BREAKING NEWS
Search

ਕਰਲੋ ਘਿਓ ਨੂੰ ਭਾਂਡਾ, ਏਨਾ ਵੱਡਾ ਪੁੱਲ ਮੀਂਹ ਚ ਹੀ ਹੋਗਿਆ ਹਵਾ ਵਾਂਗ ਢਹਿ ਢੇਰੀ- ਦੇਖ ਲੋਕਾਂ ਦੇ ਉਡੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਕੁਦਰਤ ਦੀ ਕਰੋਪੀ ਦਾ ਕਹਿਰ ਲਗਾਤਾਰ ਜਾਰੀ ਹੈ ਜਿਥੇ ਕਰੋਨਾ ਮੁੜ ਤੋਂ ਬਹੁਤ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਹਾਵੀ ਹੋ ਗਈ ਹੈ ਅਤੇ ਕਰੋਨਾ ਦੇ ਕੇਸ ਵਧਣ ਦੇ ਨਾਲ ਹੀ ਉਨ੍ਹਾਂ ਦੇਸ਼ਾਂ ਵਿੱਚ ਫਿਰ ਤੋਂ ਚਿੰਤਾ ਵੇਖੀ ਜਾ ਰਹੀ ਹੈ। ਜਿੱਥੇ ਸਾਰੇ ਦੇਸ਼ਾਂ ਵਿਚ ਕੁਦਰਤ ਦੇ ਇਸ ਕਹਿਰ ਨੂੰ ਦੇਖਦੇ ਹੋਏ ਮੁੜ ਤੋਂ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਕਈ ਦੇਸ਼ਾਂ ਅੰਦਰ ਤਾਲਾਬੰਦੀ ਵੀ ਕਰ ਦਿੱਤੀ ਗਈ ਹੈ। ਉਥੇ ਹੀ ਕੁਦਰਤ ਦੀਆਂ ਕਰੋਪੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਕਿ ਇਨਸਾਨ ਵੱਲੋਂ ਕੁਦਰਤ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਉਥੇ ਹੀ ਕੁਦਰਤ ਵੱਲੋਂ ਵੀ ਆਪਣੀ ਹੋਣੀ ਦਿਖਾਈ ਜਾ ਰਹੀ ਹੈ। ਜਿੱਥੇ ਇਕ ਤੋਂ ਬਾਅਦ ਇਕ ਵਾਪਰਨ ਵਾਲੀਆਂ ਅਜਿਹੀਆਂ ਕੁਦਰਤੀ ਘਟਨਾਵਾਂ ਦੇ ਚਲਦਿਆਂ ਹੋਇਆ ਭਾਰੀ ਨੁਕਸਾਨ ਵੀ ਹੋ ਰਿਹਾ ਹੈ।

ਹੁਣ ਏਥੇ ਵੱਡਾ ਪੁਲ ਮੀਂਹ ਅਤੇ ਹਨੇਰੀ ਵਿਚ ਢਹਿ-ਢੇਰੀ ਹੋ ਗਿਆ ਹੈ ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ। ਜਿੱਥੇ ਚਾਰਮਾਰਗੀ ਪੁਲ ਗੰਗਾ ਨਦੀ ਦੇ ਉੱਪਰ 1710 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਸੀ। ਜਿੱਥੇ ਇੰਜੀਨੀਅਰ ਦੀ ਕਾਰਜ ਸ਼ੈਲੀ ਉਪਰ ਕਈ ਤਰਾਂ ਦੇ ਸਵਾਲ ਖੜੇ ਹੋ ਗਏ ਹਨ ਉਥੇ ਹੀ ਬਣਾਇਆ ਗਿਆ ਇਹ ਸਾਰਾ ਢਾਂਚਾ ਕੁਝ ਹੀ ਸਮੇਂ ਦੇ ਵਿਚ ਢਹਿ-ਢੇਰੀ ਹੋ ਗਿਆ। ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਵਾਪਰਿਆ ਹੈ।

ਜਿੱਥੇ ਮੀਂਹ ਅਤੇ ਹਨੇਰੀ ਦੇ ਚਲਦਿਆਂ ਹੋਇਆਂ ਬਿਹਾਰ ਦੇ ਭਾਗਲਪੁਰ ਅਤੇ ਖਗੜੀਆ ਨੂੰ ਆਪਸ ਵਿੱਚ ਜੋੜਨ ਵਾਸਤੇ ਚਾਰ ਮਾਰਗੀ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਸੀ। ਜਿੱਥੇ ਸੁਲਤਾਨਗੰਜ ਵਾਲੇ ਪਾਸੇ ਤੋਂ 4,5,,6 ਦੇ ਵਿਚਕਾਰ ਕਾਸਟਿੰਗ ਲਈ ਢਾਂਚਾ ਬਣਾਇਆ ਗਿਆ ਸੀ। ਜਿੱਥੇ ਕਾਸਟਿੰਗ ਦਾ ਕੰਮ ਚੱਲ ਰਿਹਾ ਸੀ ਉਥੇ ਹੀ ਇਹ ਸਾਰਾ ਕੰਮ ਐਸਪੀ ਸਿੰਗਲਾ ਕੰਸਟ੍ਰਕਸ਼ਨ ਲਿਮਟਿਡ ਕੰਪਨੀ ਵੱਲੋਂ ਕੀਤਾ ਜਾ ਰਿਹਾ ਸੀ। ਜਿੱਥੇ ਮੀਂਹ ਅਤੇ ਹਨੇਰੀ ਦੇ ਕਾਰਨ ਇਹ ਢਾਂਚਾ ਪਲਾਂ ਵਿੱਚ ਢਹਿ ਢੇਰੀ ਹੋ ਗਿਆ ਹੈ।

ਉੱਥੇ ਹੀ ਇੰਜੀਨੀਅਰ ਦੀ ਕਾਰਜ ਸ਼ੈਲੀ ਉਪਰ ਵੀ ਕਈ ਸਵਾਲ ਖੜੇ ਹੋ ਰਹੇ ਹਨ ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰਿਆ ਹੈ। ਉਥੇ ਹੀ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਸਥਾਨਕ ਲੋਕਾਂ ਵੱਲੋਂ ਮੰਗ ਵੀ ਕੀਤੀ ਗਈ ਹੈ। ਇਸ ਘਟਨਾ ਨੂੰ ਦੇਖ ਕੇ ਸਾਰੇ ਲੋਕ ਵੀ ਹੈਰਾਨ ਹਨ।। ਕਿਉਂਕਿ ਢਹਿ ਢੇਰੀ ਹੋਣ ਵਾਲਾ ਢਾਂਚਾ 100 ਫੁੱਟ ਤੋਂ ਵੀ ਵਧੇਰੇ ਲੰਬਾ ਸੀ।