BREAKING NEWS
Search

ਇਸ 3 ਫੁੱਟ 11 ਇੰਚ ਦੀ ਪੰਜਾਬੀ ਕੁੜੀ ਨੇ ਨਹੀਂ ਮੰਨੀ ਹਾਰ, ਕਰ ਦਿਖਾਇਆ ਇਹ ਵੱਡਾ ਕੰਮ- ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਦੁਨੀਆਂ ਵਿੱਚ ਆਏ ਦਿਨ ਵੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਪਰ ਕਦੇ ਕਦੇ ਰੱਬ ਵੱਲੋਂ ਬਣਾਈ ਗਈ ਕੁਦਰਤ ਦੇ ਅੱਗੇ ਵੀ ਇਨਸਾਨ ਝੁਕ ਜਾਂਦਾ ਹੈ। ਜਿੱਥੇ ਇਨਸਾਨ ਦੇ ਹੱਥ ਵਿੱਚ ਬਹੁਤ ਕੁਝ ਹੁੰਦਾ ਹੈ ਉੱਥੇ ਹੀ ਕਈ ਸ਼ਕਤੀਆਂ ਕੁਦਰਤ ਦੇ ਹੱਥ ਵਿੱਚ ਹੁੰਦੀਆਂ ਹਨ ਜਿਸ ਨਾਲ ਇਨਸਾਨ ਖਿਲਵਾੜ ਨਹੀਂ ਕਰ ਸਕਦਾ। ਦੁਨੀਆਂ ਤੇ ਬਹੁਤ ਸਾਰੇ ਅਜਿਹੇ ਲੋਕ ਹਨ ਜਿਹਨਾਂ ਨੂੰ ਬਾਕੀ ਇਨਸਾਨਾਂ ਨਾਲੋਂ ਵੱਖ ਮੰਨ ਲਿਆ ਜਾਂਦਾ ਹੈ। ਪਰ ਕੁਦਰਤ ਵੱਲੋਂ ਉਨ੍ਹਾਂ ਵਿਚ ਅਜਿਹੇ ਗੁਣ ਪੈਦਾ ਕੀਤੇ ਜਾਂਦੇ ਹਨ ਜੋ ਦੁਨੀਆ ਲਈ ਇਕ ਮਿਸਾਲ ਬਣ ਜਾਂਦੇ ਹਨ। ਉਨ੍ਹਾਂ ਵੱਲੋਂ ਅਜਿਹੇ ਰਿਕਾਰਡ ਪੈਦਾ ਕੀਤੇ ਜਾਂਦੇ ਹਨ ਜੋ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਬਣਦੇ ਹਨ। ਕੁਝ ਲੋਕਾਂ ਵੱਲੋਂ ਆਪਣੇ ਇਸ ਵਿਲੱਖਣ ਪ੍ਰਤਿਭਾ ਦੇ ਕਾਰਨ ਹੀ ਕਈ ਤਰ੍ਹਾਂ ਦੇ ਰਿਕਾਰਡ ਵੀ ਪੈਦਾ ਕੀਤੇ ਜਾ ਰਹੇ ਹਨ।

