BREAKING NEWS
Search

ਭਾਰਤੀ ਮੂਲ ਦੇ ਮੁੰਡੇ ਨੂੰ ਬਰਤਾਨੀਆ ਦੇਵੇਗਾ ਦੇਸ਼ ਧ੍ਰੋਹ ਦੀ ਸਜਾ, ਮਹਾਰਾਣੀ ਏਲਿਜਾਬੇਥ ਨੂੰ ਕੀਤੀ ਸੀ ਮਾਰਨ ਦੀ ਕੋਸ਼ਿਸ

ਆਈ ਤਾਜਾ ਵੱਡੀ ਖਬਰ 

ਵਿਦੇਸ਼ਾਂ ਦੀ ਧਰਤੀ ਤੇ ਜਿੱਥੇ ਬਹੁਤ ਸਾਰੇ ਭਾਰਤੀ ਰੁਜ਼ਗਾਰ ਦੀ ਖ਼ਾਤਰ ਜਾਂਦੇ ਹਨ। ਜਿੱਥੇ ਜਾ ਕੇ ਉਨ੍ਹਾਂ ਵੱਲੋਂ ਸਖ਼ਤ ਮਿਹਨਤ ਕੀਤੀ ਜਾਂਦੀ ਹੈ। ਵਿਦੇਸ਼ਾਂ ਵਿਚ ਜਿੱਥੇ ਮਿਹਨਤ ਕਰਕੇ ਉਨ੍ਹਾਂ ਵੱਲੋਂ ਅਜਿਹੀਆਂ ਬੁਲੰਦੀਆਂ ਨੂੰ ਛੂਹ ਲਿਆ ਜਾਂਦਾ ਹੈ। ਜਿਨ੍ਹਾਂ ਦੀ ਇਸ ਮਿਹਨਤ ਨੂੰ ਦੇਖਦੇ ਹੋਏ ਹੀ ਹੋਰ ਲੋਕਾਂ ਵੱਲੋਂ ਵੀ ਉਨ੍ਹਾਂ ਵਾਂਗ ਸਖ਼ਤ ਮਿਹਨਤ ਕਰਨ ਦਾ ਇਰਾਦਾ ਬਣਾਇਆ ਜਾਂਦਾ ਹੈ। ਵਿਦੇਸ਼ਾਂ ਵਿੱਚ ਵੱਖ ਵੱਖ ਅਹੁਦਿਆਂ ਤੇ ਜਿੱਥੇ ਕਈ ਭਾਰਤੀਆ ਵੱਲੋਂ ਉਚ ਅਹੁਦਿਆਂ ਤੇ ਨੌਕਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਅਜਿਹੇ ਲੋਕਾਂ ਦੀ ਹਿੰਮਤ ਸਦਕਾ ਜਿੱਥੇ ਬਹੁਤ ਸਾਰੇ ਭਾਰਤੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਉੱਥੇ ਹੀ ਕੁੱਝ ਲੋਕਾਂ ਵੱਲੋਂ ਅਜਿਹੀਆਂ ਗਲਤੀਆਂ ਵੀ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਭਾਰਤੀਆਂ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ।

ਹਣ ਭਾਰਤੀ ਮੂਲ ਦੇ ਮੁੰਡੇ ਨੂੰ ਬਰਤਾਨੀਆ ਸਰਕਾਰ ਵੱਲੋਂ ਦੇਸ਼ ਧਰੋਹ ਦੀ ਸਜ਼ਾ ਦਿੱਤੀ ਗਈ ਹੈ ਜੋ ਮਹਿਲ ਵਿਚ ਮਹਾਰਾਣੀ ਐਲਿਜ਼ਾਬੇਥ 2 ਨੂੰ ਮਾਰਨ ਲਈ ਵੜ ਗਿਆ ਸੀ ਜਿਸ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ ਜਿਥੇ 2021 ਦੇ ਵਿੱਚ ਭਾਰਤੀ ਮੂਲ ਦਾ ਇਕ ਨੌਜਵਾਨ ਜਸਵੰਤ ਸਿੰਘ ਵਲੋ ਮਹਾਰਾਣੀ ਐਲੀਜ਼ਾਬੇਥ ਦੋ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ ਜੋ ਕਿ ਇਕ ਕਰਾਸਬੋ ਨਾਲ ਵਿੰਡਸਰ ਪੈਲਸ ਵਿਚ ਪਹੁੰਚ ਗਿਆ ਸੀ।

ਜਿੱਥੇ ਬ੍ਰਿਟੇਨ ਦੇ ਵਿੱਚ ਇਸ ਨੂੰ ਰਾਜ ਧ੍ਰੋਹ ਦੇ ਮਾਮਲੇ ਵਿੱਚ 1981 ਤੋਂ ਬਾਅਦ ਪਹਿਲੀ ਵਾਰ ਦੋਸ਼ੀ ਠਹਿਰਾਇਆ ਗਿਆ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਉਸ ਨੂੰ ਜਿੱਥੇ ਸੁਰੱਖਿਆ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਪੁਛਗਿਛ ਦੌਰਾਨ ਉਸ ਨੇ ਦੱਸਿਆ ਸੀ ਕਿ ਉਹ ਮਹਾਰਾਣੀ ਨੂੰ ਮਾਰਨ ਵਾਸਤੇ ਆਇਆ ਸੀ। ਸੁਰੱਖਿਆ ਅਧਿਕਾਰੀਆਂ ਵੱਲੋਂ ਉਸ ਨੂੰ ਜੋ ਜੋ ਕੁਝ ਕਿਹਾ ਗਿਆ ਸੀ ਉਸ ਵਿਅਕਤੀ ਵੱਲੋਂ ਸਭ ਕੁਝ ਕੀਤਾ ਗਿਆ ਸੀ।

ਦੱਸਿਆ ਗਿਆ ਸੀ ਕਿ ਉਸ ਨੇ ਆਖਿਆ ਸੀ ਕਿ ਉਸ ਵੱਲੋਂ ਉੱਨੀ ਸੌ ਉੱਨੀ ਦਾ ਬਦਲਾ ਲੈਣ ਦੇ ਮਕਸਦ ਨਾਲ ਹੀ ਮਹਾਰਾਣੀ ਨੂੰ ਮਾਰਨ ਦਾ ਵਿਚਾਰ ਬਣਾਇਆ ਗਿਆ ਸੀ। ਇੱਥੇ ਉਸ ਵੱਲੋਂ ਇਸ ਭੇਦ-ਭਾਵ ਨੂੰ ਲੈ ਕੇ ਇਹ ਸਭ ਕੁਝ ਕੀਤਾ ਜਾ ਰਿਹਾ ਸੀ। ਕੀ ਉਸ ਵਿਅਕਤੀ ਵੱਲੋਂ ਹੱਥ ਨਾਲ ਲਿਖਿਆ ਹੋਇਆ ਇਕ ਨੋਟ ਵੀ ਬਰਾਮਦ ਕੀਤਾ ਗਿਆ ਸੀ।