BREAKING NEWS
Search

ਮਸ਼ਹੂਰ ਕਾਰੋਬਾਰੀ ਨੇ ਧੀ ਦੀ ਖੁਸ਼ੀ ਲਈ ਵਿਆਹ ਵਿਚ ਪੂਰਾ ਜਹਾਜ ਕਰਵਾਇਆ ਬੁੱਕ , ਅਸਮਾਨ ਚ ਹੋਇਆ ਵਿਆਹ

ਆਈ ਤਾਜਾ ਵੱਡੀ ਖਬਰ 

ਹਰ ਇੱਕ ਮਨੁੱਖ ਆਪਣੇ ਜ਼ਿੰਦਗੀ ਵਿੱਚ ਇਹ ਸੁਪਨਾ ਵੇਖਦਾ ਹੈ ਕਿ ਉਸ ਦੇ ਵਿਆਹ ਨੂੰ ਲੈ ਕੇ ਜਿੰਨੇ ਵੀ ਚਾਅ ਹਨ, ਸਾਰੇ ਪੂਰੇ ਹੋ ਜਾਣ l ਇਹੀ ਇੱਕ ਵਜਹਾ ਹੈ ਕਿ ਅੱਜ ਕੱਲ ਦੇ ਸਮੇਂ ਵਿੱਚ ਲੋਕ ਵਿਆਹਾਂ ਵਿੱਚ ਲੱਖਾਂ ਕਰੋੜਾਂ ਰੁਪਏ ਬਰਬਾਦ ਕਰਦੇ ਹਨ l ਕਈ ਲੋਕ ਵਿਆਹਾਂ ਵਿੱਚ ਝੂਠੀ ਸ਼ਾਨੋ ਸ਼ੋਕਤ ਦੇ ਲਈ ਕਈ ਵਾਰ ਕਰਜਦਾਰ ਤੱਕ ਹੋ ਜਾਂਦੇ ਹਨ l ਪਰ ਜਿਹੜੇ ਲੋਕਾਂ ਕੋਲੇ ਪੈਸਾ ਹੁੰਦਾ ਹੈ ਉਹ ਆਪਣੇ ਚਾਅ ਪੂਰੇ ਕਰਨ ਦੇ ਲਈ ਵਿਆਹਾ ਦੇ ਵਿੱਚ ਇਹੋ ਜਿਹੇ ਕੰਮ ਕਰਦੇ ਹਨ ਜਿਸ ਦੀਆਂ ਚਰਚਾਵਾਂ ਦੂਰ-ਦੂਰ ਤੱਕ ਛੜ ਜਾਂਦੀਆਂ ਹਨ l ਅਜਿਹਾ ਹੀ ਇੱਕ ਮਾਮਲਾ ਸਾਂਝਾ ਕਰਾਂਗੇ ਜਿੱਥੇ ਮਸ਼ਹੂਰ ਕਾਰੋਬਾਰੀ ਨੇ ਆਪਣੀ ਧੀ ਦੇ ਵਿਆਹ ਦੇ ਵਿੱਚ ਇੱਕ ਜਹਾਜ਼ ਬੁੱਕ ਕਰਵਾਇਆ ਤੇ ਆਸਮਾਨ ਵਿੱਚ ਉਸਦਾ ਵਿਆਹ ਹੋਇਆ l

ਜਿਸ ਦੀਆਂ ਚਰਚਾਵਾਂ ਦੂਰ ਦੂਰ ਤੱਕ ਛਿੜੀਆਂ ਹੋਈਆਂ ਹੈ ਤੇ ਇਸ ਵਿਆਹ ਦੀਆਂ ਵੀਡੀਓਜ ਵੀ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ। ਦੱਸਦਿਆ ਕਿ ਸੰਯੁਕਤ ਅਰਬ ਅਮੀਰਾਤ ‘ਚ ਰਹਿਣ ਵਾਲੇ ਇਕ ਭਾਰਤੀ ਕਾਰੋਬਾਰੀ ਨੇ ਆਪਣੀ ਧੀ ਦਾ ਵਿਆਹ ਅਨੋਖੇ ਤਰੀਕੇ ਨਾਲ ਕਰਵਾਇਆ ਹੈ, ਜਿਸ ਦੀ ਦੁਨੀਆ ਭਰ ‘ਚ ਕਾਫੀ ਚਰਚਾ ਹੋ ਰਹੀ ਹੈ। ਇਸ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵਿਆਹ ਦਾ ਜਸ਼ਨ ਮਨਾਉਂਦੇ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਲੋਕਾਂ ਨੂੰ ਹਿੰਦੀ ਗੀਤਾਂ ‘ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਅੰਤ ਵਿੱਚ ਲਾੜਾ-ਲਾੜੀ ਆਪਣੇ ਇਸ ਖਾਸ ਦਿਨ ਲਈ ਧੰਨਵਾਦ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ।

ਇਸ ਵੀਡੀਓ ਦੇ ਵਿੱਚ ਲਾੜਾ ਤੇ ਲਾੜੀ ਕਾਫੀ ਖੁਸ਼ ਨਜ਼ਰ ਆ ਰਹੇ ਹਨ ਤੇ ਵਿਆਹ ਦੀ ਇਸ ਵੀਡੀਓ ਨੂੰ ਜਦੋਂ ਸੋਸ਼ਲ ਮੀਡੀਆ ਉੱਪਰ ਪੋਸਟ ਕੀਤਾ ਗਿਆ ਤੇ ਲੋਕ ਇਸ ਨੂੰ ਵੇਖਣ ਤੋਂ ਬਾਅਦ ਆਪੋ ਆਪਣੀ ਪ੍ਰਤਿਕ੍ਰਿਆ ਦਿੰਦੇ ਹੋਏ ਨਜ਼ਰ ਆਉਂਦੇ ਪਏ ਹਨ l ਉੱਥੇ ਹੀ ਇਸ ਵੀਡੀਓ ਦੀ ਕੈਪਸ਼ਨ ਵਿੱਚ ਲਿਖਿਆ ਹੈ, ”ਸੰਯੁਕਤ ਅਰਬ ਅਮੀਰਾਤ ਸਥਿਤ ਭਾਰਤੀ ਕਾਰੋਬਾਰੀ ਦਿਲੀਪ ਪੋਪਲੇ ਨੇ 24 ਨਵੰਬਰ ਨੂੰ ਦੁਬਈ ‘ਚ ਇਕ ਨਿੱਜੀ ਜੈੱਟ ਬੋਇੰਗ 747 ਜਹਾਜ਼ ‘ਚ ਆਪਣੀ ਬੇਟੀ ਦੇ ਵਿਆਹ ਦੀ ਮੇਜ਼ਬਾਨੀ ਕੀਤੀ।’

ਵੀਡੀਓ ਦੀ ਸ਼ੁਰੂਆਤ ‘ਚ ਮਹਿਮਾਨਾਂ ਨੂੰ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਵੀਡੀਓ ਵਿੱਚ ਜਹਾਜ਼ ਦੀ ਹੋਰ ਸਜਾਵਟ ਦਿਖਾਈ ਗਈ । ਇਸ ਦੌਰਾਨ ਲਾੜਾ ਤੇ ਲਾੜੀ ਆਪਣੇ ਬਾਪ ਦਾ ਧੰਨਵਾਦ ਕਰਦੇ ਹੋਏ ਨਜ਼ਰ ਆਏ, ਕਿਉਂਕਿ ਉਹਨਾਂ ਦਾ ਸੁਪਨਾ ਸੀ ਕਿ ਉਹਨਾਂ ਦਾ ਵਿਆਹ ਜਹਾਜ ਦੇ ਵਿੱਚ ਹੋਵੇ, ਜਦੋਂ ਇੱਕ ਕਾਰੋਬਾਰੀ ਬਾਪ ਵੱਲੋਂ ਆਪਣੀ ਧੀ ਦੇ ਇਸ ਸੁਪਨੇ ਨੂੰ ਪੂਰਾ ਕੀਤਾ ਗਿਆ ਤਾਂ ਧੀ ਵੱਲੋਂ ਵੀ ਧੰਨਵਾਦ ਕਰਦਿਆਂ ਹੋਇਆ ਆਪਣੇ ਭਰੀ ਅੱਖਾਂ ਦੇ ਨਾਲ ਆਪਣੇ ਪਿਤਾ ਨੂੰ ਜੱਫੀ ਪਾ ਕੇ ਸ਼ੁਕਰੀਆ ਅਦਾ ਕੀਤਾ।