ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਅਹਿਮ ਖ਼ਬਰ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ 28 ਅਤੇ 29 ਨਵੰਬਰ ਨੂੰ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਹ ਪਾਵਰ ਕੱਟ ਬਿਜਲੀ ਲਾਈਨਾਂ ਦੀ ਬਾਇਫਰਕੇਸ਼ਨ, ਸਬ-ਸਟੇਸ਼ਨਾਂ ਦੀ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮਾਂ ਕਾਰਨ ਲਗਾਏ ਜਾ ਰਹੇ ਹਨ।
ਪਾਵਰਕਾਮ ਵੱਲੋਂ ਇਸ ਸਬੰਧੀ ਪਹਿਲਾਂ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ, ਤਾਂ ਜੋ ਲੋਕ ਬਿਜਲੀ ਬੰਦ ਰਹਿਣ ਦੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਜ਼ਰੂਰੀ ਕੰਮਾਂ ਦੀ ਯੋਜਨਾ ਬਣਾ ਸਕਣ। ਆਓ ਜਾਣਦੇ ਹਾਂ ਕਿਹੜੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਕਦੋਂ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਤਰਨਤਾਰਨ ਵਿੱਚ 7 ਘੰਟੇ ਬਿਜਲੀ ਰਹੇਗੀ ਬੰਦ
ਤਰਨਤਾਰਨ ਦੇ 132 ਕੇ.ਵੀ. ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇ.ਵੀ. ਸਿਟੀ-1 ਅਤੇ ਸਿਟੀ-6 ਫੀਡਰਾਂ ਦੀ ਸਪਲਾਈ 28 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ ਸਿਟੀ-2 ਫੀਡਰ ਦੀ ਬਾਇਫਰਕੇਸ਼ਨ ਦਾ ਕੰਮ ਕੀਤਾ ਜਾਵੇਗਾ।
ਇਸ ਕਾਰਨ ਮੁਹੱਲਾ ਭਾਗ ਸ਼ਾਹ, ਨਵਾਂ ਬਾਜ਼ਾਰ, ਤਹਿਸੀਲ ਬਾਜ਼ਾਰ, ਪੈਟਰੋਲ ਪੰਪ ਵਾਲੀ ਗਲੀ, ਇੰਦਰ ਸਿੰਘ ਵਾਲੀ ਗਲੀ, ਸਰਹਾਲੀ ਰੋਡ, ਕਾਜ਼ੀਕੋਟ ਰੋਡ, ਛੋਟਾ ਕਾਜ਼ੀਕੋਟ, ਚੰਦਰ ਕਾਲੋਨੀ, ਮੁਹੱਲਾ ਜੱਸੇ ਵਾਲਾ, ਸਰਕੂਲਰ ਰੋਡ, ਪਾਰਕ ਐਵੀਨਿਊ, ਜੈ ਦੀਪ ਐਵੀਨਿਊ, ਸ੍ਰੀ ਗੁਰੂ ਅਰਜਨ ਦੇਵ ਕਾਲੋਨੀ, ਨੂਰਦੀ ਰੋਡ, ਪਲਾਸੌਰ ਰੋਡ ਅਤੇ ਮੁਹੱਲਾ ਟਾਂਕ ਕਸ਼ਤਰੀ ਸਮੇਤ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਭਾਦਸੋਂ ਵਿੱਚ ਵੀ 28 ਨਵੰਬਰ ਨੂੰ ਲੱਗੇਗਾ ਕੱਟ
