BREAKING NEWS
Search

ਢਾਈ ਸਾਲਾ ਦੀ ਪੰਜਾਬ ਦੀ ਇਸ ਧੀ ਨੇ ਬਣਾਇਆ ਇਹ ਰਿਕਾਰਡ – ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਹੈ । ਫ਼ਰਕ ਸਿਰਫ਼ ਇੰਨਾ ਹੈ ਕਿ ਆਪਣੇ ਹੁਨਰ ਦੀ ਪਛਾਣ ਕਰ ਕੇ ਉਸਦੇ ਵਿਚ ਨਿਖਾਰ ਕੀਤਾ ਜਾਵੇ । ਪਰ ਕਈ ਵਾਰ ਇਹ ਹੁਨਰ ਮਨੁੱਖ ਦੀ ਇਕ ਅਜਿਹੀ ਪਛਾਣ ਬਣ ਜਾਂਦਾ ਹੈ ਜਿਸ ਹੁਨਰ ਸਦਕਾ ਪੂਰੀ ਦੁਨੀਆਂ ਉਸ ਨੂੰ ਜਾਣਨ ਲੱਗ ਜਾਂਦੀ ਹੈ । ਅਜਿਹੇ ਹੀ ਵੱਖਰੇ ਹੁਨਰ ਸਦਕਾ ਪੂਰੀ ਦੇਸ਼ ਭਰ ਦੇ ਵਿੱਚ ਵੱਖਰੀ ਪਛਾਣ ਬਣਾਈ ਹੈ ਇਕ ਢਾਈ ਸਾਲਾ ਦੀ ਪੰਜਾਬ ਦੀ ਧੀ ਨੇ , ਜਿਸ ਬੱਚੀ ਨੇ ਆਪਣੇ ਹੁਨਰ ਸਦਕਾ ਇੰਡੀਆ ਬੁੱਕ ਆਫ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ । ਦੱਸ ਦੇਈਏ ਕਿ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰਬੇਦੀ ਦੀ ਇਕ ਢਾਈ ਸਾਲਾ ਬੱਚੀ ਜਿਸ ਦਾ ਨਾਮ ਇਨਾਇਤ ਕੌਰ ਗਿੱਲ ਹੈ ।

ਉਸ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਆਪਣੇ ਹੁਨਰ ਅਤੇ ਪ੍ਰਤਿਭਾ ਦੇ ਦਮ ਤੇ ਇੰਡੀਆ ਬੁੱਕ ਆਫ ਰਿਕਾਰਡ 2022 ਵਿਚ ਨਾਮ ਦਰਜ ਕਰਵਾਇਆ ਹੈ । ਇਸ ਬੱਚੀ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕਰਵਾਇਆ ਗਿਆ ਹੈ । ਜਿਸ ਦੇ ਚਲਦੇ ਇਸ ਬੱਚੀ ਦੇ ਪਰਿਵਾਰ ਤੇ ਇਲਾਕੇ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ ।

ਜ਼ਿਕਰਯੋਗ ਹੈ ਕਿ ਇਸ ਬੱਚੀ ਦਾ ਜਨਵਰੀ ਮਹੀਨੇ ਦੇ ਵਿੱਚ ਆਨਲਾਈਨ ਟੈਸਟ ਕਰਵਾਇਆ ਗਿਆ ਸੀ । ਜਿਸ ਦੇ ਵਿਚ ਕਰੀਬ ਚਾਲੀ ਮਿੰਟ ਤੇ ਟੈਸਟ ਦੌਰਾਨ ਇਸ ਬੱਚੀ ਨੇ ਵਾਹਨਾਂ , ਫਲਾਂ ,ਜੰਗਲੀ ਜਾਨਵਰਾਂ ਦੇ ਨਾਮ, ਪੰਛੀਆਂ ਦੇ ਨਾਮ ,ਸਮੁੰਦਰੀ ਜਾਨਵਰਾਂ ਦੇ ਨਾਮ , ਫੁੱਲਾਂ ਦੇ ਨਾਂ ਦੀ ਪਛਾਣ ਦੱਸਣ ਤੋਂ ਇਲਾਵਾ ਪਜ਼ਲ ਰਾਹੀਂ ਕਿ ਹੋਰ ਗਤੀਵਿਧੀਆਂ ਨੂੰ ਬਾਖ਼ੂਬੀ ਨਿਭਾਇਆ ਸੀ ।

ਇਸੇ ਹੁਨਰ ਦੇ ਚਲਦੇ ਇਸ ਬੱਚੀ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿਚ ਦਰਜ ਕੀਤਾ ਗਿਆ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਬੱਚੀ ਜਿਸ ਦਾ ਨਾਂ ਇਨਾਇਤ ਕੌਰ ਹੈ , ਉਸ ਦਾ ਜਨਮ 30 ਜੁਲਾਈ 2019 ਨੂੰ ਹੋਇਆ ਸੀ। ਉੱਥੇ ਹੀ ਬੱਚੀ ਦੇ ਮਾਪਿਆਂ ਵੱਲੋਂ ਬੱਚੀ ਦੀ ਇਸ ਉਪਲਬਧੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਹਰੇਕ ਬੱਚੇ ਵਿੱਚ ਪ੍ਰਤਿਭਾ ਛੁਪੀ ਹੁੰਦੀ ਹੈ ਫ਼ਰਕ ਸਿਰਫ਼ ਐਨਾ ਹੁੰਦਾ ਹੈ ਕੀ ਬੱਚੇ ਦੇ ਉਸ ਹੁਨਰ ਨੂੰ ਪਛਾਣਨ ਦੇ ਵਿਚ ਉਸਦੀ ਮਦਦ ਕੀਤੀ ਜਾਵੇ ।