BREAKING NEWS
Search

ਗਲਤੀ ਨਾਲ ਡਾਕਟਰਾਂ ਨੇ ਔਰਤ ਦੇ ਸਰੀਰ ਚ ਓਪਰੇਸ਼ਨ ਦੌਰਾਨ ਛੱਡ ਦਿੱਤੀ ਇਹ ਚੀਜ 8 ਦਿਨਾਂ ਬਾਅਦ ਫਿਰ ਕੱਢੀ

ਆਈ ਤਾਜਾ ਵੱਡੀ ਖਬਰ 

ਦਿਨ ਪ੍ਰਤੀ ਦਿਨ ਡਾਕਟਰਾਂ ਵੱਲੋਂ ਕੀਤੀਆਂ ਜਾ ਰਹੀਆਂ ਲਾਪਰਵਾਹੀਆਂ ਦੇ ਮਾਮਲਿਆਂ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਹੁਣ ਤਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਥੇ ਡਾਕਟਰਾਂ ਦੀਆਂ ਵੱਡੀਆਂ ਲਾਪ੍ਰਵਾਹੀਆਂ ਦੇ ਕਾਰਨ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ । ਇਸੇ ਵਿਚਕਾਰ ਹੁਣ ਇਕ ਡਾਕਟਰ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਜਿੱਥੇ ਡਾਕਟਰਾਂ ਦੇ ਵੱਲੋਂ ਇਕ ਮਹਿਲਾ ਦੀ ਡਿਲਵਰੀ ਦੇ ਆਪ੍ਰੇਸ਼ਨ ਦੌਰਾਨ ਉਸ ਦੇ ਸਰੀਰ ਵਿੱਚ ਇਕ ਅਜਿਹੀ ਚੀਜ਼ ਛੱਡ ਦਿੱਤੀ ਗਈ , ਜਿਸ ਕਾਰਨ ਉਹ ਅੌਰਤ ਕਈ ਦਿਨ ਦਰਦ ਨਾਲ ਤੜਫਦੀ ਰਹੀ ਤੇ ਪੂਰੇ ਅੱਠ ਦਿਨਾਂ ਬਾਅਦ ਉਸ ਚੀਜ਼ ਨੂੰ ਔਰਤ ਦੇ ਸਰੀਰ ਵਿਚੋਂ ਕੱਢਿਆ ਗਿਆ ।

ਦਰਅਸਲ ਮਾਮਲਾ ਫ਼ਰੀਦਾਬਾਦ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ । ਜਿੱਥੇ ਡਾਕਟਰਾਂ ਦੀ ਲਾਪ੍ਰਵਾਹੀ ਦੇ ਚਲਦੇ ਡਾਕਟਰਾਂ ਨੇ ਡਿਲਵਰੀ ਦੌਰਾਨ ਇਕ ਔਰਤ ਦੇ ਸਰੀਰ ਵਿਚ ਪਟੀ ਛੱਡ ਦਿੱਤੀ ਗਈ ਅਤੇ ਉਸ ਨੂੰ ਉਹ ਕੱਢਣਾ ਭੁੱਲ ਗਏ ਤੇ ਡਾਕਟਰਾਂ ਦੀ ਇਸ ਲਾਪ੍ਰਵਾਹੀ ਕਾਰਨ ਜਿਸ ਅੌਰਤ ਦਾ ਆਪਰੇਸ਼ਨ ਹੋਇਆ ਸੀ ਉਸ ਔਰਤ ਦੇ ਢਿੱਡ ਵਿੱਚ ਦਰਦ ਹੁੰਦੀ ਰਹੀ । ਜਿਸ ਤੋਂ ਬਾਅਦ ਉਸ ਦੇ ਵੱਲੋਂ ਦੁਬਾਰਾ ਚੈੱਕਅਪ ਕੀਤਾ ਗਿਆ ਤੇ ਪਤਾ ਲੱਗਿਆ ਕਿ ਉਸ ਦੇ ਪੇਟ ਵਿੱਚ ਪਟੀ ਰਹਿ ਗਈ ਹੈ ਤੇ ਪੂਰੇ ਅੱਠ ਦਿਨਾਂ ਬਾਅਦ ਪੱਟੀ ਨੂੰ ਡਾਕਟਰਾਂ ਵੱਲੋਂ ਬਾਹਰ ਕੱਢਿਆ ਗਿਆ ।

ਇਸ ਵੱਡੀ ਲਾਪ੍ਰਵਾਹੀ ਦੇ ਸਦਕਾ ਹੁਣ ਪੀਡ਼ਤ ਮਹਿਲਾ ਅਤੇ ਉਸ ਦੇ ਪਰਿਵਾਰਕ ਮੈਂਬਰ ਇਸ ਨੂੰ ਡਾਕਟਰਾਂ ਦੀ ਵੱਡੀ ਲਾਪਰਵਾਹੀ ਦੱਸ ਰਹੇ ਹਨ । ਜਿਸ ਕਾਰਨ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਹਿਲਾ ਦੀ ਜਾਨ ਵੀ ਜਾ ਸਕਦੀ ਸੀ । ਫਿਲਹਾਲ ਫ਼ਰੀਦਾਬਾਦ ਦੇ ਸਿਵਲ ਹਸਪਤਾਲ ਦੇ ਪੀ ਐਮ ਓ ਡਾਕਟਰ ਨੇ ਇਸ ਮਾਮਲੇ ਦੀ ਜਾਂਚ ਸਬੰਧੀ ਜਾਂਚ ਕਰਵਾਉਣ ਸਬੰਧੀ ਗੱਲ ਵੀ ਆਖੀ ਹੈ ।

ਫਿਲਹਾਲ ਪਰਿਵਾਰਕ ਮੈਬਰਾਂ ਦੇ ਵੱਲੋਂ ਵੀ ਇਸ ਮਾਮਲੇ ਸਬੰਧੀ ਹੁਣ ਬਾਰੀਕੀ ਨਾਲ ਪੜਤਾਲ ਦੀ ਮੰਗ ਕੀਤੀ ਜਾ ਰਹੀ ਹੈ ਤੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਕਾਰਵਾਈ ਦੀ ਮੰਗ ਲਗਾਤਾਰ ਉੱਠ ਰਹੀ ।