ਵਿਦੇਸ਼ ਚ 3 ਮਹੀਨਿਆਂ ਤੋਂ ਲਾਪਤਾ ਪੰਜਾਬੀ ਮੁੰਡੇ ਦੀ ਲਾਸ਼ ਮਿਲੀ ਝੀਲ ਕੋਲੋਂ , ਪਰਿਵਾਰ ਦਾ ਹੋਇਆ ਰੋ ਰੋ ਬੁਰਾ ਹਾਲ

1947

ਆਈ ਤਾਜਾ ਵੱਡੀ ਖਬਰ 

ਵਿਦੇਸ਼ਾਂ ਵੱਲ ਨੌਜਵਾਨਾਂ ਦਾ ਵੱਧਦਾ ਰੁਝਾਨ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਵਿਦੇਸ਼ਾਂ ਵੱਲ ਨੂੰ ਰੁੱਖ ਕਰਦੇ ਪਏ ਨੇ, ਉਸ ਦੇ ਚਲਦੇ ਚਿੰਤਾ ਹੋਰ ਜਿਆਦਾ ਵੱਧਦੀ ਜਾ ਰਹੀ ਹੈ ਕਿ ਆਖਰ ਪੰਜਾਬ ਦੀ ਜਵਾਨੀ ਨੂੰ ਕੀ ਹੋ ਰਿਹਾ ਹੈ l ਕਈ ਵਾਰ ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਤੇ ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਗਏ ਕਈ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੇ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਪਿੱਛੇ ਰਹਿੰਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੰਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਵਿਦੇਸ਼ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਲਾਪਤਾ ਪੰਜਾਬੀ ਮੁੰਡੇ ਦੀ ਲਾਸ਼ ਝੀਲ ਦੇ ਕੋਲੋਂ ਬਰਾਮਦ ਹੋਈ l

ਜਿਸ ਕਾਰਨ ਉਸ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਦਿਆ ਕਿ ਚੌਕ ਮਹਿਤਾ-ਸਥਾਨਕ ਕਸਬੇ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ’ਚ ਮੌਤ ਹੋ ਗਈ। ਇਲਾਕੇ ਦੀ ਸੀਨੀਅਰ ਕਾਂਗਰਸੀ ਯੂਥ ਆਗੂ ਇੰਦਰਜੀਤ ਸਿੰਘ ਕਾਕੂ ਰੰਧਾਵਾ ਦਾ ਭਤੀਜਾ ਤੇ ਸਵ. ਜੋਗਿੰਦਰ ਸਿੰਘ ਰੰਧਾਵਾ ਦਾ ਸਪੁੱਤਰ ਨਮਨਪ੍ਰੀਤ ਸਿੰਘ ਰੰਧਾਵਾ ਉਮਰ 22 ਸਾਲ ਸਟੱਡੀ ਵੀਜ਼ੇ ’ਤੇ ਕਰੀਬ ਪਿਛਲੇ ਦੋ ਸਾਲ ਤੋਂ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਰਹਿ ਰਿਹਾ ਸੀ, ਪਰ ਬੀਤੀਂ 29 ਫਰਵਰੀ ਤੋਂ ਉਹ ਲਾਪਤਾ ਸੀ l

ਜਿਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਸੀ ਤੇ ਲਗਾਤਾਰ ਉਸ ਦੀ ਭਾਲ ਜਾਰੀ ਸੀ। ਪਰ ਬਹੁਤ ਖੋਜ ਪੜਤਾਲ ਕਰਨ ਤੋਂ ਬਾਅਦ ਵੀ ਕੁਝ ਪਤਾ ਨਾ ਚੱਲ ਸਕਿਆ ਸੀ, ਜਿਸ ਕਾਰਨ ਲਾਪਤਾ ਨਮਨ ਦੀ ਪੁਲਸ ਵੱਲੋਂ ਭਾਲ ਲਗਾਤਾਰ ਜਾਰੀ ਸੀ, ਜਿਸ ਦੇ ਚੱਲਦਿਆਂ ਬੀਤੇ ਦਿਨੀਂ ਪੁਲਸ ਨੂੰ ਉੱਥੇ ਕਿਸੇ ਝੀਲ ’ਚ ਇਕ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਪਛਾਣ ਨਮਨਪ੍ਰੀਤ ਵਜੋਂ ਕੀਤੀ ਗਈ।

ਇਸ ਮੌਤ ਦਾ ਅਸਲ ਕਾਰਨ ਕੀ ਹੈ,ਇਸ ਬਾਰੇ ਪਰਿਵਾਰ ਨੂੰ ਅਜੇ ਕੁਝ ਪਤਾ ਨਹੀਂ ਚੱਲ ਸਕਿਆ। ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ l ਫਿਲਹਾਲ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਰੰਧਾਵਾ ਪਰਿਵਾਰ ਤੇ ਪੂਰਾ ਇਲਾਕਾ ਸ਼ੋਕਗ੍ਰਸਤ ਹੈ।