ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਕਰੋਨਾ ਕਾਲ ਤੋਂ ਹੀ ਆਰਥਿਕ ਤੰਗੀ ਦਾ ਸਾਹਮਣਾ ਬਹੁਤ ਸਾਰੇ ਪਰਵਾਰਾਂ ਨੂੰ ਕਰਨਾ ਪੈ ਰਿਹਾ ਹੈ। ਉੱਥੇ ਹੀ ਕਈ ਲੋਕਾ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਅੰਦਰ ਵਧੀ ਹੋਈ ਬੇਰੁਜ਼ਗਾਰੀ ਦੇ ਚਲਦੇ ਹਨ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ। ਉਥੇ ਹੀ ਵਿਦੇਸ਼ਾਂ ਵਿੱਚ ਜਾਣ ਵਾਸਤੇ ਲੋਕਾਂ ਨੂੰ ਭਾਰੀ ਕੀਮਤ ਵੀ ਅਦਾ ਕਰਨੀ ਪੈਂਦੀ ਹੈ। ਪਰ ਬਹੁਤ ਸਾਰੇ ਪਰਿਵਾਰਾਂ ਵੱਲੋਂ ਆਪਣੀ ਹਿੰਮਤ ਸਦਕਾ ਕਈ ਅਰਬ ਦੇਸ਼ਾਂ ਵਿਚ ਜਾਣਾ ਪਸੰਦ ਕਰਦੇ ਹਨ। ਵੱਖ ਵੱਖ ਦੇਸ਼ਾਂ ਦੇ ਕਾਨੂੰਨਾਂ ਦੀ ਪਾਲਣਾ ਵੀ ਸਾਰੇ ਲੋਕਾਂ ਨੂੰ ਕਰਨੀ ਪੈਂਦੀ ਹੈ। ਵੱਖ ਵੱਖ ਸਮੇ ਤੇ ਵਖ ਵਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਬਦਲਾਅ ਵੀ ਕਰ ਦਿੱਤੇ ਜਾਂਦੇ ਹਨ ਜਿਸ ਕਾਰਨ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਕਈ ਮੁਸ਼ਕਲਾਂ ਪੈਦਾ ਹੋ ਜਾਂਦੀਆ ਹਨ।
ਹੁਣ ਇਹ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪਾਸਪੋਰਟ ਤੇ ਸਿੰਗਲ ਨਾਮ ਵਾਲੇ ਵਿਅਕਤੀ ਇਸ ਦੇਸ਼ ਦੀ ਯਾਤਰਾ ਨਹੀਂ ਕਰ ਸਕਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਬਹੁਤ ਸਾਰੇ ਪੰਜਾਬੀਆਂ ਵੱਲੋਂ ਸੰਯੁਕਤ ਅਰਬ ਅਮੀਰਾਤ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ ਉੱਥੇ ਹੀ ਹੁਣ ਇਸ ਦੇਸ਼ ਵੱਲੋਂ ਕੁਝ ਫੈਸਲੇ ਲਏ ਗਏ ਹਨ ਜਿੱਥੇ ਹੁਣ ਸਿੰਗਲ ਨਾਮ ਨਾਲ ਪਾਸਪੋਰਟ ਧਾਰਕਾਂ ਲਈ ਕੁੱਝ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਜਿਸ ਦੇ ਚਲਦਿਆਂ ਹੋਇਆਂ ਯਾਤਰਾ ਨਹੀਂ ਕਰ ਸਕਣਗੇ।
ਰੋਜ਼ਾਨਾ ਹੀ ਬਹੁਤ ਸਾਰੇ ਲੋਕ ਜਿਥੇ ਸੰਯੁਕਤ ਅਰਬ ਅਮੀਰਾਤ ਵਿਚ ਜਾਂਦੇ ਹਨ ਉਥੇ ਹੀ ਹੁਣ ਨਵੀਂ ਲਾਗੂ ਕੀਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਇਸ ਤੋਂ ਬਾਅਦ ਉਨ੍ਹਾਂ ਵਿਅਕਤੀਆਂ ਨੂੰ ਯਾਤਰਾ ਕਰਨ ਦੀ ਇਜ਼ਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਦੇ ਪਾਸਪੋਰਟ ਉਪਰ ਉਨ੍ਹਾਂ ਦਾ ਆਖਰੀ ਅਤੇ ਪਹਿਲਾ ਨਾਮ ਵੀ ਮੌਜੂਦ ਹੋਵੇਗਾ। ਜਿੱਥੇ ਇਨਸਾਨ ਦੇ ਨਾਮ ਦੇ ਨਾਲ ਉਸ ਦਾ ਸਰਨੇਮ ਹੋਣਾ ਲਾਜ਼ਮੀ ਕੀਤਾ ਗਿਆ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆ ਵੱਲੋਂ ਦੱਸਿਆ ਗਿਆ ਹੈ ਕਿ ਸੰਯੁਕਤ ਅਰਬ ਅਮੀਰਾਤ ਜਾਣ ਵਾਲੇ ਸਾਰੇ ਯਾਤਰੀ ਅਤੇ ਟੂਰਿਸਟ ਵਿਜ਼ਿਟ ਕਰਨ ਵਾਲੇ ਜਾਂ ਕਿਸੇ ਹੋਰ ਕਿਸਮ ਦੇ ਵੀਜ਼ੇ ਵਾਲੇ ਲੋਕ ਬਿਨਾਂ ਸਰਨੇਮ ਤੋਂ ਯਾਤਰਾ ਨਹੀਂ ਕਰ ਸਕਦੇ। ਇਸ ਬਾਬਤ ਹੁਣ ਲੋਕਾਂ ਵੱਲੋਂ ਪਾਸਪੋਰਟ ਵਿੱਚ ਆਪਣਾ ਸਰਨੇਮ ਜਾਰੀ ਕਰਵਾਉਣ ਵਾਸਤੇ ਟਰੈਵਲ ਏਜੰਟਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
Previous Postਪੰਜਾਬ: ਵਿਆਹ ਦੇ 10 ਮਹੀਨਿਆਂ ਬਾਅਦ ਹੀ ਗਰਭਵਤੀ ਵਿਆਹੁਤਾ ਕੁੜੀ ਵਲੋਂ ਸੋਹਰਿਆਂ ਤੋਂ ਤੰਗ ਆ ਘਰ ਚ ਫਾਹਾ ਲਗਾ ਕੀਤੀ ਖ਼ੁਦਕੁਸ਼ੀ
Next Postਪੰਜਾਬ: ਲੁਟੇਰਿਆਂ ਨੇ ਦਿਨ ਦਿਹਾੜੇ ਵਿਆਹ ਵਾਲੇ ਘਰ ਤੇ ਮਾਰਿਆ ਡਾਕਾ, ਵਾਰਦਾਤ ਹੋਈ CCTV ਚ ਕੈਦ