BREAKING NEWS
Search

ਪੰਜਾਬ: ਵਿਆਹ ਦੇ 10 ਮਹੀਨਿਆਂ ਬਾਅਦ ਹੀ ਗਰਭਵਤੀ ਵਿਆਹੁਤਾ ਕੁੜੀ ਵਲੋਂ ਸੋਹਰਿਆਂ ਤੋਂ ਤੰਗ ਆ ਘਰ ਚ ਫਾਹਾ ਲਗਾ ਕੀਤੀ ਖ਼ੁਦਕੁਸ਼ੀ

ਆਈ ਤਾਜਾ ਵੱਡੀ ਖਬਰ 

ਮਾਪਿਆਂ ਵਲੋਂ ਚਾਈਂ-ਚਾਈਂ ਆਪਣੀਆਂ ਧੀਆਂ ਦਾ ਵਿਆਹ ਕੀਤਾ ਜਾਂਦਾ ਹੈ ਤੇ ਸਹੁਰੇ ਘਰ ਵਿਦਾ ਕੀਤਾ ਜਾਂਦਾ ਹੈ ਉੱਥੇ ਲੜਕੀਆਂ ਵੱਲੋਂ ਵੀ ਆਪਣੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ। ਜਿੱਥੇ ਵਿਅਕਤੀ ਵੱਲੋਂ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਉੱਥੇ ਹੀ ਉਹਨਾਂ ਨੂੰ ਨਵੇਂ ਪਰਵਾਰ ਵਿੱਚ ਜਾ ਕੇ ਬਹੁਤ ਸਾਰੀਆਂ ਨਵੀਆਂ ਜਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਹੈ। ਜਿੱਥੇ ਨਵੇਂ ਮਾਹੌਲ ਵਿਚ ਜਾ ਕੇ ਲੜਕੀਆਂ ਲਈ ਰਹਿਣਾ ਕੁਝ ਦਿਨਾਂ ਤੱਕ ਮੁਸ਼ਕਲ ਵੀ ਹੁੰਦਾ ਹੈ। ਉੱਥੇ ਹੀ ਸਹੁਰੇ ਪਰਿਵਾਰ ਵੱਲੋਂ ਦਿੱਤੇ ਜਾਂਦੇ ਆਪਣੇਪਨ ਦੇ ਸਦਕਾ ਹੀ ਲੜਕੀਆਂ ਨੂੰ ਉਸ ਜਗ੍ਹਾ ਤੇ ਰਹਿਣ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ।

ਪਰ ਬਹੁਤ ਸਾਰੀਆਂ ਕੁੜੀਆਂ ਨੂੰ ਸਹੁਰੇ ਪਰਿਵਾਰ ਵੱਲੋਂ ਇਸ ਤਰਾਂ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿਸਦੇ ਚਲਦਿਆਂ ਕਈ ਲੜਕੀਆਂ ਵੱਲੋਂ ਮੌਤ ਨੂੰ ਗਲੇ ਲਗਾ ਲਿਆ ਜਾਂਦਾ ਹੈ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਵਿਆਹ ਦੇ ਦਸ ਮਹੀਨਿਆਂ ਬਾਅਦ ਗਰਭਵਤੀ ਲੜਕੀ ਵੱਲੋਂ ਸਹੁਰਿਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਦਕ ਦੇ ਅਧੀਨ ਆਉਣ ਵਾਲੇ ਪਿੰਡ ਡੋਡ ਤੋਂ ਸਾਹਮਣੇ ਆਇਆ ਹੈ।

ਜਿਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਭਰਾ ਵੱਲੋਂ ਦੱਸਿਆ ਗਿਆ ਹੈ ਕਿ 10 ਮਹੀਨੇ ਪਹਿਲਾਂ ਉਸਦੀ ਭੈਣ ਸਲਮਾ ਦਾ ਵਿਆਹ ਜਸ਼ਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਡੋਡ ਨਾਲ ਕੀਤਾ ਗਿਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਵੀ ਜਿਥੇ ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਦੀ ਭੈਣ ਨੂੰ ਦਹੇਜ਼ ਵਾਸਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਸ ਦਾ ਪਤੀ ਜੋ ਕਿ ਫ਼ੌਜ ਵਿਚ ਤੈਨਾਤ ਹੈ। ਉੱਥੇ ਹੀ ਭਾਰਤੀ ਫੌਜ ਵਿਚ ਨੌਕਰੀ ਕਰਨ ਵਾਲਾ ਉਸ ਦੀ ਭੈਣ ਦਾ ਪਤੀ ਜਿਥੇ ਉਸਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਉੱਥੇ ਹੀ ਉਸਦੇ ਹੋਰ ਔਰਤਾਂ ਦੇ ਨਾਲ ਨਜਾਇਜ਼ ਸੰਬੰਧ ਸਨ।

ਇਸ ਕਾਰਨ ਉਸਦੀ ਭੈਣ ਕਾਫੀ ਪ੍ਰੇਸ਼ਾਨ ਰਹਿੰਦੀ ਸੀ ਜਦੋਂ ਭਰਾ ਵੱਲੋਂ ਆਪਣੀ ਭੈਣ ਦੇ ਘਰ ਜਾ ਕੇ ਵੇਖਿਆ ਗਿਆ ਤਾਂ ਕਮਰੇ ਵਿਚ ਉਸਦੀ ਲਾਸ਼ ਛੱਤ ਨਾਲ ਲਟਕ ਰਹੀ ਸੀ। ਜਿਸ ਵੱਲੋਂ ਗੁਆਂਢੀਆਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਲਿਆਂਦਾ ਗਿਆ ਅਤੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸ਼ਿਕਾਇਤ ਦੇ ਅਧਾਰ ਤੇ ਮ੍ਰਿਤਕਾਂ ਦੀ ਸੱਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।