BREAKING NEWS
Search

ਕਲਯੁਗੀ ਮਾਂ ਨੇ ਕਰਤੀ ਚਿੜੀਆ ਘਰ ਚ ਅਜਿਹੀ ਹਰਕਤ ਲੋਕ ਰਹਿ ਗਏ ਹੱਕੇ ਬੱਕੇ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰ ਜਿਥੇ ਬਹੁਤ ਸਾਰੀਆਂ ਅਪਰਾਧਕ ਘਟਨਾਵਾਂ ਵਧ ਰਹੀਆਂ ਹਨ ਉਥੇ ਹੀ ਵਿਦੇਸ਼ਾਂ ਵਿੱਚ ਵੀ ਕਈ ਅਜਿਹੀਆਂ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜੋ ਸੱਭ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਜਿੱਥੇ ਇੱਕ ਮਾਂ ਵੱਲੋਂ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਅਹਿਮ ਫੈਸਲੇ ਕੀਤੇ ਜਾਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਹਰ ਮੁਸੀਬਤ ਤੋਂ ਬਚਾਉਣ ਲਈ ਅੱਗੇ ਆ ਕੇ ਉਨ੍ਹਾਂ ਮੁਸੀਬਤਾਂ ਦਾ ਸਾਹਮਣਾ ਕੀਤਾ ਜਾਂਦਾ ਹੈ। ਉਥੇ ਹੀ ਕੁਝ ਮਾਵਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜੋ ਲੋਕਾਂ ਦੇ ਲੂੰ ਕੰਡੇ ਖੜੇ ਕਰ ਦਿੰਦੀਆਂ ਹਨ। ਜਿੱਥੇ ਕੁਝ ਲੋਕਾਂ ਵੱਲੋਂ ਅਜਿਹੇ ਕੰਮ ਅਨਜਾਣੇ ਵਿੱਚ ਕਰ ਦਿੱਤੇ ਜਾਂਦੇ ਹਨ, ਉਥੇ ਹੀ ਕੁਝ ਵੱਲੋਂ ਸੋਚ ਸਮਝ ਕੇ ਕੀਤੇ ਜਾਂਦੇ ਹਨ।

ਹੁਣ ਇਥੇ ਇਕ ਕਲਯੁੱਗੀ ਮਾਂ ਵੱਲੋਂ ਚਿੜੀਆ ਘਰ ਵਿਚ ਅਜਿਹੀ ਹਰਕਤ ਕੀਤੀ ਗਈ ਹੈ ਕੇ ਸਾਰੇ ਲੋਕ ਹੈਰਾਨ ਹਨ ਅਤੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉਜ਼ਬੇਕਿਸਤਾਨ ਦੇ ਤਾਸ਼ਕੰਦ ਦੇ ਇਕ ਚਿੜੀਆਘਰ ਤੋਂ ਸਾਹਮਣੇ ਆਇਆ ਹੈ। ਜਿੱਥੇ ਚਿੜੀਆਘਰ ਵਿੱਚ ਲੋਕਾਂ ਦੇ ਉਸ ਸਮੇਂ ਹੋਸ਼ ਉੱਡ ਗਏ ਜਦੋਂ ਉੱਥੇ ਚਿੜੀਆਂ ਘਰ ਵਿਚ ਆਪਣੀ ਬੱਚੀ ਨਾਲ ਆਈ ਹੋਈ ਇਕ ਮਾਂ ਵੱਲੋਂ 16 ਫੁੱਟ ਡੂੰਘੀ ਖੱਡ ਦੇ ਵਿੱਚ ਇੱਕ ਭਾਲੂ ਦੇ ਅੱਗੇ ਆਪਣੇ ਤਿੰਨ ਸਾਲਾਂ ਦੀ ਬੱਚੀ ਨੂੰ ਸੁੱਟ ਦਿੱਤਾ ਗਿਆ।

ਘਟਨਾ ਨੂੰ ਦੇਖ ਕੇ ਜਿੱਥੇ ਲੋਕ ਹੈਰਾਨ ਰਹਿ ਗਏ ਉਥੇ ਹੀ ਉੱਥੇ ਮੌਜੂਦ ਜ਼ੂਜ਼ੁ ਨਾਮ ਦੇ ਭਾਲੂ ਵੱਲੋਂ ਜਿੱਥੇ ਬੱਚੀ ਨੂੰ ਡਿੱਗਣ ਤੋਂ ਬਾਅਦ ਸੁੰਘ ਲਿਆ ਗਿਆ ਓਥੇ ਸਾਰਿਆਂ ਵੱਲੋਂ ਤੁਰੰਤ ਹੀ ਭਾਲੂ ਨੂੰ ਪਿੰਜਰੇ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਉਹ ਸਫਲ ਰਹੇ ਅਤੇ ਬੱਚੇ ਨੂੰ ਬਚਾ ਲਿਆ ਗਿਆ।

ਦੇਖ ਕੇ ਉਥੇ ਮੌਜੂਦ ਸਾਰੇ ਲੋਕ ਹੈਰਾਨ ਹਨ ਅਤੇ ਇਸ ਮਾਮਲੇ ਦੇ ਦੋਸ਼ ਹੇਠ ਬੱਚੀ ਦੀ ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਅਗਰ ਉਹ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ 15 ਸਾਲ ਦੀ ਸਜ਼ਾ ਹੋ ਸਕਦੀ ਹੈ। ਉੱਥੇ ਹੀ ਦੱਸਿਆ ਗਿਆ ਹੈ ਕਿ ਇਸ ਬੱਚੀ ਦੀ ਮਾਂ ਜੋ ਇਸ ਸਮੇਂ ਆਪਣੇ ਦੋ ਬੱਚਿਆਂ ਅਤੇ ਬਜ਼ੁਰਗ ਪਿਤਾ ਦੇ ਨਾਲ ਰਹਿ ਰਹੀ ਹੈ। ਉਸ ਦਾ ਪਤੀ ਉਸ ਨੂੰ ਗਰੀਬੀ ਦੇ ਕਾਰਨ ਕੰਮ ਕਰਨ ਲਈ ਰੂਸ ਛੱਡ ਕੇ ਚਲਿਆ ਗਿਆ ਸੀ। ਜੋ ਇਕ ਲੈਕਚਰਾਰ ਹੈ ਅਤੇ ਇਸ ਸਮੇਂ ਡਿਪਰੈਸ਼ਨ ਵਿੱਚ ਹੈ।