BREAKING NEWS
Search

ਪੰਜਾਬ : ਪਲਾਂ ਚ ਇਸ ਤਰਾਂ ਉਜੜ ਜਾਣਗੀਆਂ ਖੁਸ਼ੀਆਂ ਪਰਿਵਾਰ ਨੇ ਕਦੇ ਸੋਚਿਆ ਵੀ ਨਹੀਂ ਸੀ , ਨੌਜਵਾਨ ਮੁੰਡੇ ਨੂੰ ਇਸ ਤਰਾਂ ਮੌਤ ਲੈ ਗਈ ਆਪਣੇ ਨਾਲ

ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਜਦੋਂ ਜਿੰਦਗੀ ਮਾੜਾ ਵੇਲਾ ਚਲਦਾ ਹੁੰਦਾ ਹੈ ਤਾਂ ਉਸ ਵੇਲੇ, ਮਨੁੱਖ ਦੀ ਜ਼ਿੰਦਗੀ ‘ਚ ਚੱਲ ਰਿਹਾ ਖੁਸ਼ੀਆਂ ਦਾ ਵੇਲਾ ਤੇ ਹਾਸੇ ਮਾਤਮ ਤੇ ਨਾਮਹੋਸ਼ੀ ‘ਚ ਤਬਦੀਲ ਹੋ ਜਾਂਦੇ ਹਨ l ਦੁਨੀਆਂ ਭਰ ਤੋਂ ਅਜਿਹੇ ਹਰ ਰੋਜ਼ ਮਾਮਲੇ ਸਾਹਮਣੇ ਆਉਂਦੇ ਹਨ। ਜਿੱਥੇ ਵੱਖ-ਵੱਖ ਕਾਰਨਾਂ ਦੇ ਕਾਰਨ ਹੱਸਦੇ ਤੇ ਖੇਡਦੇ ਚਿਹਰੇ ਤਸਵੀਰਾ ਬੰਨ ਜਾਂਦੇ ਹਨ। ਇਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪਲਾਂ ਦੇ ਵਿੱਚ ਇੱਕ ਪਰਿਵਾਰ ਦੀਆਂ ਖੁਸ਼ੀਆਂ ਉੱਜੜ ਗਈਆਂ। ਦਰਅਸਲ ਇਸ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਤਬਦੀਲ ਹੋਈਆਂ ਜਦੋਂ ਇਸ ਪਰਿਵਾਰ ਦੇ ਮੁੰਡੇ ਦੀ ਅਚਾਨਕ ਮੌਤ ਹੋ ਗਈ।

ਜਿਸ ਕਾਰਨ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਹੈ, ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਜਿੱਥੇ ਦੇ ਪਿੰਡ ਸੁਖੇਰਾ ਬੋਦਲਾ ’ਚ ਇੱਟਾਂ ਵਾਲੇ ਭੱਠੇ ’ਤੇ ਕੰਮ ਕਰਨ ਵਾਲੇ ਨੌਜਵਾਨ ਦੀ ਘਰ ’ਚ ਬਿਜਲੀ ਦਾ ਪੱਖਾ ਲਾਉਂਦੇ ਸਮੇਂ ਅਚਾਨਕ ਤੇਜ਼ ਕਰੰਟ ਲੱਗਣ ਨਾਲ ਮੌਤ ਹੋ ਗਈ। ਜਿਸ ਕਾਰਨ ਨੌਜਵਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ l

ਉਧਰ ਘਟਨਾ ਵਾਪਰਨ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਮ੍ਰਿਤਕ ਬੱਬੂ ਸਿੰਘ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇੱਟਾਂ ਵਾਲੇ ਭੱਠੇ ’ਤੇ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਬੀਤੇ ਦਿਨੀਂ ਜਦੋਂ ਮ੍ਰਿਤਕ ਬੱਬੂ ਸਿੰਘ ਸਾਢੇ 6 ਵਜੇ ਦੇ ਕਰੀਬ ਘਰ ਪੁੱਜਾ ਤਾਂ ਗਰਮੀ ਹੋਣ ਕਾਰਨ ਕਮਰੇ ਅੰਦਰ ਚਲਾ ਗਿਆ ਅਤੇ ਜਦੋਂ ਉਹ ਬਿਜਲੀ ਵਾਲੇ ਪੱਖੇ ਦਾ ਸਵਿੱਚ ਬਿਜਲੀ ਦੇ ਬੋਰਡ ਅੰਦਰ ਲਗਾ ਰਿਹਾ ਸੀ ਤਾਂ ਅਚਾਨਕ ਇੱਕ ਤਾਰ ਉਸ ਦੇ ਸਰੀਰ ’ਤੇ ਡਿੱਗ ਪਈ ਅਤੇ ਬਿਜਲੀ ਦਾ ਤੇਜ਼ ਕਰੰਟ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਪਰਿਵਾਰ ਦੇ ਨਾਲ ਇਹ ਹਾਦਸਾ ਵਾਪਰ ਗਿਆ, ਜਿਸ ਇਲਾਕੇ ਵਿਚ ਸੋਗ ਦੀ ਲਹਿਰ ਹੈ।

ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਕੋਲ ਕੋਈ ਵੀ ਜ਼ਮੀਨ-ਜਾਇਦਾਦ ਨਹੀਂ ਹੈ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਸੀ l ਜਿਸ ਕਾਰਨ ਪਰਿਵਾਰ ਦੇ ਵੱਲੋਂ ਤੇ ਪਿੰਡ ਦੇ ਲੋਕਾਂ ਦੇ ਵੱਲੋਂ ਆਰਥਿਕ ਪੱਖੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ l