ਆਈ ਤਾਜਾ ਵੱਡੀ ਖਬਰ
ਬੀਤੇ ਕੁਝ ਸਮੇਂ ਤੋਂ ਮਨੋਰੰਜਨ ਜਗਤ ਨਾਲ ਜੁੜੀਆਂ ਬੇਹੱਦ ਹੀ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਮਸ਼ਹੂਰ ਅਦਾਕਾਰ ਨੇ ਖੌਫਨਾਕ ਕਦਮ ਚੁਕਿਆ, ਜਿਸ ਕਾਰਨ ਉਂਨਾ ਦੀ ਮੌਤ ਹੋ ਗਈ l 35 ਸਾਲ ਦੀ ਉਮਰ ‘ਚ ਉਹ ਇਸ ਦੁਨੀਆ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਈ l ਮਿਲੀ ਜਾਣਕਾਰੀ ਮੁਤਾਬਕ ਮਸ਼ਹੂਰ ਟੀਵੀ ਅਦਾਕਾਰ ਨਿਤਿਨ ਚੌਹਾਨ ਇਸ ਸੰਸਾਰ ਨੂੰ ਅਲਵਿਦਾ ਆਖ ਗਏ l ਉਨ੍ਹਾਂ ਨੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਹਾਲਕਿ ਇਸ ਪਿੱਛੇ ਦੇ ਅਸਲ ਕਾਰਨ ਸਾਹਮਣੇ ਨਹੀਂ ਆਏ, ਕਿ ਉਹਨਾਂ ਨੇ ਇਹ ਕਦਮ ਕਿਊ ਚੁਕਿਆ l ਇਹ ਜਾਣਕਾਰੀ ਨਿਤਿਨ ਦੇ ਸਾਬਕਾ ਕੋ-ਸਟਾਰ ਨੇ ਇਕ ਪੋਸਟ ਰਾਹੀਂ ਦਿੱਤੀ ਹੈ। ਜਿਸਤੋ ਬਾਅਦ ਇੰਡਸਟਰੀ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ l ਦੱਸਦਿਆ ਕਿ ਰਿਐਲਿਟੀ ਸ਼ੋਅ ‘ਦਾਦਾਗਿਰੀ 2’ ਦੇ ਜੇਤੂ ਮਸ਼ਹੂਰ ਟੀਵੀ ਐਕਟਰ ਨਿਤਿਨ ਚੌਹਾਨ ਦਾ ਮੁੰਬਈ ‘ਚ ਦਿਹਾਂਤ ਹੋ ਗਿਆ। ਨਿਤਿਨ ਯੂਪੀ ਦੇ ਅਲੀਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਸ਼ੋਅ ‘ਦਾਦਾਗਿਰੀ 2’ ਤੋਂ ਇਲਾਵਾ, ਨਿਤਿਨ ਨੇ ਸਪਲਿਟਸਵਿਲਾ ਦਾ ਸੀਜ਼ਨ 5 ਵੀ ਜਿੱਤਿਆ। ਜਿਸ ਕਾਰਨ ਉਹਨਾਂ ਨੇ ਇਸ ਖੇਤਰ ਵਿੱਚ ਇੱਕ ਵੱਖਰੀ ਪਛਾਣ ਹਾਸਲ ਕੀਤੀ l ਇਸ ਤੋਂ ਇਲਾਵਾ ਉਸ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਵਿੱਚ ਆਪਣੀ ਇੱਕ ਖਾਸ ਥਾਂ ਬਣਾਈ ਸੀ। ਨਿਤਿਨ ਨੇ ‘ਜ਼ਿੰਦਗੀ ਡਾਟ ਕਾਮ’, ‘ਕ੍ਰਾਈਮ ਪੈਟਰੋਲ’ ਅਤੇ ‘ਫ੍ਰੈਂਡਜ਼’ ਵਰਗੇ ਟੀਵੀ ਸ਼ੋਅਜ਼ ‘ਚ ਵੀ ਕੰਮ ਕੀਤਾ ਸੀ ਅਤੇ ‘ਕ੍ਰਾਈਮ ਪੈਟਰੋਲ’ ਤੋਂ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ। ਫਿਲਹਾਲ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁਕੀਆਂ ਹਨ, ਜਿਹਨਾਂ ਵਲੋਂ ਮ੍ਰਿਤਕ ਦੇਹ ਨੂੰ ਪੋਸਟਮਾਟਮ ਲਈ ਭੇਜ ਦਿੱਤਾ ਗਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ l ਓਥੇ ਹੀ ਹੁਣ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਵਲੋਂ ਉਹਨਾਂ ਦੀ ਮੌਤ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ l
Previous Postਸੜਕ ਕਿਨਾਰੇ ਖੜੇ ਕੈਂਟਰ ਨਾਲ ਹੋਈ ਬੱਸ ਦੀ ਟੱਕਰ , 5 ਯਾਤਰੀਆਂ ਦੀ ਹੋਈ ਮੌਤ
Next Postਹਸਪਤਾਲ ਚ ਹੋਏ ਏਲੀਅਨ ਵਰਗੇ ਜੁੜਵਾ ਬੱਚੇ, ਦੇਖ ਹਰੇਕ ਦੇ ਹੋ ਗਏ ਲੂ ਕੰਡੇ ਖੜੇ