BREAKING NEWS
Search

ਪੰਜਾਬ : ਵਿਆਹ ਚ ਜਾਗੋ ਮੌਕੇ ਸ਼ਰਾਬ ਦੇ ਪੈਗ ਕਰਕੇ ਪੀ ਗਿਆ ਖਿਲਾਰਾ – ਚਲੀਆਂ ਗੋਲੀਆਂ

ਆਈ ਤਾਜਾ ਵੱਡੀ ਖਬਰ 

ਅੱਜ ਇਥੇ ਬਹੁਤ ਸਾਰੇ ਵਿਆਹ ਸਮਾਗਮ ਲੋਕਾਂ ਵੱਲੋਂ ਧੂਮ-ਧਾਮ ਨਾਲ ਮਨਾਏ ਜਾਂਦੇ ਹਨ ਉੱਥੇ ਹੀ ਕਈ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਕਿਉਂਕਿ ਕੁਝ ਲੋਕਾਂ ਵੱਲੋਂ ਵਿਆਹਾਂ ਦੇ ਮੌਕੇ ਤੇ ਕੀਤੇ ਜਾਂਦੇ ਫਾਇਰ ਦੇ ਚਲਦਿਆਂ ਹੋਇਆਂ ਕਈ ਲੋਕਾਂ ਦੀ ਜਾਨ ਤਕ ਚਲੇ ਜਾਂਦੀ ਹੈ। ਜਿੱਥੇ ਕੁਝ ਲੋਕਾਂ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਹਥਿਆਰਾਂ ਦੀ ਵਰਤੋਂ ਕਰਦਿਆਂ ਹੋਇਆਂ ਫਾਇਰਿੰਗ ਕੀਤੀ ਜਾਂਦੀ ਹੈ। ਜਿਸ ਕਾਰਨ ਬਹੁਤ ਸਾਰੇ ਵਿਆਹ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੀਆਂ ਹਨ। ਸਾਹਮਣੇ ਆਉਣ ਵਾਲੇ ਅਜਿਹੇ ਮਾਮਲਿਆਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਰਵਾਰਾਂ ਵਿੱਚ ਸੋਗ ਦੀ ਲਹਿਰ ਫ਼ੈਲ ਜਾਂਦੀ ਹੈ।

ਹੁਣ ਵਿਆਹ ਵਿੱਚ ਜਾਗੋ ਦੇ ਮੌਕੇ ਤੇ ਸ਼ਰਾਬ ਦੇ ਪੈੱਗ ਨੂੰ ਲੈ ਕੇ ਖਿਲਾਰਾ ਪਿਆ ਹੈ ਅਤੇ ਗੋਲੀਆਂ ਚੱਲੀਆਂ ਹਨ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਲੱਧੇਵਾਲੀ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਆਹ ਸਮਾਗਮ ਦੇ ਵਿਚ ਕੁਝ ਨੌਜਵਾਨਾਂ ਵਿਚਕਾਰ ਆਪਸੀ ਤਕਰਾਰ ਦੇ ਚਲਦਿਆਂ ਹੋਇਆਂ ਝਗੜਾ ਹੋ ਗਿਆ ਅਤੇ ਗੋਲੀਬਾਰੀ ਦੇ ਵਿਚ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋਏ,ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਨੌਜਵਾਨ ਦਿਨੇਸ਼ ਨੇ ਦੱਸਿਆ ਕਿ ਜਿੱਥੇ ਉਹ ਆਪਣੇ ਇਕ ਦੋਸਤ ਦੇ ਘਰ ਵਿਆਹ ਸਮਾਗਮ ਵਿੱਚ ਜਾਗੋ ਚ ਸ਼ਾਮਲ ਹੋਣ ਲਈ ਗਿਆ ਸੀ ਅਤੇ ਉਸ ਦੇ ਦੋਸਤ ਵੀ ਉਸ ਨਾਲ ਚਲੇ ਗਏ।

ਜਿੱਥੇ ਵਿਆਹ ਸਮਾਗਮ ਦੇ ਵਿਚ ਦਿਨੇਸ਼ ਦੇ ਦੋਸਤ ਐਲਬਰਟ ਨੂੰ ਉਸਦੇ ਦੋਸਤ ਵੱਲੋਂ ਸ਼ਰਾਬ ਪੀਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਪਰ ਉਹ ਸ਼ਰਾਬ ਨਹੀਂ ਪੀਂਦਾ ਸੀ ਜਿਸ ਕਾਰਨ ਉਸ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਤਰ੍ਹਾਂ ਉਸ ਦੇ ਦੋਸਤ ਵੱਲੋਂ ਗੁੱਸੇ ਵਿੱਚ ਆ ਕੇ ਐਲਬਰਟ ਤੇ ਮੂੰਹ ਤੇ ਸ਼ਰਾਬ ਦਾ ਪੈਗ ਸੁੱਟ ਦਿੱਤਾ ਗਿਆ।

ਜਿੱਥੇ ਐਲਬਰਟ ਵੱਲੋਂ ਕੁਝ ਦਿਨ ਪਹਿਲਾਂ ਹੀ ਅੱਖਾਂ ਦੀ ਸਮੱਸਿਆ ਦੇ ਚੱਲਦੇ ਹੋਏ ਇਕ ਅੱਖ ਦਾ ਅਪਰੇਸ਼ਨ ਕਰਵਾਇਆ ਗਿਆ ਸੀ। ਉੱਥੇ ਹੀ ਉਸ ਦੀਆਂ ਅੱਖਾਂ ਵਿੱਚ ਸ਼ਰਾਬ ਪੈ ਗਈ। ਜਿਸ ਤੋਂ ਬਾਅਦ ਉਨ੍ਹਾਂ ਦੇ ਨਾਲ ਝਗੜਾ ਕਰਦੇ ਹੋਏ ਤੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਸਮੇਂ ਜਿਥੇ ਦਿਨੇਸ਼ ਉਸ ਦਾ ਦੋਸਤ ਐਲਬਰਟ, ਅਤੇ ਦਿਵਾਂਸ਼ੂ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।