ਮਸ਼ਹੂਰ ਫ਼ਿਲਮੀ ਹਸਤੀ ਤੇ ਉਸਦੀ ਪਤਨੀ ਦਾ ਚਾਕੂ ਮਾਰ ਕੀਤਾ ਬੇਰਹਿਮੀ ਨਾਲ ਕਤਲ , ਪ੍ਰਸ਼ੰਸਕਾਂ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ 

ਅਪਰਾਧੀਆਂ ਦੇ ਵੱਧ ਰਹੇ ਹੌਸਲੇ, ਕਈ ਜ਼ਿੰਦਗੀਆਂ ਨੂੰ ਬਰਬਾਦ ਤੇ ਤਬਾਹ ਕਰਦੇ ਪਏ ਹਨ l ਆਏ ਦਿਨ ਹੀ ਅਪਰਾਧਕ ਵਾਰਦਾਤਾਂ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੀਆਂ ਹੁੰਦੀਆਂ ਹਨ l ਜਿਹੜੀਆਂ ਲੋਕਾਂ ਨੂੰ ਹੈਰਾਨ ਤੇ ਪਰੇਸ਼ਾਨ ਕਰ ਜਾਂਦੀਆਂ ਹਨ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ l ਦਰਅਸਲ ਮਸ਼ਹੂਰ ਫਿਲਮੀ ਹਸਤੀ ਤੇ ਉਸ ਦੀ ਪਤਨੀ ਤੇ ਅਪਰਾਧੀਆਂ ਦੇ ਵੱਲੋਂ ਬੇਰਹਿਮੀ ਦੇ ਨਾਲ ਚਾਕੂ ਨਾਲ ਵਾਰ ਕਰਕੇ ਮੌਤ ਤੇ ਘਾਟ ਉਤਾਰ ਦਿੱਤਾ ਗਿਆ, ਜਿਸ ਦੇ ਚਲਦੇ ਉਹਨਾਂ ਦੇ ਪ੍ਰਸ਼ੰਸਕਾਂ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ l

ਇਸ ਕਤਲ ਵਾਰਦਾਤ ਦੀ ਜਾਣਕਾਰੀ ਸਰਕਾਰੀ ਸਰਕਾਰੀ ਮੀਡੀਆ ਵੱਲੋਂ ਸਾਂਝੀ ਕੀਤੀ ਗਈ ਹੈ l ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦਾਰੀਉਸ਼ ਮੇਹਰਜੁਈ ਤੇ ਉਨ੍ਹਾਂ ਦੀ ਪਤਨੀ ਵਹੀਦੇਹ ਮੁਹੰਮਦੀਫਰ ਆਪਣੇ ਘਰ ’ਚ ਮ੍ਰਿਤਕ ਪਾਏ ਗਏ ਸਨ, ਜਿਨ੍ਹਾਂ ਦੀ ਗਰਦਨ ’ਤੇ ਚਾਕੂ ਨਾਲ ਹਮਲੇ ਦੇ ਨਿਸ਼ਾਨ ਸਨ, ਜਿਸ ਤੋਂ ਬਾਅਦ ਉਹਨਾਂ ਦੀ ਮੌਤ ਨੇ ਸਭ ਨੂੰ ਹੈਰਾਨ ਤੇ ਪਰੇਸ਼ਾਨ ਕਰਕੇ ਰੱਖ ਦਿੱਤਾ ।

ਉਧਰ ਫੈਜ਼ੇਲੀ ਮੁਤਾਬਕ ਨਿਰਦੇਸ਼ਕ ਦੀ ਧੀ ਮੋਨਾ ਮੇਹਰਜੁਈ ਸ਼ਨੀਵਾਰ ਰਾਤ ਨੂੰ ਰਾਜਧਾਨੀ ਤਹਿਰਾਨ ਤੋਂ 30 ਕਿਲੋਮੀਟਰ ਪੱਛਮ ’ਚ ਸਥਿਤ ਆਪਣੇ ਪਿਤਾ ਦੇ ਘਰ ਗਈ ਸੀ, ਜਿਥੇ ਉਸ ਨੂੰ ਦਾਰਿਉਸ਼ ਮੇਹਰਜੁਈ ਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਮਿਲੀਆਂ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਗਿਆ। ਫਿਲਹਾਲ ਪੁਲਿਸ ਇਸ ਮਾਮਲੇ ਸਬੰਧੀ ਕਾਰਵਾਈ ਕਰਦੀ ਪਈ ਹੈ।

ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਹਾਲੇ ਤੱਕ ਹਮਲੇ ਦੇ ਪਿੱਛੇ ਦੇ ਮਕਸਦ ਦਾ ਖ਼ੁਲਾਸਾ ਨਹੀਂ ਕੀਤਾ ਪਰ ਵਹੀਦੇਹ ਨੇ ਕੁਝ ਹਫ਼ਤੇ ਪਹਿਲਾਂ ਸੋਸ਼ਲ ਮੀਡੀਆ ’ਤੇ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਚਾਕੂ ਨਾਲ ਹਮਲੇ ਦੀ ਧਮਕੀ ਮਿਲੀ ਸੀ। ਪਰ ਇਸ ਬੁਰੀ ਖਬਰ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।