BREAKING NEWS
Search

ਪਤਨੀ ਸਣੇ ਦੋ ਬੱਚਿਆਂ ਦਾ ਕਤਲ ਕਰ ਖੁਦ ਵੀ ਕੀਤੀ ਖ਼ੁਦਕੁਸ਼ੀ, ਪੂਰਾ ਪਰਿਵਾਰ ਹੋਇਆ ਖਤਮ

ਆਈ ਤਾਜਾ ਵੱਡੀ ਖਬਰ 

ਪਰਿਵਾਰ ਦੇ ਵਿੱਚ ਖੁਸ਼ੀਆਂ ਉਦੋਂ ਹੀ ਆਉਂਦੀਆਂ ਹਨ , ਜਦੋ ਪਰਿਵਾਰਕ ਮੇਮ੍ਬਰਾਂ ਚ ਇੱਕ ਦੂਜੇ ਪ੍ਰਤਿ ਪਿਆਰ ਤੇ ਸਨਮਾਨ ਹੋਣ । ਪਰ ਕਈ ਵਾਰ ਪਰਿਵਾਰ ਵਿੱਚ ਅਜਿਹੀਆਂ ਗੱਲਾਂ ਵਾਪਰ ਜਾਂਦੀਆਂ ਹਨ ਜਿਸ ਕਾਰਨ ਘੇਰਲੂ ਝਗੜੇ ਤੇ ਆਪਸੀ ਪਿਆਰ ਘਟਦਾ ਹੈ । ਇੱਕ ਅਜਿਹਾ ਮਾਮਲਾ ਦਸਾਂਗੇ ਜਿਸ ਨਾਲ ਤੁਹਾਡੀ ਵੀ ਰੂਹ ਕੰਬ ਉੱਠੇਗੀ । ਦੱਸਦਿਆਂ ਕਿ ਇੱਕ ਵਿਅਕਤੀ ਵਲੋਂ ਆਪਣੀ ਪਤਨੀ ਸਣੇ ਦੋ ਬੱਚਿਆਂ ਦਾ ਕਤਲ ਕਰ ਕੇ ਖ਼ੁਦਕੁਸ਼ੀ ਕਰ ਲਈ ਗਈ, ਜਿਸ ਕਾਰਨ ਪੂਰਾ ਪਰਿਵਾਰ ਖਤਮ ਹੋ ਗਿਆ ।

ਇਹ ਮਾਮਲਾ ਯੂਪੀ ਦੇ ਗੋਰਖਪੁਰ ਤੋਂ ਸਾਹਮਣੇ ਆਇਆ ਜਿਥੇ ਇਕ ਨੌਜਵਾਨ ਦੀ ਖੌਫ਼ਨਾਕ ਕਰਤੂਤ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਨੌਜਵਾਨ ਨੇ ਆਪਣੀ ਪਤਨੀ ਸਣੇ ਦੋ ਬੱਚਿਆਂ ਦੇ ਕਤਲ ਦੇ ਬਾਅਦ ਖੁਦਕੁਸ਼ੀ ਕਰ ਲਈ । ਇਸ ਮਾਮਲੇ ਦੇ ਸ਼ਾਮਨ ਆਉਣ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ। ਸ਼ੁਰੂਆਤੀ ਜਾਂਚ ਵਿਚ ਘੇਰਲੂ ਕਲੇਸ਼ ਨੂੰ ਲੈ ਕੇ ਨੌਜਵਾਨ ਵੱਲੋਂ ਪੂਰਾ ਪਰਿਵਾਰ ਖਤਮ ਕੀਤੇ ਜਾਣ ਦੀ ਸ਼ੰਕਾ ਦੱਸੀ ਜਾ ਰਹੀ ਹੈ , ਦੂਜੇ ਪਾਸੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ।

ਦੇਰ ਰਾਤ ਸਬਜ਼ੀ ਵਿਕ੍ਰੇਤਾ, ਉਸ ਦੀ ਪਤਨੀ ਤੇ ਦੋ ਬੱਚਿਆਂ ਦੀ ਸੜਕ ਨਾਲ ਮੌਤ ਹੋ ਗਈ। ਐਤਵਾਰ ਸਵੇਰੇ ਕਮਰੇ ਵਿਚ ਧੂੰਆਂ ਉਠਦਾ ਦੇਖ ਆਸ-ਪਾਸ ਦੇ ਲੋਕ ਅੰਦਰ ਗਏ ਤਾਂ ਚਾਰਾਂ ਦੀਆਂ ਮ੍ਰਿਤਕ ਦੇਹਾਂ ਇਕ ਹੀ ਬੈੱਡ ‘ਤੇ ਪਈਆਂ ਹੋਈਆਂ ਸਨ।

ਸੂਚਨਾ ‘ਤੇ ਪਹੁੰਚੀ ਪੁਲਿਸ ਜਾਂਚ ਵਿਚ ਜੁਟ ਗਈ। ਪੁਲਿਸ ਨੇ ਚਾਰੋਂ ਦੀਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪਰ ਇਸ ਮਾਮਲੇ ਨੇ ਸਾਰੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ । ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ । ਪਰ ਹਾਲੇ ਤਕ ਮੌਤ ਦੇ ਕਾਰਨ ਨਹੀਂ ਪਤਾ ਲੱਗ ਰਹੇ ।