ਸੈਂਡਵਿਚ ਨੇ ਇਸ ਬੰਦੇ ਦੀ ਬਦਲ ਦਿੱਤੀ ਕਿਸਮਤ , 1 ਸੈਕੰਡ ਨੇ ਹੀ ਬਣਾ ਦਿੱਤਾ 8 ਕਰੋੜ ਦਾ ਮਾਲਕ

3931

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਕਿਸਮਤ ਬਦਲਣ ਲੱਗੇ ਵੇਲਾ ਨਹੀਂ ਲੱਗਦਾ, ਜੇਕਰ ਚੰਗੀ ਕਿਸਮਤ ਦੇ ਨਾਲ ਨਾਲ ਪਰਮਾਤਮਾ ਦੀ ਕਿਰਪਾ ਕਿਸੇ ਮਨੁੱਖ ਦੇ ਉੱਪਰ ਪੈ ਜਾਵੇ ਤਾਂ, ਮਨੁੱਖ ਦਿਨਾਂ ਦੇ ਵਿੱਚ ਹੀ ਵੱਡੀਆਂ ਉਪਲਬਧੀਆਂ ਨੂੰ ਹਾਸਲ ਕਰ ਲੈਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਮਨੁੱਖ ਦੀ ਕਿਸਮਤ ਕੁਝ ਇਸ ਕਦਰ ਬਦਲੀ ਕਿ ਇੱਕ ਸੈਂਡਵਿੱਚ ਖਾਣ ਦੇ ਨਾਲ ਹੀ ਬੰਦੇ ਦੀ ਕਿਸਮਤ ਚਮਕ ਗਈ ਤੇ ਇੱਕ ਸੈਕਿੰਡ ਦੇ ਵਿੱਚ ਉਹ ਕਰੋੜਾਂ ਦਾ ਮਾਲਕ ਬਣ ਗਿਆ l ਦਰਅਸਲ ਇੱਕ ਸ਼ਖਸ ਜਿਹੜਾ ਆਫਿਸ ਜਾਣ ਲਈ ਨਿਕਲਿਆ ਸੀ ਤੇ ਰਸਤੇ ਵਿਚ ਭੁੱਖ ਲੱਗਣ ‘ਤੇ ਚਿਕਨ ਸੈਂਡਵਿਚ ਖਾਣ ਲਈ ਰੁਕ ਗਿਆ, ਇਸ ਦੌਰਾਨ ਉਹ ਆਰਡਰ ਦਾ ਕਾਫੀ ਵੇਟ ਕਰਦਾ ਪਿਆ ਸੀ l

ਪਰ ਆਰਡਰ ਆਉਣ ਵਿਚ ਦੇਰ ਸੀ ਤਾਂ ਉਸਨੇ ਕੋਲ ਦੀ ਵੈਂਡਿੰਗ ਮਸ਼ੀਨ ਤੋਂ ਲਾਟਰੀ ਦਾ ਇਕ ਟਿਕਟ ਖਰੀਦ ਲਿਆ ਜਿਸਤੋਂ ਬਾਅਦ ਉਸ ਨੂੰ ਸਵੇਰ ਸਮੇਂ ਪਤਾ ਚੱਲਿਆ ਕਿ ਉਸਦੀ ਲੋਟਰੀ ਨਿਕਲ ਗਈ ਹੈ ਤੇ ਉਹ ਕਰੋੜਾਂਪਤੀ ਬਣ ਚੁੱਕਿਆ ਹੈ। ਇਹ ਮਾਮਲਾ ਵਰਜੀਨੀਆ ਦੇ ਸੈਂਟਰਵਿਲੇ ਦਾ ਹੈ, ਜਿਥੇ ਕਾਰਲੋਸ ਗੁਰਿਟੇਜ ਨਾਂ ਦੇ ਸ਼ਖਸ ਦੀ ਕਿਸਮਤ ਅਚਾਨਕ ਪਲਟ ਗਈ l ਪ੍ਰਾਪਤ ਤੁਸੀਂ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਕਾਰਲੋਸ ਨਾਮ ਵਿਅਕਤੀ ਆਪਣੇ ਘਰ ਤੋਂ ਕੰਮ ਵਾਸਤੇ ਆਫਿਸ ਜਾ ਰਹੇ ਸਨ ਕਿ ਉਹਨਾਂ ਨੂੰ ਭੁੱਖ ਲੱਗੀ ਤਾਂ ਰਸਤੇ ਵਿਚ ਫਾਲਸ ਚਰਚ ਦੇ ਲੀਜ ਸੈਂਡਵਿਚੇਜ ਨਾਂ ਦੇ ਕੈਫੇ ‘ਤੇ ਰੁਕ ਗਏ।

ਉਥੇ ਆਰਡਰ ਦੇ ਬਾਅਦ ਕਾਰਲੋਸ ਆਪਣੇ ਖਾਣੇ ਦਾ ਇੰਤਜ਼ਾਰ ਕਰ ਰਿਹਾ ਸੀ, ਇਸੇ ਦੌਰਾਨ ਉਸ ਦੀ ਨਜ਼ਰ ਕੋਲ ਲੱਗੀ ਇਕ ਲਾਟਰੀ ਵੈਂਡਿੰਗ ਮਸ਼ੀਨ ‘ਤੇ ਪਈ, ਉਨ੍ਹਾਂ ਨੇ ਜਾ ਕੇ ਇਕ ਟਿਕਟ ਖਰੀਦ ਲਿਆ। ਜਿਸ ਤੋਂ ਬਾਅਦ ਇਸ ਸ਼ਖਸ ਨੇ ਉੱਥੇ ਸੈਂਡਵਿਚ ਖਾਦਾਂ ਤੇ ਫਿਰ ਆਫਿਸ ਚਲਾ ਗਿਆ l

ਸਵੇਰ ਸਮੇਂ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਦੀ ਲੋਟਰੀ ਨਿਕਲ ਚੁੱਕੀ ਹੈ ਜਿਸ ਤੋਂ ਬਾਅਦ ਉਹ ਕਾਫੀ ਖੁਸ਼ ਹੋ ਗਏ ਤੇ ਹੁਣ ਪੂਰਾ ਪਰਿਵਾਰ ਜਸ਼ਨ ਮਨਾ ਰਿਹਾ ਹੈ। ਇਸ ਖਬਰ ਤੋਂ ਸਾਬਤ ਹੁੰਦਾ ਹੈ ਕਿ ਚੰਗੀ ਕਿਸਮਤ ਦੇ ਨਾਲ ਨਾਲ ਪਰਮਾਤਮਾ ਸਹੀ ਸਮੇਂ ਤੇ ਮਨੁੱਖ ਨੂੰ ਵੱਡੀਆਂ ਉਪਲਬਧੀਆਂ ਤੇ ਪਹੁੰਚਾ ਦਿੰਦਾ ਹੈ।