BREAKING NEWS
Search

ਇਹ ਦੁਨੀਆ ਦੀ ਸਭ ਤੋਂ ਵੱਡੀ ਲਿਫਟ ਕਿਸੇ ਵੀ ਮਹਿਲ ਤੋਂ ਘਟ ਨਹੀਂ , 200 ਲੋਕਾਂ ਨੂੰ ਲਿਜਾਣ ਦੀ ਰੱਖਦੀ ਹੈ ਸਮਰੱਥਾ

ਆਈ ਤਾਜਾ ਵੱਡੀ ਖਬਰ 

ਜਿਸ ਤਰੀਕੇ ਦੇ ਨਾਲ ਦੁਨੀਆਂ ਦੇ ਕਈ ਦੇਸ਼ ਤਰੱਕੀ ਕਰ ਰਹੇ ਹਨ, ਉਸ ਦੇ ਚਲਦੇ ਅਜਿਹੀਆਂ ਚੀਜ਼ਾਂ ਦੀ ਖੋਜ ਹੋ ਰਹੀ ਹੈ ਜਿਸ ਨੂੰ ਵੇਖਣ ਤੋਂ ਬਾਅਦ ਸਾਰੇ ਲੋਕ ਹੈਰਾਨ ਹੁੰਦੇ ਹਨ l ਦੁਨੀਆਂ ਦੇ ਵਿੱਚ ਅਜਿਹੇ ਬਹੁਤ ਸਾਰੇ ਦੇਸ਼ ਹਨ, ਜਿਨਾਂ ਵੱਲੋਂ ਵੱਖੋ ਵੱਖਰੇ ਖੇਤਰਾਂ ਦੇ ਵਿੱਚ ਤਰੱਕੀ ਕਰਕੇ ਪੂਰੀ ਦੁਨੀਆਂ ਭਰ ਦੇ ਵਿੱਚ ਆਪਣੀ ਦੇਸ਼ ਦਾ ਨਾਮ ਰੋਸ਼ਨ ਕੀਤਾ ਗਿਆ l ਪਰ ਅੱਜ ਤੁਹਾਨੂੰ ਇੱਕ ਅਜਿਹੇ ਦੇਸ਼ ਬਾਰੇ ਦੱਸਾਂਗੇ, ਜਿੱਥੇ ਦੁਨੀਆਂ ਦੀ ਸਭ ਤੋਂ ਵੱਡੀ ਲਿਫਟ ਹੈ। ਇਸ ਲਿਫਟ ਦੀ ਖਾਸੀਅਤ ਇਹ ਹੈ ਕਿ ਇਹ ਇੱਕ ਮਹਿਲ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਤੇ ਇਹ ਲਿਫਟ 200 ਦੇ ਕਰੀਬ ਬੰਦੇ ਇੱਕ ਸਮੇਂ ਵਿੱਚ ਲਿਜਾ ਸਕਦੀ ਹੈ l

ਆਮਤੌਰ ਤੇ ਤੁਸੀਂ ਆਪਣੀ ਡੇਲੀ ਰੂਟੀਨ ਦੇ ਵਿੱਚ ਵੇਖਿਆ ਹੋਵੇਗਾ ਕਿ ਇੱਕ ਲਿਫਟ ‘ਚ ਸਿਰਫ਼ 15-20 ਲੋਕ ਹੀ ਸਵਾਰ ਹੋ ਸਕਦੇ ਹਨ। ਅਸੀਂ ਗੱਲ ਕਰਦੇ ਪਏ ਹਾਂ ਭਾਰਤ ਦੇਸ਼ ਦੀ ਜਿੱਥੇ ਭਾਰਤ ਦੇ ਮੁੰਬਈ ਦੇ ਜੀਓ ਵਰਲਡ ਸੈਂਟਰ ‘ਚ ਇੰਨੀ ਵੱਡੀ ਲਿਫਟ ਲਗਾਈ ਗਈ ਹੈ ਕਿ ਇਸ ‘ਤੇ ਇਕੱਠੇ 200 ਲੋਕ ਸਵਾਰ ਹੋ ਸਕਦੇ ਹਨ। ਅੰਦਰੋਂ ਇਹ ਲਿਫਟ ਕਿਸੇ ਮਹਿਲ ਤੋਂ ਘੱਟ ਨਹੀਂ ਲੱਗਦੀ। ਲਿਫਟ ਦਾ ਭਾਰ ਲਗਭਗ 17 ਟਨ ਹੈ ਤੇ ਇਸ ਨੂੰ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਲਿਫਟ ਮੰਨਿਆ ਜਾਂਦਾ ।

ਇਸ ਲਿਫਟ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਦੀ ਨੇ ਕਾਫੀ ਵਾਇਰਲ ਹੁੰਦੀ ਪਈ ਹੈ ਜਿਸ ਵਿੱਚ ਕੁਝ ਲੋਕ ਲਿਫਟ ਦੇ ਬਾਹਰ ਖੜੇ ਹੋ ਕੇ ਲਿਫਟ ਦੇ ਆਉਣ ਦੀ ਉਡੀਕ ਕਰ ਰਹੇ ਹਨ ਤੇ ਕੁਝ ਲੋਕ ਅੰਦਰ ਜਾ ਕੇ ਆਪਣੀਆਂ ਅੱਖਾਂ ਦੇ ਨਾਲ ਇਸ ਦੇ ਨਜ਼ਾਰੇ ਨੂੰ ਵੇਖ ਰਹੇ ਹਨ l ਲਿਫਟ ਦੇ ਅੰਦਰ ਦਾ ਨਜ਼ਾਰਾ ਕਿਸੇ 5 ਸਟਾਰ ਹੋਟਲ ਤੋਂ ਘੱਟ ਨਹੀਂ ਲੱਗਦਾ।

ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਤੁਸੀਂ ਕਿਸੇ ਮਹਿਲ ਵਿੱਚ ਦਾਖਲ ਹੋ ਗਏ ਹੋ। ਲਿਫਟ ਦੇ ਅੰਦਰ ਬੈਠਣ ਲਈ ਕੁਝ ਸੋਫੇ ਵੀ ਲਗਾਏ ਗਏ ਹਨ। ਲਿਫਟ ਦੇ ਫਰਸ਼ ‘ਤੇ ਮਾਰਬਲ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਲਿਫਟ ਦੇ ਅੰਦਰ ਇੰਨੀ ਜਗ੍ਹਾ ਹੈ ਕਿ 200 ਲੋਕ ਆਰਾਮ ਨਾਲ ਉੱਪਰ ਅਤੇ ਹੇਠਾਂ ਜਾ ਸਕਦੇ ਹਨ। ਸੋ ਇਹਨਾਂ ਦਿਨੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ ਵੀਡੀਓ ਨੂੰ ਜਿੱਥੇ ਪਸੰਦ ਕਰਦੇ ਪਏ ਹਨ ਤੇ ਬਹੁਤ ਸਾਰੇ ਲੋਕ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹੈਰਾਨਗੀ ਦਾ ਵੀ ਪ੍ਰਗਟਾਵਾ ਕਰਦੇ ਪਏ ਹਨ।