ਪਾਵਰਕਾਮ ਦੇ ਭਾਦਸੋਂ ਉਪ ਮੰਡਲ ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 28 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 220 ਕੇ.ਵੀ., 66 ਕੇ.ਵੀ. ਅਤੇ 11 ਕੇ.ਵੀ. ਪੱਧਰ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਸਮਾਲਸਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਬਿਜਲੀ ਬੰਦ
ਸਮਾਲਸਰ ਤੋਂ ਬਾਘਾ ਪੁਰਾਣਾ ਤੱਕ 66 ਕੇ.ਵੀ. ਲਾਈਨ ਨੂੰ ਡਬਲ ਸਰਕਟ ਕਰਨ ਦੇ ਕੰਮ ਕਾਰਨ 28 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਕਾਰਨ 66 ਕੇ.ਵੀ. ਸਬ-ਸਟੇਸ਼ਨ ਸਮਾਲਸਰ ਤੋਂ ਚੱਲਣ ਵਾਲੇ ਸਮਾਲਸਰ, ਲੰਡੇ, ਡੇਮਰੂ ਕਲਾਂ, ਡੇਮਰੂ ਖੁਰਦ, ਜੀ.ਟੀ.ਬੀ. ਗੜ੍ਹ ਇੰਜੀਨੀਅਰਿੰਗ ਅਤੇ ਪੋਲੀਟੈਕਨਿਕ ਕਾਲਜ, ਜੀ.ਟੀ.ਬੀ. ਗੜ੍ਹ ਕੋਠੇ ਅਤੇ ਕੋਠੇ ਸੰਧੂਆਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਇਸੇ ਤਰ੍ਹਾਂ 66 ਕੇ.ਵੀ. ਸਬ-ਸਟੇਸ਼ਨ ਮਾੜੀ ਮੁਸਤਫ਼ਾ ਤੋਂ ਚੱਲਣ ਵਾਲੇ ਮਾੜੀ ਮੁਸਤਫ਼ਾ, ਵੈਰੋਕੇ, ਲਧਾਈਕੇ, ਚੰਨੂੰਵਾਲਾ ਅਤੇ ਚੌਧਰੀਵਾਲਾ ਸਮੇਤ ਹੋਰ ਪਿੰਡਾਂ ਵਿੱਚ ਵੀ ਬਿਜਲੀ ਬੰਦ ਰਹੇਗੀ।
ਅਮਲੋਹ ਵਿੱਚ 28 ਨਵੰਬਰ ਨੂੰ 5 ਘੰਟੇ ਦਾ ਪਾਵਰ ਕੱਟ
ਅਮਲੋਹ ਦੇ 220 ਕੇ.ਵੀ. ਸਬ-ਸਟੇਸ਼ਨ ਤੋਂ ਚੱਲਣ ਵਾਲੀਆਂ ਵੱਖ-ਵੱਖ ਲਾਈਨਾਂ ਅਤੇ ਸਬ-ਸਟੇਸ਼ਨਾਂ ਦੀ ਜ਼ਰੂਰੀ ਮੁਰੰਮਤ ਤੇ ਸਾਂਭ-ਸੰਭਾਲ ਦੇ ਕੰਮ ਕਾਰਨ 28 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਦੌਰਾਨ 220 ਕੇ.ਵੀ. ਮਾਧਵ ਕੇ.ਆਰ.ਜੀ. ਲਾਈਨ, 66 ਕੇ.ਵੀ. ਵਿਮਲ, ਬਿਹਾਰੀ ਲਾਲ ਅਤੇ ਹਰ ਹਰ ਮਹਾਂਦੇਵ ਲਾਈਨਾਂ ਸਮੇਤ ਭਾਦਸੋਂ, ਰਾਈਏਵਾਲ, ਮੱਲੇਵਾਲ, ਅਗੌਲ, ਸ਼ਮਸ਼ਪੁਰ ਅਤੇ ਤੰਦਾਂ ਬੰਦਾਂ ਸਬ-ਸਟੇਸ਼ਨਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਨ੍ਹਾਂ ਤੋਂ ਚੱਲਣ ਵਾਲੀਆਂ 11 ਕੇ.ਵੀ. ਲਾਈਨਾਂ ਅਤੇ ਅਮਲੋਹ ਤੋਂ ਚੱਲਣ ਵਾਲੇ ਖੇਤੀਬਾੜੀ ਫੀਡਰ ਵੀ ਬੰਦ ਰਹਿਣਗੇ।
