ਪੰਜਾਬ ਚ ਵਾਪਰਿਆ ਵੱਡਾ ਹਾਦਸਾ – ਰੇਲ ਥੱਲੇ ਆਏ ਕਈ ਬੱਚੇ 3 ਦੀ ਹੋਈ ਮੌਕੇ ਤੇ ਮੌਤ

ਆਈ ਤਾਜਾ ਵੱਡੀ ਖਬਰ 

ਮਾਸੂਮ ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਵਿੱਚ ਜਿਥੇ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਕਈ ਪਰਿਵਾਰਾਂ ਦੇ ਮਾਸੂਮ ਬੱਚੇ ਵਾਪਰਨ ਵਾਲੇ ਕਈ ਹਾਦਸਿਆ ਦੇ ਸ਼ਿਕਾਰ ਹੋ ਜਾਂਦੇ ਹਨ ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਦੇ ਚਿਰਾਗ ਬੁਝ ਜਾਂਦੇ ਹਨ। ਹੁਣ ਪੰਜਾਬ ਚ ਵਾਪਰਿਆ ਵੱਡਾ ਹਾਦਸਾ, ਰੇਲ ਥੱਲੇ ਆਏ ਕਈ ਬੱਚੇ, 3 ਦੀ ਹੋਈ ਮੌਕੇ ਤੇ ਮੌਤ , ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਘਟਨਾ ਰੋਪੜ ਦੇ ਕੀਰਤਪੁਰ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਵਾਪਰੇ ਇਕ ਹਾਦਸੇ ਦੌਰਾਨ ਤਿੰਨ ਬੱਚਿਆਂ ਦੀ ਟਰੇਨ ਥੱਲੇ ਆਉਣ ਕਾਰਨ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਇਹ ਰੂਹ ਕੰਬਾਊ ਘਟਨਾ ਅੱਜ ਕੀਰਤਪੁਰ ਸਾਹਿਬ ਵਿੱਚ ਲੋਹੰਡ-ਭਰਤਗੜ੍ਹ ਰੇਲ ਟ੍ਰੈਕ ਤੇ ਉਸ ਸਮੇਂ ਵਾਪਰੀ ਜਦੋਂ ਇਸ ਜਗ੍ਹਾ ਉਪਰ ਕੁਝ ਖੇਡਦੇ ਹੋਏ ਬੱਚੇ ਟ੍ਰੇਨ ਦੀ ਚਪੇਟ ਵਿਚ ਆ ਗਏ। ਇਸ ਘਟਨਾ ਦੌਰਾਨ ਜਿੱਥੇ ਚਾਰ ਬੱਚੇ ਘਟਨਾ ਸਥਾਨ ਤੇ ਮੌਜੂਦ ਸਨ ਅਤੇ ਟ੍ਰੇਨ ਦੀ ਚਪੇਟ ਵਿਚ ਆ ਗਏ ਜਿਨ੍ਹਾਂ ਵਿਚੋਂ 3 ਬੱਚਿਆਂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ।

ਉੱਥੇ ਹੀ ਇਕ ਬੱਚਾ ਇਸ ਹਾਦਸੇ ਦੀ ਚਪੇਟ ਵਿਚ ਆਉਣ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਅਤੇ ਇਸ ਸਮੇਂ ਜ਼ੇਰੇ ਇਲਾਜ ਹੈ। ਜਿਸ ਸਮੇਂ ਬੱਚੇ ਖੇਡ ਰਹੇ ਸਨ ਤਾਂ ਉਸ ਸਮੇਂ ਹੀ ਰੇਲਵੇ ਟ੍ਰੈਕ ਦੇ ਕੋਲ ਖੇਡਦੇ ਹੋਏ ਇਨ੍ਹਾਂ ਮਾਸੂਮ ਬੱਚਿਆਂ ਨੂੰ ਟ੍ਰੇਨ ਦੇ ਆਉਣ ਬਾਰੇ ਪਤਾ ਨਹੀਂ ਚੱਲਿਆ।

ਅਤੇ ਅਚਾਨਕ ਆਉਣ ਵਾਲੀ ਇਸ ਟਰੇਨ ਦੀ ਲਪੇਟ ਵਿਚ ਆਏ ਇਨ੍ਹਾਂ ਬੱਚਿਆਂ ਦੇ ਕਾਰਣ ਇਹਨਾਂ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੱਲੋਂ ਜਿੱਥੇ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ 2 ਜ਼ਖਮੀ ਬੱਚਿਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਜਿਨ੍ਹਾਂ ਵਿੱਚੋਂ ਇੱਕ ਬੱਚੇ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਅਤੇ ਇੱਕ ਬੱਚਾ ਹਸਪਤਾਲ ਵਿੱਚ ਜੇਰੇ ਇਲਾਜ ਹੈ। ਇਸ ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।