BREAKING NEWS
Search

ਬਦਲਾ ਲੈਣ ਲਈ ਜਿੰਦਾ ਕੇਕੜੇ ਨੂੰ ਖਾ ਗਿਆ ਵਿਅਕਤੀ, ਹਰੇਕ ਕੋਈ ਹੋ ਰਿਹਾ ਹੈਰਾਨ

ਆਈ ਤਾਜ਼ਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਣ ਵਾਲੀ ਬਿਮਾਰੀ ਕਰੋਨਾ ਨੇ ਜਿੱਥੇ ਸਾਰੀ ਦੁਨੀਆ ਵਿਚ ਭਾਰੀ ਤਬਾਹੀ ਮਚਾਈ ਸੀ ਉਥੇ ਹੀ ਆਖਿਆ ਗਿਆ ਸੀ ਕਿ ਇਹ ਬੀਮਾਰੀ ਚਮਗਿੱਦੜਾਂ ਤੋਂ ਫੈਲੀ ਹੈ। ਇਸ ਦੀ ਚਪੇਟ ਵਿਚ ਆਉਣ ਤੋਂ ਜਿੱਥੇ ਕੋਈ ਵੀ ਦੇਸ਼ ਬਚ ਨਹੀਂ ਸਕਿਆ। ਉਥੇ ਹੀ ਇਸ ਕਰੋਨਾ ਦੇ ਕਾਰਨ ਭਾਰੀ ਤਬਾਹੀ ਹੋਈ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਤੱਕ ਚਲੇ ਗਈ। ਜਿੱਥੇ ਮੁੜ ਤੋਂ ਇਸ ਬਿਮਾਰੀ ਦਾ ਪ੍ਰਸਾਰ ਹੋਇਆ ਅਤੇ ਮੁੜ ਕੇ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਉਥੇ ਹੀ ਚੀਨ ਵਿੱਚ ਲਗਾਤਾਰ ਲੋਕਾਂ ਵੱਲੋਂ ਅਜਿਹੇ ਜੀਵ ਜੰਤੂਆਂ ਨੂੰ ਖਾਧਾ ਜਾਂਦਾ ਹੈ ਜਿਨ੍ਹਾਂ ਉੱਪਰ ਸਖ਼ਤ ਪਾਬੰਦੀ ਲਾ ਦਿੱਤੀ ਜਾਂਦੀ ਹੈ। ਕੁਝ ਜਾਨਵਰ ਜਿੱਥੇ ਮਨੁੱਖੀ ਸਰੀਰ ਲਈ ਘਾਤਕ ਸਾਬਤ ਹੁੰਦੇ ਹਨ ਉਥੇ ਹੀ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਜੂਝਣਾ ਪੈ ਰਿਹਾ ਹੈ। ਜਿਸ ਕਾਰਨ ਕਈ ਗੰਭੀਰ ਸਿੱਟੇ ਵੀ ਸਾਹਮਣੇ ਆਉਂਦੇ ਹਨ।

ਹੁਣ ਬਦਲਾ ਲੈਣ ਲਈ ਜ਼ਿੰਦਾ ਕੇਕੜੇ ਨੂੰ ਉਥੇ ਇੱਕ ਵਿਅਕਤੀ ਵੱਲੋਂ ਖਾਧਾ ਗਿਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੇ ਜਿਊਂਦੇ ਕੇਕੜੇ ਨੂੰ ਇਸ ਲਈ ਖਾਧਾ ਗਿਆ ਕਿਉਂਕਿ ਉਸ ਕੇਕੜੇ ਵੱਲੋਂ ਉਸਦੀ ਬੇਟੀ ਨੂੰ ਕੱਟ ਲਿਆ ਗਿਆ ਸੀ। ਜਿੱਥੇ ਗੁੱਸੇ ਵਿੱਚ ਆ ਕੇ ਉਸ ਵਿਅਕਤੀ ਵੱਲੋਂ ਬਦਲਾ ਲੈਣ ਦੇ ਚਲਦਿਆਂ ਹੋਇਆਂ ਉਸ ਕੇਕੜੇ ਨੂੰ ਜ਼ਿੰਦਾ ਨਿਗਲਿਆ ਗਿਆ ਸੀ।

ਇਸ ਤੋਂ ਕੁਝ ਸਮੇਂ ਬਾਅਦ ਜਿੱਥੇ 39 ਸਾਲਾ ਦਾ ਲੂ ਨਾਮ ਦਾ ਇਹ ਵਿਅਕਤੀ ਬਿਮਾਰ ਹੋਇਆ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਡਾਕਟਰਾਂ ਵੱਲੋਂ ਉਸ ਦੀ ਜਾਂਚ ਕੀਤੀ ਗਈ ਜਿਸਨੂੰ ਲੈ ਕੇ ਡਾਕਟਰ ਵੀ ਹੈਰਾਨ ਸਨ ਕਿ ਉਸ ਨੂੰ ਜਿਗਰ ਅਤੇ ਪਾਚਨ ਪ੍ਰਣਾਲੀ ਸਬੰਧੀ ਕਿਸ ਤਰ੍ਹਾਂ ਸਮੱਸਿਆ ਆਈ ਹੈ। ਪਰ ਉਨ੍ਹਾਂ ਦੀ ਸਮਝ ਵਿੱਚ ਕੁਛ ਨਹੀਂ ਆਇਆ ਕੀ ਅਜਿਹੀ ਕਿਹੜੀ ਆਸਧਾਰਨ ਚੀਜ਼ ਖਾਧੀ ਗਈ ਹੈ ਜਿਸ ਕਾਰਨ ਇਸ ਵਿਅਕਤੀ ਨੂੰ ਇਹ ਸਮੱਸਿਆ ਆਈ ਹੈ।

ਜਿਸ ਤੋਂ ਬਾਅਦ ਉਸ ਵਿਅਕਤੀ ਨੇ ਵੀ ਕੁਝ ਨਹੀਂ ਦੱਸਿਆ ਅਤੇ ਉਸ ਦੀ ਪਤਨੀ ਵੱਲੋਂ ਦੱਸਿਆ ਗਿਆ ਕਿ ਉਸਦੇ ਪਤੀ ਵੱਲੋਂ ਜਿੰਦਾ ਕੇਕੜੇ ਨੂੰ ਬਦਲਾ ਲੈਣ ਦੀ ਭਾਵਨਾ ਨਾਲ ਖਾਧਾ ਗਿਆ ਸੀ। ਜਿਸ ਨੂੰ ਸੁਣ ਕੇ ਸਭ ਹੈਰਾਨ ਸਨ ਅਤੇ ਉਸ ਦਾ ਇਲਾਜ਼ ਕੀਤੇ ਜਾਣ ਤੋਂ ਬਾਅਦ ਉਸ ਦੀ ਇਨਫੈਕਸ਼ਨ ਨੂੰ ਸਹੀ ਕੀਤਾ ਗਿਆ ਜਿੱਥੇ ਉਸਨੂੰ ਇਸ ਕੇਕੜੇ ਨੂੰ ਖਾਣ ਨਾਲ ਤਿੰਨ ਪ੍ਰਕਾਰ ਦੀ ਇਨਫੈਕਸ਼ਨ ਹੋ ਗਈ ਸੀ।