ਆਈ ਤਾਜਾ ਵੱਡੀ ਖਬਰ
ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਹਨ , ਜਿਹੜੀਆਂ ਆਪਣੇ ਕੰਮ ਤੇ ਆਪਣੇ ਟੈਲੈਂਟ ਕਰਕੇ ਦੁਨੀਆਂ ਭਰ ਦੇ ਵਿੱਚ ਵੱਖਰੀ ਪਛਾਣ ਬਣਾ ਚੁੱਕੀਆਂ । ਪਰ ਜਦੋਂ ਇਹਨਾਂ ਹਸਤੀਆਂ ਦੇ ਨਾਲ ਜੁੜੀਆਂ ਹੋਈਆਂ ਬੁਰੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਤੇ ਉਸ ਦਾ ਦੁੱਖ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਫੈਨਸ ਨੂੰ ਵੀ ਕਾਫੀ ਹੁੰਦਾ ਹੈ। ਇਸੇ ਵਿਚਾਲੇ ਇੱਕ ਬੇਹਦ ਹੀ ਦੁੱਖਦਾਇਕ ਖਬਰ ਸਾਹਮਣੇ ਆਉਂਦੀ ਪਈ ਹੈ, ਕਿ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ ਹੋ ਚੁੱਕੀ ਹੈ । ਜਿਸ ਦੇ ਚਲਦੇ ਇੰਡਸਟਰੀ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦਈਏ ਕਿ ਸਟੇਜ ਤੇ ਪਰਫੋਰਮ ਕਰਦੇ ਹੋਏ ਇਹ ਹਾਦਸਾ ਵਾਪਰਦਾ ਹੈ । ਜਿਸ ਦੇ ਚਲਦੇ ਅਦਾਕਾਰ ਦੀ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ। ਦਸਦਿਆਂ ਕਿ ਸਿਟਾਡੇਲ ਥੀਏਟਰ ਵਿੱਚ ‘ਏ ਕ੍ਰਿਸਮਸ ਕੈਰਲ’ ਦੇ ਮੰਚਨ ਦੌਰਾਨ ਅਦਾਕਾਰ ਜੂਲੀਅਨ ਅਰਨੋਲਡ ਦੀ ਮੌਤ ਹੋ ਗਈ ਸੀ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਹ ਦਰਦਨਾਕ ਘਟਨਾ ਉਸ ਸਮੇਂ ਵਾਪਰੀ , ਜਦੋਂ ਅਰਨੋਲਡ ਸਟੇਜ ‘ਤੇ ਪ੍ਰਦਰਸ਼ਨ ਕਰ ਰਹੇ ਸਨ। ਉਹ ਐਕਟਿੰਗ ਕਰ ਰਿਹਾ ਸੀ। ਦੱਸਿਆ ਜਾ ਰਿਹਾ ਕਿ ਜੂਲੀਅਨ ਅਰਨੋਲਡ ਦੀ ਉਮਰ 59 ਸਾਲ ਸੀ। ਉੱਥੇ ਹੀ ਇਸ ਘਟਨਾ ਤੋਂ ਵਾਪਰਨ ਬਾਦ ਮੈਡੀਕਲ ਟੀਮਾਂ ਮੌਕੇ ਤੇ ਪੁੱਛਿਆ , ਪਰ ਉਹਨਾਂ ਨੂੰ ਨਹੀਂ ਬਚਾਇਆ ਜਾ ਸਕਿਆ। ਇਸ ਅਦਾਕਾਰ ਨੇ ਆਪਣੇ ਆਦਾਕਾਰੀ ਦੇ ਨਾਲ ਇੰਡਸਟਰੀ ਵਿੱਚ ਕਾਫੀ ਚੰਗੀ ਪਛਾਣ ਬਣਾਈ ਹੋਈ ਹੈ। ਅੱਜ ਉਨਾਂ ਦੇ ਜਾਨ ਦੇ ਨਾਲ ਇੰਡਸਟਰੀ ਨੂੰ ਵੀ ਇੱਕ ਅਜਿਹਾ ਘਾਟਾ ਹੋਇਆ ਹੈ , ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ । ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹੁਣ ਅਦਾਕਾਰ ਦੇ ਫੈਨਸ ਦੇ ਵੱਲੋਂ ਵੀ ਲਗਾਤਾਰ ਉਹਨਾਂ ਦੀ ਮੌਤ ਦੇ ਉੱਪਰ ਟੁਕਤਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ। ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੋ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ।
Previous Postਵਿਆਹ ਤੋਂ 5 ਦਿਨ ਬਾਅਦ ਹੀ ਨਵੀਂ ਵਿਆਹੀ ਲਾੜੀ ਨਾਲ ਵਾਪਰਿਆ ਦਰਦਨਾਕ ਹਾਦਸਾ
Next Postਪੰਜਾਬੀਆਂ ਲਈ ਆਈ ਵੱਡੀ ਮਾੜੀ ਖਬਰ , ਕੈਨੇਡਾ ਵਲੋਂ PR ਦਾ ਇਹ ਰਾਹ ਵੀ ਬੰਦ