ਮਸ਼ਹੂਰ ਪ੍ਰਸਿੱਧ ਬਲਾਗਰ ਦੀ ਅਚਾਨਕ ਮਿਲੀ ਘਰ ਚ ਮ੍ਰਿਤਕ ਲਾਸ਼ ,

ਆਈ ਤਾਜਾ ਵੱਡੀ ਖਬਰ 

ਅੱਜਕੱਲ ਦੇ ਸਮੇਂ ‘ਚ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਲੱਖਾਂ ਰੁਪਿਆਂ ਦੀ ਕਮਾਈ ਕਰਦੇ ਪਏ ਹਨ l ਜਿਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਬਲਾਗਰ ਹਨ l ਇਹ ਬਲਾਗਰ ਵੱਖੋ ਵੱਖਰੀਆਂ ਚੀਜ਼ਾਂ ਸੋਸ਼ਲ ਮੀਡੀਆ ਉੱਪਰ ਲੋਕਾਂ ਨੂੰ ਵਿਖਾ ਕੇ ਜਿੱਥੇ ਲੋਕਾਂ ਦਾ ਮਨੋਰੰਜਨ ਕਰਦੇ ਹਨ , ਉਥੇ ਹੀ ਇਨ੍ਹਾਂ ਵੀਡੀਓਜ ਦੇ ਜਰੀਏ ਵੱਡੀ ਗਿਣਤੀ ‘ਚ ਇਹ ਪੈਸੇ ਵੀ ਕਮਾਉਂਦੇ ਹਨ l ਇਸੇ ਵਿਚਾਲੇ ਇੱਕ ਬੇਹਦ ਹੀ ਮੰਦਭਾਗੀ ਖਬਰ ਪ੍ਰਾਪਤ ਹੋਈ ਹੈ, ਜਿੱਥੇ ਇੱਕ ਬਲਾਗਰ ਦੀ ਘਰ ਵਿੱਚ ਹੀ ਮੌਤ ਹੋ ਗਈ, ਜਿਸ ਕਾਰਨ ਉਹਨਾਂ ਦੇ ਪ੍ਰਸ਼ੰਸਕ ਕਾਫੀ ਨਿਰਾਸ਼ ਹਨ ਦੱਸ ਦਈਏ ਕਿ ਇਹਨਾਂ ਦੇ ਇੰਸਟਾਗਰਾਮ ਉੱਪਰ ਚਾਰ ਲੱਖ ਤੋਂ ਵੱਧ ਫਾਲਵਰਸ ਹਨ l

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕੇਰਲ ਦੇ ਪ੍ਰਸਿੱਧ ਫੂਡ ਬਲਾਗਰ ਰਾਹੁਲ ਐੱਨ. ਕੂੱਟੀ ਦੀ ਮੌਤ ਹੋ ਚੁੱਕੀ ਹੈ 33 ਸਾਲ ਦੀ ਉਮਰ ਵਿੱਚ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਘਰ ਵਿੱਚੋਂ ਮਿਲੀ ਹੈ। ਪਤਾ ਚੱਲਿਆ ਹੈ ਕਿ ਰਾਹੁਲ ਦੇ ਮਾਤਾ-ਪਿਤਾ ਤੇ ਦੋਸਤਾਂ ਨੇ ਉਨ੍ਹਾਂ ਨੂੰ ਆਪਣੇ ਬੈੱਡਰੂਮ ਅੰਦਰ ਲਟਕਦਾ ਹੋਇਆ ਵੇਖਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਤੁਰੰਤ ਉਸਦੀ ਕਮਰੇ ਦਾ ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ ਤੇ ਹਸਪਤਾਲ ਦੇ ਵਿੱਚ ਲੈ ਗਏ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ l

ਜਿਸ ਤੋਂ ਬਾਅਦ ਪੁਲਿਸ ਨੂੰ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਫੂਡ ਬਲਾਗਰ ਰਾਹੁਲ ਖਾਣ-ਪੀਣ ਦੇ ਸ਼ੌਕੀਨ ਸਨ ਤੇ ਉਹਨਾਂ ਨੇ ਲੋਕਾਂ ਲਈ ਲੋਕਪ੍ਰਿਅ ਆਨਲਾਈਨ ਮੰਚ ‘Eat Kochi Eat’ ਨਾਂ ਤੋਂ ਇੰਸਟਾਗ੍ਰਾਮ ‘ਤੇ ਪ੍ਰੋਫਾਈਲ ਬਣਾਈ ਹੋਈ ਹੈ। ‘Eat Kochi Eat’ ਦੇ ਅਧਿਕਾਰਤ ਪੇਜ਼ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਕਿ ਸਾਨੂੰ ਬਹੁਤ ਦੁੱਖ ਨਾਲ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਪੈ ਰਿਹਾ ਹੈ ਕਿ ਸਾਡੇ ਪ੍ਰਿਅ ਰਾਹੁਲ ਐੱਨ. ਕੁੱਟੀ ਦਾ ਦਿਹਾਂਤ ਹੋ ਗਿਆ ਹੈ।

ਦੱਸਦਿਆ ਕਿ Eat Kochi Eat’ ਪੇਜ਼ ਦੇ 4.21 ਲੱਖ ਫਾਲੋਅਰਜ਼ ਹਨ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈl ਰਾਹੁਲ ਦੀ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਹੁਣ ਉਹਨਾਂ ਦੀ ਪ੍ਰਸ਼ੰਸਕਾਂ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।