ਸ਼ਗਨਾਂ ਚ ਵਿਚੇ ਸੱਥਰ ਬਰਾਤ ਲੈ ਕੇ ਜਾ ਰਹਿਆਂ ਦੀਆਂ ਲਾੜੇ ਸਮੇਤ ਵਿਛੀਆਂ ਲਾਸ਼ਾਂ, ਛਾਇਆ ਸੋਗ

ਤਾਜਾ ਵੱਡੀ ਖਬਰ

ਆਏ ਦਿਨ ਹੀ ਵਾਪਰਣ ਵਾਲੇ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਾਲ ਦੇ ਵਿਚ ਖੁਸ਼ੀਆਂ ਦੇ ਮੌਕੇ ਬਹੁਤ ਹੀ ਘੱਟ ਨਸੀਬ ਹੋਏ ਹਨ। ਪਰ ਫਿਰ ਵੀ ਜਦੋਂ ਕਿਤੇ ਖ਼ੁਸ਼ੀ ਦੇ ਮਾਹੌਲ ਵਿੱਚ ਸ਼ਰੀਕ ਹੋਣ ਦਾ ਮੌਕਾ ਮਿਲਦਾ ਹੈ ਤਾਂ ਇਨਸਾਨ ਆਪਣੇ ਤਨ ਮਨ ਨੂੰ ਖੁਸ਼ਕਿਸਮਤ ਸਮਝਦਾ ਹੈ। ਇਸ ਮੌਕੇ ਉਪਰ ਪਰਿਵਾਰ ਦੇ ਪੂਰੇ ਮੈਂਬਰ ਬਹੁਤ ਚਾਅ ਦੇ ਨਾਲ ਰੀਤੀ ਰਿਵਾਜਾਂ ਨੂੰ ਪੂਰਾ ਕਰਦੇ ਹਨ। ਪਰ ਕਦੇ-ਕਦਾਈ ਇਨ੍ਹਾਂ ਖ਼ੁਸ਼ੀ ਦੀਆਂ ਘੜੀਆਂ ਅਚਾਨਕ ਹੀ ਦੁੱਖਾਂ ਵਿਚ ਤਬਦੀਲ ਹੋ ਜਾਂਦੀਆਂ ਹਨ।

ਅਚਾਨਕ ਵਾਪਰੇ ਸੜਕ ਹਾਦਸੇ ਵਿਆਹ ਦੀਆਂ ਖੁਸ਼ੀਆਂ ਨੂੰ ਗਮੀ ਵਿੱਚ ਤਬਦੀਲੀ ਕਰ ਦਿੰਦੇ ਹਨ। ਇਕ ਅਜਿਹਾ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ। ਜਿੱਥੇ ਸ਼ਗਨਾਂ ਦੀ ਬਰਾਤ ਲੈ ਕੇ ਜਾਂਦੇ ਸਮੇਂ ਹਾਦਸਾ ਵਾਪਰਨ ਕਾਰਨ ਲਾੜੇ ਸਮੇਤ ਲਾਸ਼ਾਂ ਵਿਛ ਗਈਆਂ। ਜਿਸ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਖੰਡਵਾ ਦੀ ਹੈ ਜਿਥੇ ਇਕ ਵਿਆਹ ਸਮਾਰੋਹ ਦੌਰਾਨ ਇਕ ਪਰਿਵਾਰ ਆਪਣੇ ਲੜਕੇ ਦੀ ਬਰਾਤ ਖ਼ੁਸ਼ੀ ਖ਼ੁਸ਼ੀ ਲੈ ਕੇ ਜਾ ਰਿਹਾ ਸੀ।

ਇਸ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਗਮੀ ਵਿੱਚ ਤਬਦੀਲ ਹੋ ਗਈਆਂ ,ਜਦੋਂ ਬਰਾਤੀਆਂ ਨਾਲ ਭਰੀ ਹੋਈ ਟਰੈਕਟਰ ਟਰਾਲੀ ਬੇਕਾਬੂ ਹੋ ਗਈ। ਬੇਕਾਬੂ ਹੋਣ ਤੋਂ ਬਾਅਦ ਇਹ ਟ੍ਰੈਕਟਰ-ਟਰਾਲੀ ਪਲਟ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਲਾੜਾ ਕੁਵਰ ਸਿੰਘ ਮੌਜਵਾੜੀ ਤੋਂ ਮਹਿਲੂ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ ਬਰਾਤ ਲੈ ਕੇ ਜਾ ਰਿਹਾ ਸੀ। ਰਸਤੇ ਵਿਚ ਹੀ ਅਚਾਨਕ ਹੀ ਟ੍ਰੈਕਟਰ ਦਾ ਪਿਛਲਾ ਹਿੱਸਾ ਇਕ ਦਮ ਟੁੱਟ ਗਿਆ। ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰ ਗਿਆ।

ਇਸ ਦੌਰਾਨ ਹੀ ਟਰਾਲੀ ਪਲਟ ਕੇ ਨਾਲੀ ਵਿੱਚ ਜਾ ਡਿੱਗੀ। ਇਸ ਹਾਦਸੇ ਦੌਰਾਨ ਲਾੜੇ,ਅਤੇ ਉਸ ਦੀ ਮਾਤਾ ਸਮੇਤ ਛੇ ਹੋਰ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ,ਤੇ ਬਹੁਤ ਸਾਰੇ ਜ਼ਖਮੀ ਹੋ ਗਏ। ਜਖ਼ਮੀ ਹੋਏ ਲੋਕਾਂ ਵਿੱਚ ਬਹੁਤ ਸਾਰੀਆਂ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਲਜਾਇਆ ਗਿਆ। ਜ਼ਖ਼ਮੀਆਂ ਨੂੰ ਖੰਡਵਾ ਦੇ ਜ਼ਿਲਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਕਾਰਨ ਪਰਿਵਾਰ ਦੀਆਂ ਖੁਸ਼ੀਆਂ ਗਮੀਆਂ ਵਿਚ ਤਬਦੀਲ ਹੋ ਗਈਆਂ, ਇਸ ਘਟਨਾ ਦੀ ਖਬਰ ਮਿਲਦੇ ਸਾਰ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।