BREAKING NEWS
Search

ਉੱਡਦੇ ਜਹਾਜ ਚ ਅਣਹੋਣੀ ਘਟਨਾ, ਪਾਇਲਟ ਦੀ ਤਬੀਅਤ ਵਿਗੜਨ ਤੇ ਯਾਤਰੀ ਨੇ ਇੰਝ ਕਰਾਇਆ ਲੈਂਡ- ਸਾਰੇ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ  

ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਵਾਸਤੇ ਸਫ਼ਰ ਕੀਤਾ ਜਾਂਦਾ ਹੈ ਅਤੇ ਇਸ ਲਈ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਥੇ ਹੀ ਇਸ ਸਫਰ ਦੇ ਦੌਰਾਨ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਜਿਸਦੇ ਚਲਦੇ ਹੋਏ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਅਜਿਹੇ ਮੁਸ਼ਕਲ ਸਮੇਂ ਦੇ ਵਿੱਚ ਯਾਤਰੀਆਂ ਵੱਲੋਂ ਬੜੀ ਹਿੰਮਤ ਅਤੇ ਮਿਹਨਤ ਨਾਲ ਸਭ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਜਾਨ ਸੁਰੱਖਿਅਤ ਬੱਚ ਜਾਂਦੀ ਹੈ। ਆਏ ਦਿਨ ਹੀ ਹਵਾਈ ਸਫ਼ਰ ਨਾਲ ਜੁੜੇ ਹੋਏ ਅਜਿਹੇ ਬਹੁਤ ਸਾਰੇ ਹਾਦਸੇ ਸਾਹਮਣੇ ਆ ਜਾਂਦੇ ਹਨ, ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

ਉੱਡਦੇ ਜਹਾਜ਼ ਵਿੱਚ ਅਣਹੋਣੀ ਘਟਨਾ ਵਾਪਰੀ ਹੈ ਜਿੱਥੇ ਪਾਈਲਟ ਦੀ ਤਬੀਅਤ ਖਰਾਬ ਹੋਣ ਦੇ ਯਾਤਰੀ ਵੱਲੋਂ ਇੰਝ ਜਹਾਜ਼ ਨੂੰ ਲੈਡ ਕਰਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਹੈ। ਜਿੱਥੇ ਅਮਰੀਕਾ ਦੇ ਸ਼ਹਿਰ ਫਲੋਰੀਡਾ ਦੇ ਵਿਚ ਇੱਕ ਯਾਤਰੀ ਵੱਲੋਂ ਉਸਦੀ ਮੁਸ਼ਕਿਲ ਹਾਲਾਤਾਂ ਦੇ ਵਿੱਚ ਉੱਡ ਰਹੇ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾ ਲਿਆ ਗਿਆ ਜਦੋਂ ਉਸ ਜਹਾਜ਼ ਦੇ ਪਾਇਲਟ ਦੀ ਤਬੀਅਤ ਖਰਾਬ ਹੋ ਗਈ। ਜਿੱਥੇ ਪਾਇਲਟ ਦੀ ਤਬੀਅਤ ਖਰਾਬ ਹੋਈ ਉਥੇ ਹੀ ਜਹਾਜ਼ ਵਿਚ ਸਵਾਰ ਇਕ ਯਾਤਰੀ ਵੱਲੋਂ ਟਰੈਫਿਕ ਕੰਟ੍ਰੋਲ ਦੇ ਡਿਸਪੈਚਰ ਨਾਲ ਸੰਪਰਕ ਕਾਇਮ ਕੀਤਾ ਗਿਆ ਅਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ।

ਜਿਸ ਤੋਂ ਬਾਅਦ ਉਸ ਵੱਲੋਂ ਸਰਹੱਦ ਤੇ ਕੰਟਰੋਲ ਕੀਤਾ ਗਿਆ ਅਤੇ ਆਪਣੀ ਮੰਜ਼ਲ ਤੱਕ 112 ਕਿਲੋਮੀਟਰ ਦੀ ਦੂਰੀ ਸੁਰੱਖਿਅਤ ਤਹਿ ਕੀਤੀ ਗਈ। ਜਹਾਜ਼ ਨੂੰ ਕੰਟਰੋਲ ਕਰਨ ਵਾਲੇ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਇਸ ਸਮੇਂ ਪਾਈਲਟ ਹੋਸ਼ ਵਿੱਚ ਨਹੀਂ ਹੈ ਅਤੇ ਉਨ੍ਹਾਂ ਨੂੰ ਸਾਹਮਣੇ ਸਕਰੀਨ ਤੇ ਫਲੋਰੀਡਾ ਤੱਟ ਦਿਖਾਈ ਦੇ ਰਿਹਾ ਹੈ, ਜਿਸ ਤੋਂ ਬਾਅਦ ਉਸ ਵੱਲੋਂ ਦੱਸੇ ਅਨੁਸਾਰ ਸੁਰੱਖਿਅਤ ਜਹਾਜ਼ ਨੂੰ ਲੈਂਡ ਕਰਵਾ ਲਿਆ ਗਿਆ।

ਜਿੱਥੇ ਇਸ ਜ਼ਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾ ਲਿਆ ਗਿਆ ਉਥੇ ਹੀ ਇਸ ਯਾਤਰੀ ਅਤੇ ਪਾਈਲਟ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਵੱਲੋਂ ਆਖਿਆ ਗਿਆ ਹੈ ਕਿ ਹੋ ਸਕਦਾ ਹੈ ਕਿ ਪਾਇਲਟ ਨੂੰ ਉਸ ਸਮੇਂ ਕਿਸੇ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰਨਾ ਪਿਆ ਹੋਵੇ।