BREAKING NEWS
Search

ਪਾਸਤਾ ਨੇ ਮੁੰਡੇ ਨੂੰ ਬਣਾ ਦਿੱਤਾ ਕਰੋੜਪਤੀ, ਇਕ ਵੀਡੀਓ ਬਣਾ ਕਰਦਾ ਪੋਸਟ ਕਮਾਉਂਦਾ ਲੱਖਾਂ ਰੁਪਏ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਜੇਕਰ ਕਿਸਮਤ ਚੰਗੀ ਹੋਵੇ ਤਾਂ ਮਨੁੱਖ ਦਿਨਾਂ ਦੇ ਵਿੱਚ ਹੀ ਵੱਡੇ ਵੱਡੇ ਮਹਿਲਾਂ ਦਾ ਮਾਲਕ ਬਣ ਜਾਂਦਾ ਹੈ, ਪਰ ਜੇਕਰ ਕਿਸਮਤ ਦੇ ਨਾਲ ਮਿਹਨਤ ਦਾ ਮੇਲ ਹੋ ਜਾਵੇ ਤਾਂ ਦੁਨੀਆਂ ਦੀ ਅਜਿਹੀ ਕੋਈ ਵੀ ਤਾਕਤ ਨਹੀਂ ਹੁੰਦੀ ਜਿਹੜੀ ਮਨੁੱਖ ਨੂੰ ਹਰਾ ਦਵੇ ਤੇ ਮਨੁੱਖ ਵੱਡੀਆਂ ਵੱਡੀਆਂ ਉਪਲਬਧੀਆਂ ਹਾਸਲ ਕਰਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਮੁੰਡਾ ਅਚਾਨਕ ਕਰੋੜਪਤੀ ਬਣ ਗਿਆ l ਹੁਣ ਤੁਹਾਨੂੰ ਕਰੋੜਪਤੀ ਬਣਨ ਦਾ ਕਾਰਨ ਵੀ ਦੱਸਦੇ ਹਾਂ, ਤਾਂ ਦੱਸ ਦਈਏ ਕਿ ਇਸ ਮੁੰਡੇ ਦਾ ਕਰੋੜਪਤੀ ਬਣਨਾ ਹੈ ਪਾਸਤਾ, ਸੁਣ ਕੇ ਤੁਸੀਂ ਸਭ ਹੈਰਾਨ ਹੋ ਰਹੇ ਹੋਵੋਗੇ ਪਰ ਇਹ ਸੱਚ ਹੈ l

ਦਰਅਸਲ ਇਹ ਮੁੰਡਾ ਪਾਸਤਾ ਬਣਾ ਕੇ ਵੀਡੀਓ ਸੋਸ਼ਲ ਮੀਡੀਆ ਉੱਪਰ ਅਪਲੋਡ ਕਰਕੇ ਕਰੋੜਾਂ ਰੁਪਇਆ ਦੀ ਕਮਾਈ ਕਰਦਾ ਪਿਆ ਹੈ , ਜਿਸ ਦੇ ਚਰਚੇ ਵੀ ਚਾਰੇ ਪਾਸੇ ਛਿੜੇ ਹੋਏ ਹਨ l ਅਮਰੀਕਾ ਦਾ ਰਹਿਣ ਵਾਲਾ ਗਿਆਨਲੁਕਾ ਕੋਂਟੇ ਜਿਸ ਨੇ ਕੁਝ ਸਾਲ ਪਹਿਲਾਂ ਪਾਸਤਾ ਬਣਾਉਣਾ ਸ਼ੁਰੂ ਕੀਤਾ ਸੀ, ਜਿਸ ਦੇ ਪਾਸਤੇ ਨੂੰ ਖਾਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਸਨ ਤੇ ਇਸ ਸ਼ਖਸ ਦੇ ਵੱਲੋਂ ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ ਤੇ ਅੱਜ ਇਸ ਕਾਰਨ ਉਹ ਲੱਖਾਂ ਰੁਪਏ ਕਮਾ ਰਿਹਾ l ਉੱਥੇ ਹੀ ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਸ ਵਿਅਕਤੀ ਨੇ ਸਾਲ 2019 ‘ਚ ਟਿਕਟੋਕ ‘ਤੇ ਆਪਣਾ ਪਹਿਲਾ ਵੀਡੀਓ ਸ਼ੇਅਰ ਕੀਤਾ ਸੀ, ਜਿਸ ‘ਚ ਉਹ ਪਾਸਤਾ ਬਣਾਉਂਦਾ ਨਜ਼ਰ ਆਇਆ ਸੀ।

ਫਿਰ ਉਹ ਕਾਲਜ ਪੜ੍ਹਦਾ ਸੀ ਅਤੇ ਇਸ ਦੇ ਨਾਲ ਉਹ ਆਪਣੇ ਪਿਤਾ ਦੇ ਰੈਸਟੋਰੈਂਟ ਵਿੱਚ ਕੰਮ ਵੀ ਕਰਦਾ ਸੀ। ਇਸ ਦੌਰਾਨ ਇਸ ਸ਼ਖਸ ਦੇ ਵੱਲੋਂ ਅਕਸਰ ਹੀ ਇਹ ਗੱਲ ਕੀਤੀ ਜਾਂਦੀ ਸੀ ਕਿ ਉਸ ਨੇ ਲਸਣ ਅਤੇ ਟਮਾਟਰ ਦੀ ਵਰਤੋਂ ਕਰਕੇ ਪਾਸਤਾ ਬਣਾਇਆ ਸੀ, ਜਿਸਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਇਹੀ ਕੰਮ ਸ਼ੁਰੂ ਕਰ ਦਿੱਤਾ।

ਜਦੋਂ ਲੋਕ ਉਨਾਂ ਦੇ ਪਾਸਤੇ ਨੂੰ ਪਸੰਦ ਕਰਨਾ ਸ਼ੁਰੂ ਹੋ ਗਏ ਤਾਂ ਉਸ ਨੇ ਵੱਖ-ਵੱਖ ਸਟਾਈਲ ‘ਚ ਪਾਸਤਾ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਲੱਖਾਂ ਵਿਊਜ਼ ਮਿਲਣ ਲੱਗੇ। ਫਿਰ ਹੌਲੀ ਹੌਲੀ ਲੋਕ ਉਸ ਨਾਲ ਵੱਡੀ ਗਿਣਤੀ ਦੇ ਵਿੱਚ ਜੁੜਨਾ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਇਸ ਸ਼ਖਸ ਨੇ ਸੋਸ਼ਲ ਮੀਡੀਆ ਉੱਪਰ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਅੱਜ ਉਹ ਕਰੋੜਾਂ ਰੁਪਿਆ ਸੋਸ਼ਲ ਮੀਡੀਆ ਮਾਧਿਅਮ ਦੇ ਜ਼ਰੀਏ ਕਮਾ ਰਿਹਾ ਹੈ।