ਪਾਵਰਕਾਮ ਅਨੁਸਾਰ ਮੁਰੰਮਤ ਦੇ ਕੰਮ ਦੀ ਸਥਿਤੀ ਨੂੰ ਦੇਖਦਿਆਂ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।
ਮਾਨਸਾ ਵਿੱਚ ਐਤਵਾਰ ਨੂੰ ਵੀ ਬਿਜਲੀ ਦਾ ਵੱਡਾ ਕੱਟ
ਮਾਨਸਾ ਦੀ ਨਵੀਂ ਅਨਾਜ ਮੰਡੀ ਸਥਿਤ 66 ਕੇ.ਵੀ. ਗਰਿੱਡ ਦੀ ਜ਼ਰੂਰੀ ਮੁਰੰਮਤ ਕਾਰਨ 29 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਕਾਰਨ 11 ਕੇ.ਵੀ. ਸਿਰਸਾ ਰੋਡ, ਤਲਵੰਡੀ ਰੋਡ, ਮੂਸਾ ਚੁੰਗੀ, ਕੈਨਾਲ ਅਤੇ ਜਗਦੰਬੇ ਰੋਡ ਫੀਡਰਾਂ ਨਾਲ ਜੁੜੇ ਇਲਾਕਿਆਂ ਵਿੱਚ ਬਿਜਲੀ ਨਹੀਂ ਆਵੇਗੀ।
ਇਸ ਤੋਂ ਇਲਾਵਾ 66 ਕੇ.ਵੀ. ਮਾਨਸਾ ਤਿੰਨਕੋਨੀ ਗਰਿੱਡ ਦੀ ਮੈਂਟੀਨੈਂਸ ਲਈ ਵੀ 29 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਦੌਰਾਨ ਸਿਟੀ, ਤ੍ਰਿਵੈਣੀ, ਭਾਈ ਗੁਰਦਾਸ, ਵਾਟਰ ਵਰਕਸ ਅਤੇ ਹਾਟ ਲਾਈਨ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਜਲਾਲਾਬਾਦ ਵਿੱਚ 29 ਨਵੰਬਰ ਨੂੰ 6 ਘੰਟੇ ਬਿਜਲੀ ਰਹੇਗੀ ਬੰਦ
ਜਲਾਲਾਬਾਦ ਦੇ 132 ਕੇ.ਵੀ. ਸਬ-ਸਟੇਸ਼ਨ ਵਿਖੇ 11 ਕੇ.ਵੀ. ਬੱਸ-ਬਾਰ-2 ਦੀ ਜ਼ਰੂਰੀ ਮੁਰੰਮਤ ਕਾਰਨ 29 ਨਵੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਸ਼ੱਟਡਾਊਨ ਕਾਰਨ 11 ਕੇ.ਵੀ. ਸ਼ਹਿਰੀ, ਆਲਮ ਕੇ, ਟਿਵਾਣਾ ਰੋਡ, ਬੱਥਾ ਬਾਜ਼ਾਰ, ਸੁਖੇਰਾ, ਘੂਰੀ, ਕਾਲੂਵਾਲਾ, ਘਾਂਗਾ ਅਤੇ ਫਾਜ਼ਿਲਕਾ ਰੋਡ ਫੀਡਰਾਂ ਨਾਲ ਸਬੰਧਤ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਪਾਵਰਕਾਮ ਵੱਲੋਂ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਿਰਧਾਰਤ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ ਅਤੇ ਬਿਜਲੀ ਵਿਭਾਗ ਨੂੰ ਮੁਰੰਮਤ ਦੇ ਕੰਮਾਂ ਦੌਰਾਨ ਸਹਿਯੋਗ ਦੇਣ।








