BREAKING NEWS
Search

ਵਿਦੇਸ਼ ਚ ਨੌਜਵਾਨ ਭੈਣ ਦੇ ਵਿਆਹ ਲਈ ਪੰਜਾਬ ਆਉਣ ਦੀ ਕਰ ਰਿਹਾ ਸੀ ਤਿਆਰੀ , ਕਿਸਮਤ ਨੂੰ ਸੀ ਕੁਝ ਹੋਰ ਮਨਜ਼ੂਰ ਵਾਪਰਿਆ ਮੰਦਭਾਗਾ

ਆਈ ਤਾਜਾ ਵੱਡੀ ਖਬਰ 

ਅੱਜ ਕੱਲ ਦੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਵਸਣਾ ਚਾਹੁੰਦੇ ਹਨ ਤਾਂ, ਜੋ ਉੱਥੇ ਦਿਨ ਰਾਤ ਮਿਹਨਤ ਕਰਕੇ ਇੰਨੀ ਕੁ ਕਮਾਈ ਕਰ ਲੈਣ ਜਿਸ ਨਾਲ ਪੂਰੇ ਪਰਿਵਾਰ ਦਾ ਭਵਿੱਖ ਚੰਗਾ ਹੋ ਸਕੇ l ਪਰ ਜਦੋਂ ਅਜਿਹੇ ਨੌਜਵਾਨਾਂ ਦੇ ਨਾਲ ਵਿਦੇਸ਼ਾਂ ਦੇ ਵਿੱਚ ਕਿਸੇ ਪ੍ਰਕਾਰ ਦੀਆਂ ਕੋਈ ਅਨਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਤਾਂ, ਪਿੱਛੇ ਰਹਿੰਦੇ ਪਰਿਵਾਰ ਦੇ ਸਾਰੇ ਚਾਅ ਖੇਰੂ ਖੇਰੂ ਹੋ ਜਾਂਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿੱਥੇ ਵਿਦੇਸ਼ ਦੇ ਵਿੱਚ ਬੈਠਾ ਇੱਕ ਨੌਜਵਾਨ ਆਪਣੇ ਭੈਣ ਦੇ ਵਿਆਹ ਦੇ ਲਈ ਪੰਜਾਬ ਆਉਂਣ ਦੀਆਂ ਤਿਆਰੀਆਂ ਕਰਦਾ ਪਿਆ ਸੀ, ਪਰ ਇਹ ਸਾਰੀਆਂ ਖੁਸ਼ੀਆਂ ਉਸ ਵੇਲੇ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ ਜਦੋਂ ਨੌਜਵਾਨ ਦੀ ਮੌਤ ਹੋ ਗਈ।

ਦਰਅਸਲ ਕਾਹਨੂੰਵਾਨ ਦੇ ਪਿੰਡ ਦਾਤਾਰਪੁਰ ਦਾ ਰਹਿਣ ਵਾਲਾ ਇੱਕ ਨੌਜਵਾਨ ਵਿਦੇਸ਼ੀ ਧਰਤੀ ਤੇ ਗਿਆ ਹੋਇਆ ਸੀ, ਅੱਖਾਂ ਦੇ ਵਿੱਚ ਬਹੁਤ ਸਾਰੇ ਸੁਪਨੇ ਸੰਜੋਏ ਹੋਏ ਸੀ ਕਿ ਉਹ ਵਿਦੇਸ਼ ਵਿੱਚ ਕੰਮ ਕਾਰ ਕਰਕੇ ਆਪਣੇ ਪਰਿਵਾਰ ਨੂੰ ਇੱਕ ਚੰਗਾ ਭਵਿੱਖ ਦਵੇਗਾ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ l ਦਰਅਸਲ ਇਹ ਨੌਜਵਾਨ ਹੁਣ ਪੰਜਾਬ ਵਾਪਸ ਆਉਣ ਦੀ ਤਿਆਰੀ ਵਿੱਚ ਸੀ ਪਰ ਇਸ ਤਿਆਰੀ ਤੇ ਖੁਸ਼ੀਆਂ ਦੇ ਵਿਚਾਲੇ ਇਸ ਨੌਜਵਾਨ ਦੀ ਵਿਦੇਸ਼ ਚ ਮੌਤ ਹੋਣ ਦੀ ਖਬਰ ਸਾਹਮਣੇ ਆਈ । ਜਿਸ ਕਾਰਨ ਹੁਣ ਪੂਰੇ ਪਰਿਵਾਰ ਭਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ l

ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿਤਾ ਜਨਕ ਸਿੰਘ ਨੇ ਦੱਸਿਆ ਕਿ ਅਨਿਲ ਸਿੰਘ ਪਿਛਲੇ ਕਰੀਬ 12 ਸਾਲ ਤੋਂ ਰੁਜ਼ਗਾਰ ਲਈ ਵਿਦੇਸ਼ ਮਲੇਸ਼ੀਆ ਗਿਆ ਹੋਇਆ ਸੀ, ਪਰ ਹਾਲ ਹੀ ‘ਚ ਉਹ ਛੁੱਟੀ ਕੱਟਣ ਤੋਂ ਬਾਅਦ ਕਰੀਬ 3 ਮਹੀਨ ਪਹਿਲਾਂ ਹੀ ਵਾਪਸ ਮਲੇਸ਼ੀਆ ਗਿਆ ਸੀ। ਹੁਣ ਉਸ ਦੀ ਭੈਣ ਦਾ ਵਿਆਹ ਰੱਖਿਆ ਹੋਇਆ ਹੈ। ਇਸ ਲਈ ਉਸ ਦਾ ਇਕ ਹਫ਼ਤੇ ਤਕ ਵਾਪਸ ਆਉਣ ਦਾ ਪ੍ਰੋਗਰਾਮ ਸੀ।

ਜਿਸ ਕਾਰਨ ਉਹ ਕਾਫੀ ਖੁਸ਼ ਸੀ, ਉਸ ਵੱਲੋਂ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਪਰ ਇਹ ਸਾਰੀਆਂ ਖੁਸ਼ੀਆਂ ਉਸ ਵੇਲੇ ਮਾਤਮ ਦੇ ਵਿੱਚ ਤਬਦੀਲ ਹੋਈਆਂ ਜਦੋਂ ਪਰਿਵਾਰ ਨੂੰ ਅੱਜ ਸਵੇਰੇ ਤੜਕਸਾਰ ਉਸ ਦੇ ਸਾਥੀਆਂ ਤੋਂ ਫ਼ੋਨ ਰਾਹੀਂ ਪਤਾ ਲੱਗਾ ਕਿ ਉਸ ਦੀ ਕਿਸੇ ਕਾਰਨ ਮੌਤ ਹੋ ਗਈ ਹੈ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਦੁੱਖਦਾਈ ਖ਼ਬਰ ਮਿਲਣ ‘ਤੇ ਘਰ ਵਾਲਿਆਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਜਿਸ ਕਾਰਨ ਹੁਣ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਤਬਦੀਲ ਹੋ ਚੁੱਕੀਆਂ ਹਨ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।