BREAKING NEWS
Search

ਪੰਜਾਬ ਦੀ ਧੀ ਨੇ ਅਮਰੀਕਾ ਚ ਚਮਕਾਇਆ ਨਾਮ , ਕੀਤਾ ਇਹ ਮੁਕਾਮ ਹਾਸਿਲ ਪੰਜਾਬੀਆਂ ਨੂੰ ਹੋ ਰਿਹਾ ਮਾਣ ਮਹਿਸੂਸ

ਆਈ ਤਾਜਾ ਵੱਡੀ ਖਬਰ 

ਵਿਦੇਸ਼ਾਂ ‘ਚ ਜਾਕੇ ਪੰਜਾਬੀ ਆਪਣੀ ਕਲਾ ਸਦਕਾ ਦੁਨੀਆਂ ਭਰ ਦੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਦੇ ਪਏ ਹਨ l ਜਿਸ ਕਾਰਨ ਸਾਰੇ ਪੰਜਾਬੀ ਭਾਈਚਾਰੇ ਨੂੰ ਮਾਨ ਮਹਿਸੂਸ ਹੁੰਦਾ ਹੈ l ਹੁਣ ਤੱਕ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨੂੰ ਵੇਖਕੇ ਜਾਂ ਜਿਹਨਾਂ ਬਾਰੇ ਸੁਣ ਕੇ ਪੰਜਾਬੀ ਭਾਈਚਾਰੇ ਨੂੰ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਤੇ ਗਰਬ ਮਹਿਸੂਸ ਹੁੰਦਾ ਹੈ। ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਪੰਜਾਬੀ ਧੀ ਵੱਲੋਂ ਅਜਿਹਾ ਇੱਕ ਕੰਮ ਕੀਤਾ ਗਿਆ ਜਿਸ ਕਾਰਨ ਅਮਰੀਕਾ ਦੇ ਵਿਚ ਪੰਜਾਬੀਆਂ ਦੀ ਬੱਲੇ ਬੱਲੇ ਹੋ ਗਈ l ਗਗਨਦੀਪ ਕੌਰ ਨਾਮ ਦੀ ਲੜਕੀ ਅਮਰੀਕਾ ਵਿਚ ਪਾਇਲਟ ਬਣ ਚੁੱਕੀ ਹੈ, ਜਿਸ ਕਾਰਨ ਸਾਰਾ ਪੰਜਾਬੀ ਭਾਈਚਾਰਾ ਇਸਤੀ ਉੱਪਰ ਮਾਣ ਮਹਿਸੂਸ ਕਰਦਾ ਪਿਆ ਹੈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਟਾਂਡਾ ਉੜਮੁੜ ਦੀ ਰਹਿਣ ਵਾਲੀ ਨੂੰਹ ਗਗਨਦੀਪ ਕੌਰ ਹੀਰ ਅਮਰੀਕਾ ‘ਚ ਪਾਇਲਟ ਬਣੀ ਹੈ ਤੇ ਇਸ ਵੱਡੀ ਉਪਲੱਬਧੀ ਹਾਸਲ ਕਰਨ ਕਾਰਨ ਲੜਕੀ ਦੇ ਪਰਿਵਾਰਕ ਮੈਂਬਰ ਖੁਸ਼ੀ ਨਾਲ ਝੂਮਦੇ ਹੋਏ ਨਜ਼ਰ ਆਉਂਦੇ ਪਏ ਹਨ। ਦੱਸਦਿਆ ਕਿ ਵਿਦੇਸ਼ ਦੀ ਧਰਤੀ ‘ਤੇ ਨਾਮ ਰੌਸ਼ਨ ਕਰਨ ਵਾਲੀ ਇਸ ਪੰਜਾਬਣ ਦਾ ਅੱਜ ਆਪਣੇ ਸਹੁਰੇ ਘਰ ਪਹੁੰਚਣ ‘ਤੇ ਪਰਿਵਾਰ ਵੱਲੋਂ ਖੁਸ਼ੀਆਂ ਨਾਲ ਸਵਾਗਤ ਕੀਤਾ ਗਿਆ। ਇੱਕ ਨਿੱਜੀ ਹਸਪਤਾਲ ਦੇ ਡਾ.ਗੁਰਜੋਤ ਸਿੰਘ ਪਾਬਲਾ ਦੀ ਪਤਨੀ ਗਗਨਦੀਪ ਹੀਰ ਯੂਨਾਇਟੇਡ ਐਕਸਪ੍ਰੈਸ ਮੇਸਾ ਏਅਰਲਾਈਨ ਅਮਰੀਕਾ ਵਿਚ ਪਾਇਲਟ ਵਜੋਂ ਡੋਮੇਸਟਿਕ ਫਲਾਇੰਗ ਪਾਇਲਟ ਲਾਇਸੈਂਸ ਮਿਲ ਚੁੱਕਾ ਹੈ ।

ਇਸ ਧੀ ਦੀ ਉਪਲਬਧੀ ਤੋਂ ਬਾਅਦ ਪਿੰਡ ਦੀਆਂ ਵੱਡੀਆਂ ਸ਼ਖ਼ਸੀਅਤਾਂ ਦੇ ਵੱਲੋਂ ਇਸ ਧੀ ਦਾ ਮਾਨ ਸਤਿਕਾਰ ਕੀਤਾ ਗਿਆ, ਤੇ ਪੂਰੇ ਪਿੰਡ ਵੱਲੋਂ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਗਿਆ।

ਸੋ ਬਹੁਤ ਸਾਰੇ ਪੰਜਾਬੀਆਂ ਦੇ ਵੱਲੋਂ ਵਿਦੇਸ਼ਾਂ ਦੇ ਵਿੱਚ ਵੱਡੀਆਂ ਉਪਲਬਧੀਆਂ ਹਾਸਿਲ ਕਰਕੇ ਜਿੱਥੇ ਆਪਣਾ ਤੇ ਆਪਣੇ ਪੰਜਾਬ ਦਾ ਨਾਮ ਚਮਕਾਇਆ ਗਿਆ, ਓਥੇ ਹੀ ਕਈਆਂ ਲਈ ਮਿਸਾਲ ਬਣ ਕੇ ਅਜਿਹੇ ਲੋਕ ਸਾਹਮਣੇ ਆਉਂਦੇ ਹਨ। ਇੱਕ ਅਜਿਹਾ ਹੀ ਮਾਮਲਾ ਤੁਹਾਡੇ ਨਾਲ ਸਾਂਝਾ ਕੀਤਾ ਜਿਥੇ ਪੰਜਾਬ ਦੀ ਇੱਕ ਧੀ ਨੇ ਅਮਰੀਕਾ ਦੇ ਵਿੱਚ ਪਾਇਲਟ ਬਣ ਕੇ ਮਾਣ ਮਹਿਸੂਸ ਕਰਵਾਇਆ l