BREAKING NEWS
Search

ਇਥੇ ਸਕੂਲ ਦੇ ਵਿਚ ਅਧਿਆਪਕਾਂ ਨੂੰ ‘ਸਰ’ ਤੇ ‘ਮੈਡਮ’ ਕਹਿਣ ਤੇ ਲਗਾਈ ਗਈ ਇਸ ਕਾਰਨ ਪਾਬੰਦੀ – ਸਿਰਫ ਟੀਚਰ ਕਹਿਣਗੇ ਬੱਚੇ

ਆਈ ਤਾਜ਼ਾ ਵੱਡੀ ਖਬਰ

ਦੇਸ਼ ਵਿੱਚ ਅੱਜ ਲੜਕੇ ਅਤੇ ਲੜਕੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਹਰ ਖੇਤਰ ਵਿੱਚ ਲੜਕੀਆਂ ਲੜਕਿਆਂ ਤੋਂ ਅੱਗੇ ਵਧ ਕੇ ਕੰਮ ਕਰ ਰਹੀਆਂ ਹਨ। ਉਥੇ ਹੀ ਲੜਕੀਆਂ ਵੱਲੋਂ ਬਹੁਤ ਸਾਰੇ ਖੇਤਰਾਂ ਵਿੱਚ ਨਾਮਣਾ ਖੱਟਿਆ ਗਿਆ। ਅੱਜ ਦੇ ਦੌਰ ਵਿਚ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਘੱਟ ਨਹੀਂ ਹਨ। ਜਿਸ ਨਾਲ ਜੁੜੇ ਹੋਏ ਬਹੁਤ ਸਾਰੇ ਮਾਮਲੇ ਆਏ ਦਿਨ ਹੀ ਸਾਹਮਣੇ ਆਏ ਰਹਿੰਦੇ ਹਨ ਅਤੇ ਜੋ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਜਿੱਥੇ ਲੜਕੀਆਂ ਵੱਲੋਂ ਬਰਾਬਰਤਾ ਹਾਸਲ ਕਰਦੇ ਹੋਏ ਅਜਿਹੇ ਕਾਰਨਾਮੇ ਕੀਤੇ ਜਾਂਦੇ ਹਨ ਜੋ ਬਹੁਤ ਸਾਰੀਆਂ ਲੜਕੀਆਂ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਹਨ। ਹੁਣ ਹਰ ਵਰਗ ਵੱਲੋਂ ਲੜਕੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾ ਰਿਹਾ ਹੈ। ਹੁਣ ਇਸ ਸਕੂਲ ਦੇ ਵਿਚ ਅਧਿਆਪਕਾਂ ਨੂੰ ਸਰ ਅਤੇ ਮੈਡਮ ਕਹਿਣ ਤੇ ਇਸ ਕਾਰਨ ਪਾਬੰਦੀ ਲਗਾਈ ਗਈ ਹੈ ਜਿੱਥੇ ਸਿਰਫ਼ ਟੀਚਰ ਹੀ ਆਖਿਆ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ। ਜਿੱਥੇ ਕੇਰਲ ਦੇ ਜ਼ਿਲੇ ਪਲੱਕੜ ਦੇ ਅਧੀਨ ਆਉਣ ਵਾਲੇ ਪਿੰਡ ਓਲਾਸੇਰੀ ਵਿਚ ਸਰਕਾਰੀ ਸਹਾਇਤਾ ਪ੍ਰਾਪਤ ਸੀਨੀਅਰ ਬੇਸਿਕ ਸਕੂਲ ਵਿੱਚ ਅਧਿਆਪਕਾਂ ਨੂੰ ਬਰਾਬਰ ਦਾ ਦਰਜਾ ਦਿੱਤੇ ਜਾਣ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਾਸਤੇ ਹੁਣ ਸਕੂਲ ਵਿੱਚ ਬੱਚਿਆਂ ਵੱਲੋਂ ਅਧਿਆਪਕਾਂ ਨੂੰ ਸਰ ਅਤੇ ਮੈਡਮ ਨਹੀਂ ਆਖਿਆ ਜਾਵੇਗਾ। ਇਸ ਉੱਪਰ ਪਾਬੰਦੀ ਲਾਉਂਦੇ ਹੋਏ ਹੁਣ ਸਕੂਲ ਵਿੱਚ ਸਿਰਫ ਟੀਚਰ ਹੀ ਆਖੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਹ ਫੈਸਲਾ ਮਰਦ ਅਤੇ ਔਰਤ ਨੂੰ ਬਰਾਬਰਤਾ ਦਾ ਅਧਿਕਾਰ ਦਿੱਤੇ ਜਾਣ ਦੇ ਕਾਰਨ ਲਿਆ ਗਿਆ ਹੈ। ਉਥੇ ਹੀ ਇਹ ਨਿਯਮ ਲਾਗੂ ਕਰਨ ਵਾਲਾ ਸੂਬੇ ਦਾ ਇਹ ਪਹਿਲਾ ਪਿੰਡ ਬਣ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਮੁੱਖ ਅਧਿਆਪਕ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਸਕੂਲ ਵਿੱਚ ਜਿੱਥੇ ਨੌਂ ਮਹਿਲਾ ਅਧਿਆਪਕ ਅਤੇ 8 ਪੁਰਸ਼ ਅਧਿਆਪਕ 300 ਬੱਚਿਆਂ ਨੂੰ ਪੜ੍ਹਾਉਣ ਆਉਦੇ ਹਨ।

ਉੱਥੇ ਹੀ ਉਨ੍ਹਾਂ ਵੱਲੋਂ ਪੁਰਸ਼ ਅਤੇ ਔਰਤਾਂ ਨੂੰ ਬਰਾਬਰ ਰੱਖੇ ਜਾਣ ਵਾਸਤੇ ਹੀ ਸਰ ਅਤੇ ਮੈਡਮ ਦੀ ਪ੍ਰਥਾ ਨੂੰ ਖਤਮ ਕੀਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸਕੂਲ ਵਿੱਚ ਬੱਚਿਆਂ ਨੂੰ ਸਿਰਫ਼ ਟੀਚਰ ਆਖੇ ਜਾਣ ਦੀ ਇਜ਼ਾਜਤ ਹੋਵੇਗੀ। ਉਥੇ ਹੀ ਮੁੱਖ ਅਧਿਆਪਕ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਤੋਂ ਇਲਾਵਾ ਸਕੂਲ ਤੋਂ ਦੂਰ ਪੰਚਾਇਤ ਵੱਲੋਂ ਵੀ ਇਸ ਤਰ੍ਹਾਂ ਦੀਆਂ ਤਬਦੀਲੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।