ਆਈ ਤਾਜਾ ਵੱਡੀ ਖਬਰ
ਇੱਕ ਫਿਲਮ, ਜਿਸ ਨੂੰ ਸਿਨੇਮਾ ਘਰਾਂ ਦੇ ਵਿੱਚ ਲੋਕ ਬੜੀ ਦਿਲਚਸਪੀ ਦੇ ਨਾਲ ਵੇਖਦੇ ਹਨ । ਉਸ ਫਿਲਮ ਨੂੰ ਵੇਖਣ ਤੋਂ ਬਾਅਦ ਲੋਕ ਆਪੋ ਆਪਣੀਆਂ ਪ੍ਰਤੀਕ੍ਰਿਆਵਾਂ ਵੀ ਦਿੰਦੇ ਹਨ । ਇੱਕ ਫਿਲਮ ਤਿਆਰ ਕਰਨ ਪਿੱਛੇ ਕਈਆਂ ਦੀ ਮਿਹਨਤ ਲੱਗੀ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਨਾਲ ਰੋਜ਼ਗਾਰ ਮਿਲਦਾ ਹੈ ਤੇ ਇਸੇ ਵਿਚਾਲੇ ਇੱਕ ਬੇਹਦ ਹੀ ਦੁੱਖਦਾਈ ਖਬਰ ਸਿਨੇਮਾ ਜਗਤ ਤੋਂ ਸਾਹਮਣੇ ਆਈ । ਜਿੱਥੇ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ ਹੋ ਗਈ । ਬਹੁਤ ਛੋਟੀ ਉਮਰ ਦੇ ਵਿੱਚ ਅਦਾਕਾਰ ਇਸ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਗਏ । ਦਸਦਿਆਂ ਕਿ ਪ੍ਰਸਿੱਧ ਵੈੱਬ ਸੀਰੀਜ਼ ਲਈ ਜਾਣੇ ਜਾਂਦੇ ਅਦਾਕਾਰ ਨੇ ਛੋਟੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ, ਜਿਸ ਦੇ ਚਲਦੇ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ‘ਰੀਅਲ ਹਾਊਸਵਾਈਵਜ਼’ ਸਟਾਰ Matthew Byars ਦੀ 37 ਸਾਲ ਦੀ ਛੋਟੀ ਉਮਰ ‘ਚ ਮੌਤ ਹੋ ਗਈ ਹੈ। ਇਸ ਖਬਰ ਨਾਲ ਅਦਾਕਾਰ ਦੇ ਸਹਿ-ਕਲਾਕਾਰ ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਸਦਮੇ ‘ਚ ਹਨ। ਹੁਣ ਵੱਖ-ਵੱਖ ਸ਼ਖਸ਼ੀਅਤਾਂ ਦੇ ਵੱਲੋਂ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। Matthew Byars ਦੇ ਦੋਸਤ ਅਤੇ ਸਾਥੀ ਅਦਾਕਾਰ ਸੋਸ਼ਲ ਮੀਡੀਆ ‘ਤੇ ਸੋਗ ਮਨਾ ਰਹੇ ਹਨ । ਇਸ ਦੌਰਾਨ ਅਦਾਕਾਰਾ ਮੇਲਿਸਾ ਗੋਰਗਾ ਨੇ ਉਨ੍ਹਾਂ ਦੀ ਮੌਤ ‘ਤੇ ਇੱਕ ਦਰਦਨਾਕ ਪੋਸਟ ਸ਼ੇਅਰ ਕੀਤੀ ਹੈ। ‘ਰੀਅਲ ਹਾਊਸਵਾਈਵਜ਼’ ਸਟਾਰ Matthew Byars ਦੀ ਅਚਾਨਕ ਹੋਈ ਮੌਤ ਤੋਂ ਹਰ ਕੋਈ ਹੈਰਾਨ ਹੈ ਅਤੇ ਪ੍ਰਸ਼ੰਸਕ ਇਸ ਖਬਰ ਨਾਲ ਹੈਰਾਨ ਹਨ। ਉੱਥੇ ਹੀ ਹੁਣ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਸ਼ਾਇਦ ਅਦਾਕਾਰ ਦੇ ਵੱਲੋਂ ਸੁਸਾਈਡ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਹਰ ਪੱਖ ਤੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
Previous Postਪੰਜਾਬ ਚ ਬਾਰਿਸ਼ ਤੇ ਧੁੰਦ ਨੂੰ ਲੈਕੇ ਆਈ ਵੱਡੀ ਅਹਿਮ ਖਬਰ , ਜਾਰੀ ਹੋਈ ਭਵਿੱਖਬਾਣੀ
Next Postਡੇਰਾ ਬਿਆਸ ਦੀਆਂ ਸੰਗਤਾਂ ਲਈ ਆਈ ਵੱਡੀ ਖ਼ੁਸ਼ਖ਼ਬਰੀ