ਪੰਜਾਬ ਦੇ ਕਈ ਇਲਾਕਿਆਂ ਵਿੱਚ ਭਲਕੇ 31 ਜੁਲਾਈ ਨੂੰ ਬਿਜਲੀ ਸਪਲਾਈ ਕਈ ਘੰਟਿਆਂ ਲਈ ਪ੍ਰਭਾਵਿਤ ਰਹੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (PSPCL) ਨੇ ਜ਼ਰੂਰੀ ਮੁਰੰਮਤ ਦੇ ਕੰਮਾਂ ਕਾਰਨ ਪਹਿਲਾਂ ਹੀ ਪਾਵਰ ਕੱਟ ਦੀ ਸੂਚਨਾ ਜਾਰੀ ਕਰ ਦਿੱਤੀ ਹੈ, ਤਾਂ ਜੋ ਲੋਕ ਆਪਣੀ ਲੋੜ ਅਨੁਸਾਰ ਪਹਿਲਾਂ ਤੋਂ ਪ੍ਰਬੰਧ ਕਰ ਸਕਣ। ਕੁਝ ਥਾਵਾਂ ‘ਤੇ ਬਿਜਲੀ ਸਪਲਾਈ 8 ਘੰਟਿਆਂ ਤੱਕ ਬੰਦ ਰਹੇਗੀ।
ਮਾਨਸਾ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਰਹੇਗਾ ਪਾਵਰ ਕੱਟ
PSPCL ਅਨੁਸਾਰ 66 ਕੇਵੀ ਅਨਾਜ ਮੰਡੀ ਗਰਿੱਡ ਨਾਲ ਜੁੜੇ 11 ਕੇਵੀ ਕੈਨਾਲ ਫੀਡਰ ਅਤੇ 11 ਕੇਵੀ ਜਗਦੰਬੇ ਰੋਡ ਫੀਡਰ ‘ਤੇ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਦੌਰਾਨ ਭਗਤ ਸਿੰਘ ਚੌਂਕ ਤੋਂ ਗੋਦਾਰਾ ਸਟਰੀਟ, ਔਲਖ ਸਟਰੀਟ, ਅਤਰ ਸਿੰਘ ਮਾਰਗ, ਜੇ.ਆਰ. ਮਿਲੇਨੀਅਮ ਸਕੂਲ, ਨੰਗਲ ਕਲੋਨੀ, ਸੁਖਮਨੀ ਸਟਰੀਟ, ਡੀ.ਏ.ਵੀ. ਸਕੂਲ ਇਲਾਕਾ, ਮਾਨ ਪਲਾਜ਼ਾ, ਲਵ ਗੈਸਟਰੋ ਹਸਪਤਾਲ, ਡਾ. ਕੇ.ਪੀ. ਹਸਪਤਾਲ, ਵਾਟਰ ਵਰਕਸ, ਗਰੀਨ ਵੈਲੀ, ਭਾਈ ਗੁਰਦਾਸ ਕਲੋਨੀ, ਜੈਨ ਕਲੋਨੀ, ਜਗਦੰਬੇ ਰੋਡ, ਜਵਾਹਰਕੇ ਰੋਡ ਅਤੇ ਆਸ-ਪਾਸ ਦੇ ਹੋਰ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਕਾਲੀ ਮਾਤਾ ਮੰਦਰ ਅਤੇ ਵੀਰ ਨਗਰ ਇਲਾਕੇ ਵਿੱਚ 6 ਘੰਟਿਆਂ ਲਈ ਬਿਜਲੀ ਰਹੇਗੀ ਬੰਦ
ਮਾਨਸਾ ਦੇ 11 ਕੇਵੀ ਸਿਟੀ ਫੀਡਰ ਦੀ ਮੁਰੰਮਤ ਕਾਰਨ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਕਾਲੀ ਮਾਤਾ ਮੰਦਰ ਤੋਂ ਮੇਨ ਫਾਟਕ ਤੱਕ ਅਤੇ ਵੀਰ ਨਗਰ ਮੁਹੱਲੇ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।
ਈਸੜੂ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਵੀ ਰਹੇਗਾ ਪਾਵਰ ਕੱਟ
ਈਸੜੂ ਸਬ-ਡਿਵੀਜ਼ਨ ਅਧੀਨ 11 ਕੇਵੀ ਜਲਾਜਣ ਸ਼ਹਿਰੀ ਅਤੇ 11 ਕੇਵੀ ਈਸੜੂ ਸ਼ਹਿਰੀ ਫੀਡਰ ‘ਤੇ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਕਾਰਨ ਦੀਵਾ, ਜਲਾਜਣ, ਫਤਿਹਪੁਰ, ਪੰਜਰੁੱਖਾ, ਨਸਰਾਲੀ ਅਤੇ ਈਸੜੂ ਸਮੇਤ ਕਈ ਪਿੰਡਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। PSPCL ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰਾਨ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਕਰ ਲੈਣ।






