ਪਾਲਤੂ ਕੁੱਤੇ ਕਾਰਨ ਹੋਏ ਝਗੜੇ ਨੇ ਉਜਾੜਿਆ ਪਰਿਵਾਰ , ਪਤੀ ਨੇ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰ ਖੁਦ ਵੀ ਚੁਕਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ 

ਕਈ ਵਾਰ ਮਾਮੂਲੀ ਅਜਿਹੀ ਤਕਰਾਰ ਵੱਡੇ ਝਗੜੇ ਦਾ ਰੂਪ ਧਾਰਨ ਕਰ ਲੈਂਦੀ ਹੈ l ਜਿਸ ਕਾਰਨ ਕਈ ਪ੍ਰਕਾਰ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿਸ ਨੇ ਸਭ ਦੇ ਹੀ ਹੋਸ਼ ਉਡਾ ਦਿੱਤੇ ਹਨ l ਦਰਅਸਲ ਪਾਲਤੂ ਕੁੱਤਿਆਂ ਦੀ ਲੜਾਈ ਦੇ ਕਾਰਨ ਪੂਰਾ ਦਾ ਪੂਰਾ ਪਰਿਵਾਰ ਉਜੜ ਗਿਆ ਹੈ l ਕੁੱਤਿਆਂ ਦੀ ਲੜਾਈ ਦੇ ਕਾਰਨ ਪਤੀ ਪਤਨੀ ਤੇ ਬੱਚਿਆਂ ਦਾ ਕਤਲ ਕਰਕੇ ਖੁਦ ਵੀ ਖੌਫਨਾਕ ਕਦਮ ਚੁੱਕ ਲਿਆ ਗਿਆ l ਮਾਮਲਾ ਉਜੈਨ ਸਾਹਮਣੇ ਆਇਆ l ਜਿੱਥੇ ਮੱਧ ਪ੍ਰਦੇਸ਼ ਤੇ ਉਜੈਨ ਜ਼ਿਲੇ ਵਿੱਚ ਪਾਲਤੂ ਕੁੱਤੇ ਨੂੰ ਲੈ ਕੇ ਝਗੜਾ ਹੋ ਗਿਆ l

ਇਸ ਝਗੜੇ ਤੋਂ ਬਾਅਦ ਇੱਕ 45 ਸਾਲਾ ਵਿਅਕਤੀ ਨੇ ਆਪਣੀ ਪਤਨੀ ਤੇ 2 ਬੱਚਿਆਂ ਦਾ ਕਤਲ ਕਰ ਦਿੱਤਾ ਗਿਆ l ਇਨ੍ਹਾਂ ਹੀ ਨਹੀਂ ਸਗੋਂ, ਬਾਅਦ ਵਿੱਚ ਉਸ ਵਲੋਂ ਖ਼ੁਦਕੁਸ਼ੀ ਕਰ ਲਈ। ਜਿਸ ਸਬੰਧੀ ਸਾਰੇ ਜਾਣਕਾਰੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ l ਪੁਲਸ ਅਧਿਕਾਰੀ ਨੇ ਇਸ ਘਟਨਾ ਸਬੰਧੀ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਬੜਨਗਰ ਇਲਾਕੇ ਦੇ ਇੱਕ ਘਰ ‘ਚ ਵਾਪਰੀ । ਉਥੇ ਹੀ ਅਧਿਕਾਰੀ ਨੇ ਆਖਿਆ ਕਿਹ,”ਇਸ ਤੋਂ ਇਲਾਵਾ ਗੁੱਸੇ ‘ਚ ਆ ਕੇ ਪਵਾਰ ਨੇ ਆਪਣੀ ਪਤਨੀ ਅਤੇ 2 ਬੱਚਿਆਂ ਦਾ ਤਲਵਾਰ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੇ 2 ਹੋਰ ਬੱਚੇ ਜਾਨ ਬਚਾਉਣ ਲਈ ਘਰੋਂ ਬਾਹਰ ਦੌੜ ਗਏ।

ਉਨ੍ਹਾਂ ਦੱਸਿਆ ਕਿ ਕੁਝ ਦੇਰ ਬਾਅਦ ਪਵਾਰ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਖ਼ੁਦ ‘ਤੇ ਵਾਰ ਕਰ ਕੇ ਖੁਦਕੁਸ਼ੀ ਕਰ ਲਈ। ਅਧਿਕਾਰੀ ਨੇ ਕਿਹਾ,”ਸ਼ੁਰੂਆਤੀ ਜਾਂਚ ਅਨੁਸਾਰ ਪਵਾਰ ਸ਼ਰਾਬ ਪੀਣ ਦਾ ਆਦੀ ਸੀ, ਅਜੇ ਅਸੀਂ ਵਿਸ਼ਵਾਸ ਨਾਲ ਇਹ ਨਹੀਂ ਕਹਿ ਸਕਦੇ ਕਿ ਜਦੋਂ ਉਸ ਨੇ ਆਪਣੀ ਪਤਨੀ ਤੇ 2 ਬੱਚਿਆਂ ਦਾ ਕਤਲ ਕੀਤਾ, ਉਦੋਂ ਉਹ ਨਸ਼ੇ ‘ਚ ਸੀ ਜਾਂ ਨਹੀਂ।” ਉਨ੍ਹਾਂ ਕਿਹਾ ਕਿ ਕੁਝ ਮਹੀਨਿਆਂ ਤੋਂ ਦੋਸ਼ੀ ਕੋਲ ਕੋਈ ਨੌਕਰੀ ਨਹੀਂ ਸੀ। ਅਧਿਕਾਰੀ ਨੇ ਕਿਹਾ ਕਿ ਉਸ ਕੋਲ ਇਕ ਮਾਲ ਢੋਹਣ ਵਾਲਾ ਵਾਹਨ ਸੀ, ਜਿਸ ਤੋਂ ਉਹ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ ਪਰ ਉਸ ਨੇ ਕੁਝ ਸਮੇਂ ਪਹਿਲਾਂ ਇਸ ਨੂੰ ਵੇਚ ਦਿੱਤਾ ਸੀ l

ਉਥੇ ਹੀ ਸ਼ੁਰੂਆਤੀ ਜਾਂਚ ਅਨੁਸਾਰ, ਦਿਲੀਪ ਪਵਾਰ ਨੇ ਸ਼ਨੀਵਾਰ ਰਾਤ ਕਰੀਬ ਇਕ ਵਜੇ ਆਪਣੇ ਪਾਲਤੂ ਕੁੱਤੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਦਖ਼ਲਅੰਦਾਜੀ ਕੀਤੀ ਗਈ ਤਾਂ ਉਸ ਵਿਅਕਤੀ ਦੇ ਵਲੋਂ ਉਸ ਵੇਲੇ ਇਹ ਖੌਫਨਾਕ ਕਦਮ ਚੁੱਕਿਆ ਗਿਆ l