ਹੁਣ 3 ਫੁੱਟ 11 ਇੰਚ ਦੀ ਪੰਜਾਬੀ ਕੁੜੀ ਵੱਲੋ ਅਜਿਹਾ ਕਾਰਨਾਮਾ ਕਰਕੇ ਦਿਖਾਇਆ ਹੈ, ਜਿਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਪੰਜਾਬ ਵਿੱਚ ਇੱਕ ਅਜਿਹੀ ਕੁੜੀ ਲੋਕਾਂ ਲਈ ਪ੍ਰੇਰਣਾ ਸਰੋਤ ਬਣੀ ਹੋਈ ਹੈ ਜਿਸ ਨੇ ਆਪਣੇ ਘੱਟ ਕੱਦ ਦੇ ਕਾਰਨ ਵੀ ਬੁਲੰਦੀਆਂ ਨੂੰ ਛੂਹ ਲਿਆ ਹੈ। ਜ਼ਿਲ੍ਹਾ ਜਲੰਧਰ ਅਧੀਨ ਫਿਲੌਰ ਵਿੱਚ 25 ਸਾਲਾਂ ਦੀ ਵਕੀਲ ਨੇ 2020 ਦੇ ਵਿੱਚ ਐਲ ਐਲ ਬੀ ਦੀ ਪੜਾਈ ਪੂਰੀ ਕੀਤੀ। ਹੁਣ ਇਹ ਲੜਕੀ ਹਰਵਿੰਦਰ ਕੌਰ ਜਨਾਗਲ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਵੱਲੋਂ ਵਕਾਲਤ ਦਾ ਲਾਇਸੈਂਸ ਹਾਸਲ ਕਰ ਚੁੱਕੀ ਹੈ।

ਇਸ ਦੇ ਘੱਟ ਕੱਦ ਦੇ ਕਾਰਨ ਲੋਕਾਂ ਵੱਲੋਂ ਉਸ ਦਾ ਮਜ਼ਾਕ ਉਡਾਉਣਾ ਵੀ ਸ਼ੁਰੂ ਕੀਤਾ ਗਿਆ ਸੀ, ਅਤੇ ਉਸ ਨੂੰ ਵਕਾਲਤ ਛੱਡਣ ਲਈ ਵੀ ਕਹਿਣ ਲੱਗੇ ਸਨ, ਪਰ ਇਸ ਲੜਕੀ ਨੇ ਆਪਣੇ ਦ੍ਰਿੜ ਇਰਾਦੇ ਨਾਲ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਵਿਚ ਸਫਲਤਾ ਹਾਸਲ ਕਰ ਲਈ ਹੈ। ਇਸ ਨੇ ਆਪਣੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਛੋਟੇ ਕੱਦ ਦੇ ਕਾਰਨ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ ਗਿਆ। ਉਸ ਦਾ ਕੋਈ ਇਲਾਜ ਨਾ ਹੋ ਸਕਿਆ ਜਿਸ ਕਾਰਨ ਉਹ ਡਿਪਰੈਸ਼ਨ ਵਿੱਚ ਰਹਿਣ ਲੱਗੀ।

ਜਿਸ ਤੋਂ ਬਾਹਰ ਨਿਕਲਣ ਲਈ ਉਸ ਨੇ ਕੁਝ ਪ੍ਰੇਰਿਤ ਕਰਨ ਵਾਲੀਆਂ ਵੀਡੀਓ ਦੇਖਣੀਆਂ ਸ਼ੁਰੂ ਕੀਤੀਆਂ। ਫਿਰ ਉਸ ਨੇ ਏਅਰਹੋਸਟੈੱਸ ਬਣਨ ਦਾ ਸੁਪਨਾ ਤਿਆਗ ਕੇ ਵਕੀਲ ਬਣਨ ਦਾ ਸੁਪਨਾ ਵੇਖ ਲਿਆ ਸੀ ਜੋ ਪੂਰਾ ਕਰਕੇ ਦਿਖਾਇਆ ਹੈ। ਉਸ ਨੇ ਦੱਸਿਆ ਕਿ ਉਸਦੇ ਪਰਿਵਾਰ ਵਿਚ ਉਸਦੇ ਪਿਤਾ ਸ਼ਮਸ਼ੇਰ ਸਿੰਘ ਫਿਲੌਰ ਟ੍ਰੈਫਿਕ ਵਿਚ ਏ ਐਸ ਆਈ, ਮਾਤਾ ਹਾਊਸ ਵਾਈਫ ਹਨ । ਅਤੇ ਇਕ ਭਰਾ ਹੈ ,ਜਿਨਾਂ ਸਾਰਿਆਂ ਵੱਲੋਂ ਉਸ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ।