ਪੰਜਾਬ ਦੀ ਸਿਆਸਤ ਤੋਂ ਬੁਰੀ ਖ਼ਬਰ, ਸੀਨੀਅਰ ਕੱਟੜ ਅਕਾਲੀ ਆਗੂ ਦਾ ਅਚਾਨਕ ਦੇਹਾਂਤ

ਪੰਜਾਬ ਦੀ ਸਿਆਸਤ ਤੋਂ ਸਵੇਰੇ-ਸਵੇਰੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਬਾਗੀਚਾ ਸਿੰਘ ਦਰਾਜਕੇ ਦੇ ਅਚਾਨਕ ਦੇਹਾਂਤ ਕਾਰਨ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਕੋਰ ਕਮੇਟੀ ਮੈਂਬਰ ਪ੍ਰੋ. ਵਿਰਸਾ ਸਿੰਘ ਵਲਟੋਹਾ ਵੱਲੋਂ ਦਿੱਤੀ ਗਈ। ਪ੍ਰੋ. ਵਲਟੋਹਾ ਨੇ ਸੋਸ਼ਲ ਮੀਡੀਆ ਰਾਹੀਂ ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਬਾਗੀਚਾ ਸਿੰਘ ਨੂੰ ਇੱਕ ਸਮਰਪਿਤ ਅਕਾਲੀ ਆਗੂ ਅਤੇ ਨੇਕ ਦਿਲ ਇਨਸਾਨ ਵਜੋਂ ਯਾਦ ਕੀਤਾ।