ਪੰਜਾਬ : ਨੌਜਵਾਨ ਮੁੰਡੇ ਨੂੰ ਮੰਗੇਤਰ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ , ਚੁੱਕ ਲਿਆ ਤੁਰੰਤ ਹੀ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ 

ਪਿਆਰ ਦੁਨੀਆਂ ਦਾ ਇੱਕ ਅਜਿਹਾ ਖੂਬਸੁਰਤ ਰਿਸ਼ਤਾ ਹੈ, ਜਿਹੜਾ ਪਤੀ ਪਤਨੀ ਚ, ਭੈਣ ਭਰਾ ‘ਚ, ਪਿਓ ਧੀ ਚ, ਮਾ ਪੁੱਤ ਚ, ਪ੍ਰੇਮੀ ਪ੍ਰੇਮਿਕਾ ਸਮੇਤ ਵੱਖੋ-ਵੱਖਰੇ ਰਿਸ਼ਤਿਆਂ ਦੇ ਵਿੱਚ ਹੁੰਦਾ ਹੈ l ਪਰ ਅੱਜ ਕੱਲ੍ਹ ਦੇ ਰਿਸ਼ਤਿਆਂ ਦੇ ਵਿੱਚ ਪਿਆਰ ਦੀ ਘਾਟ ਵੇਖਣ ਨੂੰ ਮਿਲਦੀ ਹੈ l ਕਈ ਵਾਰ ਅਜਿਹੇ ਰਿਸ਼ਤਿਆਂ ਦੇ ਵਿੱਚ ਜਦੋਂ ਧੋਖਾ ਮਿਲਦਾ ਹੈ ਤਾਂ ਮਨੁੱਖ ਬੁਰੀ ਤਰਾਂ ਦੇ ਨਾਲ ਟੁੱਟ ਜਾਂਦਾ ਹੈ। ਬਹੁਤ ਸਾਰੇ ਲੋਕ ਪਿਆਰ ਵਿੱਚ ਧੋਖਾ ਖਾਣ ਤੋਂ ਬਾਅਦ ਕਈ ਵਾਰ ਖ਼ੌਫਨਾਕ ਕਦਮ ਚੁੱਕ ਲੈਂਦੇ ਹਨ। ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ, ਨੌਜਵਾਨ ਮੁੰਡੇ ਨੂੰ ਮੰਗੇਤਰ ਨੇ ਜਦੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤਾਂ, ਗੁੱਸੇ ਵਿੱਚ ਆਏ ਨੌਜਵਾਨ ਦੇ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਗਿਆ l

ਇਹ ਦਰਦਨਾਕ ਮਾਮਲਾ ਪਟਿਆਲਾ ਦੇ ਨਾਭਾ ਤੋਂ ਸਾਹਮਣੇ ਆਇਆ, ਜਿੱਥੇ ਨਾਭਾ ਥਾਣਾ ਸਦਰ ਦੇ ਇਲਾਕੇ ‘ਚ ਜਦੋਂ ਲੜਕੀ ਮੰਗਣੀ ਤੋਂ ਬਾਅਦ ਵਿਆਹ ਕਰਵਾਉਣ ਤੋਂ ਮੁੱਕਰ ਗਈ ਤਾਂ ਪਰੇਸ਼ਾਨ ਨੌਜਵਾਨ ਲੜਕਾ, ਉਸ ਲੜਕੀ ਦੇ ਘਰ ਪੁੱਜ ਗਿਆ। ਜਿੱਥੇ ਜਾ ਕੇ ਉਸ ਨਾਲ ਕੁਝ ਅਜਿਹੀਆਂ ਗੱਲਾਂ ਹੋਈਆਂ ਜਿਸ ਤੋਂ ਬਾਅਦ ਉਸ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ। ਦਰਅਸਲ ਲੜਕੀ ਵੱਲੋਂ ਬੁਲਾਏ ਜਾਣ ‘ਤੇ ਲੜਕੀ ਦੀ ਮਾਂ ਤੇ ਚਾਚਾ-ਚਾਚੀ ਨੇ ਉਸ ਦੇ ਘਰ ਪਹੁੰਚੇ ਨੌਜਵਾਨ ਨੂੰ ਪਹਿਲਾਂ ਜ਼ਲੀਲ ਕੀਤਾ, ਫਿਰ ਉਸ ਦੇ ਥੱਪੜ ਵੀ ਮਾਰੇ। ਇਸ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ

ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ, ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕਰਮਜੀਤ ਸਿੰਘ ਨੇ 26 ਅਗਸਤ ਨੂੰ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ, ਜਿਸ ਤੋਂ ਬਾਅਦ 27 ਅਗਸਤ ਨੂੰ ਬਾਅਦ ਦੁਪਹਿਰ ਉਸ ਦੀ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ ।

ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਲੜਕੀ, ਉਸ ਦੀ ਮਾਂ, ਚਾਚੇ ਤੇ ਮਾਸੀ ਖ਼ਿਲਾਫ਼ ਕੇਸ ਦਰਜ ਕਰ ਲਿਆ, ਤੇ ਅੱਗੇ ਦੀ ਕਾਰਵਾਈ ਕੀਤੀ ਉਥੇ ਹੀ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪਤਾ ਚੱਲਿਆ ਹੈ ਕਿ ਲੜਕਾ ਕਰਮਜੀਤ ਸਿੰਘ ਖੇਤੀ ਕਰਦਾ ਸੀ ਤੇ ਆਈਲੈਟਸ ਦੀ ਪੜ੍ਹਾਈ ਕਰਦਾ ਸੀ। ਉਸ ਦੀ ਲੜਕੀ ਨਾਲ ਦੋਸਤੀ ਹੋ ਗਈ ਤੇ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ। ਪਰ ਹੁਣ ਜਦੋਂ ਲੜਕੀ ਦੇ ਵਲੋਂ ਵਿਆਹ ਕਰਵਾਉਣ ਤੋਂ ਮਨਾ ਕੀਤਾ ਗਿਆ, ਤਾਂ ਲੜਕੀ ਦੇ ਵਲੋਂ ਇਹ ਖੌਫਨਾਕ ਕਦਮ ਚੁੱਕ ਲਿਆ ਗਿਆ l