BREAKING NEWS
Search

ਕਬੱਡੀ ਦੇ ਚਮਕਦੇ ਸਿਤਾਰੇ ਦੀ ਹੋਈ ਅਚਾਨਕ ਮੌਤ, ਖੇਡ ਜਗਤ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਖੇਡ ਜਗਤ ਤੋਂ ਜੁੜੀ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਦਰਅਸਲ ਕਬੱਡੀ ਦੇ ਚਮਕਦੇ ਸਿਤਾਰੇ ਦੀ ਅਚਾਨਕ ਮੌਤ ਹੋ ਗਈ ਜਿਸ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ। ਖੇਡ ਜਗਤ ਵਿਚ ਉਭਰਦੇ ਸਿਤਾਰੇ ਨੌਜਵਾਨ ਖਿਡਾਰੀ ਮੁਖਤਿਆਰ ਸਿੰਘ ਭੁੱਲਰ ਬੇਟ ਵਾਲਾ ਦੀ ਛੋਟੀ ਉਮਰ ਵਿੱਚ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਮੁਖਤਿਆਰ ਸਿੰਘ ਦੀ ਮੌਤ ਇਟਲੀ ਵਿਖੇ ਹੋਈ ਹੈ। ਕਬੱਡੀ ਖਿਡਾਰੀ ਮੁਖਤਿਆਰ ਸਿੰਘ ਕਪੂਰਥਲਾ ਜ਼ਿਲੇ ਦੇ ਢਿੱਲਵਾਂ ਖੇਤਰ ਪਿੰਡ ਬੇਟ ਵਾਲਾ ਦਾ ਵਾਸੀ ਸੀ ਜੋ ਪਿਛਲੇ 3 ਸਾਲਾਂ ਤੋਂ ਇਟਲੀ ਵਿਚ ਰਹਿ ਰਿਹਾ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੁਖਤਿਆਰ ਸਿੰਘ ਦੀ ਮੌਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

ਉਥੇ ਹੀ ਜਦੋਂ ਇਸ ਮੰਦਭਾਗੀ ਖ਼ਬਰ ਬਾਰੇ ਮੁਖਤਿਆਰ ਸਿੰਘ ਦੇ ਜੱਦੀ ਪਿੰਡ ਪਤਾ ਲਗਾ ਤਾਂ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਮੁਖਤਿਆਰ ਸਿੰਘ ਸੁਭਾਹ ਦਾ ਬਹੁਤ ਹੀ ਨਿੱਘੇ ਵਿਅਕਤੀ ਸੀ ਜੋ ਵਜ਼ਨੀ ਓਪਨ ਕਬੱਡੀ ਦਾ ਵਧੀਆ ਖਿਡਾਰੀ ਸੀ। ਜਾਣਕਾਰੀ ਦੇ ਅਨੁਸਾਰ ਕਬੱਡੀ ਖਿਡਾਰੀ ਮੁਖਤਿਆਰ ਸਿੰਘ ਪੰਜਾਬ ਵਿਚ ਅਕਸਰ ਚਾਚਾ ਲੱਖਣ ਦੇ ਪੱਡਾ ਦੀ ਟੀਮ ਵੱਲੋਂ ਕਬੱਡੀ ਖੇਡਦਾ ਹੁੰਦਾ ਸੀ।

ਪਰ ਯੂਰਪ ਵਿੱਚ ਇਟਲੀ ਦੀ ਟੀਮ ਵੱਲੋਂ ਇਕ ਸੀਜ਼ਨ ਵਿਚ ਉਸਨੇ ਆਪਣੀ ਖੇਡ ਦਾ ਬਹੁਤ ਵਧੀਆ ਪ੍ਰਦਰਸ਼ਨ ਦਿਖਾਇਆ ਸੀ। ਮੁਖਤਿਆਰ ਸਿੰਘ ਦੀ ਮੌਤ ਦੀ ਖਬਰ ਨਾਲ ਉਸ ਦੇ ਚਾਹੁਣ ਵਾਲੇ ਅਤੇ ਉਸ ਦੇ ਦੋਸਤਾਂ ਵਿੱਚ ਉਦਾਸੀ ਛਾ ਗਈ ਉਨ੍ਹਾਂ ਵੱਲੋਂ ਮੰਦਭਾਗੀ ਖਬਰ ਉਤੇ ਦੁੱਖ ਜ਼ਾਹਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਕਬੱਡੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਮੁਖਤਿਆਰ ਸਿੰਘ ਬਹੁਤ ਵਧੀਆ ਖਿਡਾਰੀ ਸੀ।

ਉੱਥੇ ਜੇਕਰ ਮੁਖਤਿਆਰ ਸਿੰਘ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਮੁਖਤਿਆਰ ਸਿੰਘ ਦੋ ਧੀਆਂ ਦਾ ਪਿਓ ਸੀ। ਕਬੱਡੀ ਖਿਡਾਰੀ ਮੁਟਿਆਰ ਸਿੰਘ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ ਪਰ ਅਚਾਨਕ ਹਾਰਟ ਅਟੈਕ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ।