BREAKING NEWS
Search

ਪੰਜਾਬ ਵਾਲਿਓ ਹੋ ਜਾਵੋ ਸਾਵਧਾਨ ਮੀਂਹ ਪੈਣ ਬਾਰੇ ਹੁਣ ਆ ਗਿਆ ਇਹ ਤਾਜਾ ਵੱਡਾ ਅਲਰਟ

ਹੁਣੇ ਆਈ ਤਾਜਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂਆਤ ਹੋਣ ਤੇ ਹੀ ਮੌਸਮ ਦੀ ਤਬਦੀਲੀ ਨੇ ਲੋਕਾਂ ਨੂੰ ਠੰਡ ਦਾ ਵਧੇਰੇ ਅਹਿਸਾਸ ਕਰਵਾ ਦਿੱਤਾ। ਪਿਛਲੇ ਕੁਝ ਦਿਨਾਂ ਵਿਚ ਹੋਈ ਬਰਫਬਾਰੀ ਅਤੇ ਬਰਸਾਤਾਂ ਕਾਰਨ ਮੈਦਾਨੀ ਇਲਾਕਿਆਂ ਵਿੱਚ ਲੋਕਾਂ ਨੂੰ ਵਧੇਰੇ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕਾਫੀ ਦਿਨਾਂ ਤੋਂ ਲੋਕੀ ਜਿਥੇ ਕੜਾਕੇ ਦੀ ਠੰਢ ਵਿੱਚ ਸੂਰਜ ਦਾ ਨਿੱਘ ਮਾਨਣ ਦਾ ਇੰਤਜ਼ਾਰ ਕਰ ਰਹੇ ਹਨ। ਉਥੇ ਹੀ ਦੇਸ਼ ਵਿੱਚ ਪੈ ਰਹੀ ਧੁੰਦ ਕਾਰਨ ਵੀ ਲੋਕਾਂ ਨੂੰ ਵਧੇਰੇ ਪ੍ਰੇ-ਸ਼ਾ-ਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਆਉਣ ਵਾਲੇ ਦਿਨਾਂ ਦੇ ਮੌਸਮ ਸਬੰਧੀ ਸਮੇਂ ਸਮੇਂ ਤੇ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ। ਤਾਂ ਜੋ ਸਾਰੇ ਲੋਕ ਮੌਸਮ ਸਬੰਧੀ ਆਪਣੇ ਅਗਲੇ ਦਿਨਾਂ ਦੀ ਰਣਨੀਤੀ ਤੈਅ ਕਰ ਸਕਣ। ਹੁਣ ਪੰਜਾਬ ਵਿੱਚ ਮੀਂਹ ਪੈਣ ਬਾਰੇ ਖਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਰਿਕਾਰਡਕੀਤਾ ਗਿਆ ਹੈ। ਦੇਸ਼ ਅੰਦਰ ਦਿਨ ਬ ਦਿਨ ਵਧ ਰਹੀ ਧੁੰਦ ਕਾਰਨ ਆਵਾਜਾਈ ਵਿੱਚ ਕਾਫ਼ੀ ਗਿਰਾਵਟ ਆਈ ਹੈ।

ਦਿੱਲੀ ਤੋਂ ਬਿਨਾਂ ਪੰਜਾਬ ,ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਬਿਹਾਰ, ਤੋਂ ਲੈ ਕੇ ਆਸਾਮ ਤੱਕ ਸਭ ਸੂਬੇ ਗਹਿਰੀ ਧੁੰਦ ਦੀ ਲਪੇਟ ਵਿਚ ਆਏ ਹੋਏ ਹਨ। ਕਈ ਇਲਾਕਿਆਂ ਵਿੱਚ 25 ਮੀਟਰ ਦੀ ਦੂਰੀ ਤੋਂ ਵੀ ਕੁਝ ਦਿਖਾਈ ਨਹੀਂ ਦੇ ਰਿਹਾ। ਜਿਸ ਕਾਰਨ ਹਾਦਸਿਆਂ ਵਿੱਚ ਵੀ ਵਾਧਾ ਹੋਇਆ ਹੈ। ਅਮ੍ਰਿਤਸਰ ਤੋਂ ਲੈ ਕੇ ਖਨੌਰੀ ਤੇ ਮੋਹਾਲੀ ਤੋਂ ਲੈ ਕੇ ਬਠਿੰਡਾ ਤੱਕ ਪੂਰਾ ਪੰਜਾਬ ਸੀਤ ਲਹਿਰ ਦੇ ਪ੍ਰਭਾਵ ਹੇਠ ਹੈ। 23 ਜਨਵਰੀ ਤੋਂ 26 ਜਨਵਰੀ ਤਕ ਆਸਾਮ, ਮੇਘਾਲਿਆ, ਤ੍ਰਿਪੁਰਾ, ਨਾਗਾਲੈਂਡ ਵਿੱਚ ਸਵੇਰ ਦੇ ਸਮੇਂ ਭਾਰੀ ਧੁੰਦ ਜਾਰੀ ਰਹੇਗੀ। ਹਿਮਾਲਿਆ ਪਰਬਤ ਅਤੇ ਪੱਛਮੀ ਬੰਗਾਲ ਵਿੱਚ ਵੀ ਇਹ ਧੁੰਦ ਜਾਰੀ ਰਹੇਗੀ।

ਹਰਿਆਣਾ ,ਪੰਚਕੂਲਾ ,ਅੰਬਾਲਾ ,ਜਮਨਾ, ਕੁਰਕਸ਼ੇਤਰ, ਕਰਨਾਲ ਵਿੱਚ ਵੀ 2 ਤੋਂ 4 ਡਿਗਰੀ ਤੱਕ ਦੀ ਕਮੀ 24 ਜਨਵਰੀ ਨੂੰ ਹੋ ਸਕਦੀ ਹੈ। 25 ਤੇ 26 ਜਨਵਰੀ ਨੂੰ ਧੁੰਦ ਵੀ ਜਾਰੀ ਰਹੇਗੀ। ਪੱਛਮੀ ਗੜਬੜੀ ਕਾਰਨ ਮੌਸਮ ਅੱਜ ਤੋਂ ਹੋਰ ਵੀ ਠੰਢਾ ਹੋ ਸਕਦਾ ਹੈ। ਦਿੱਲੀ ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 23 ਜਨਵਰੀ ਨੂੰ ਬੂੰਦਾ ਬਾਂਦੀ ਹੋਣ ਦੇ ਅਸਾਰ ਦੱਸੇ ਗਏ ਹਨ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ 22 ਤੋਂ 24 ਜਨਵਰੀ ਤੱਕ ਪੰਜਾਬ, ਹਰਿਆਣਾ ,ਜੰਮੂ ਕਸ਼ਮੀਰ ,ਲੱਦਾਖ ਬਾਲਟਿਸਤਾਨ ,ਗਿਲਗਿਤ , ਅਤੇ ਪੰਜਾਬ, ਹਰਿਆਣਾ, ਹਿਮਾਚਲ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ।