BREAKING NEWS
Search

ਨੌਜਵਾਨ ਮੁੰਡੇ ਨੇ ਪ੍ਰੇਮਿਕਾ ਦੀ ਲਾਸ਼ ਨਾਲ ਕੀਤਾ ਵਿਆਹ, ਸੰਦੂਰ ਭਰ ਸਾਰੀ ਉਮਰ ਕੁਆਰਾ ਰਹਿਣ ਦੀ ਖਾਈ ਸਹੁੰ

ਆਈ ਤਾਜਾ ਵੱਡੀ ਖਬਰ 

ਅਜੋਕੇ ਸਮੇਂ ਵਿਚ ਜਿੱਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਪ੍ਰੇਮ ਵਿਆਹ ਕਰਵਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ ਉੱਥੇ ਹੀ ਬਹੁਤ ਸਾਰੇ ਨੌਕਰੀਪੇਸ਼ਾ ਲੜਕੇ ਅਤੇ ਲੜਕੀਆਂ ਵਲੋ ਆਪਸ ਵਿਚ ਇਕੱਠੇ ਰਹਿੰਦੇ ਹੀ ਇੱਕ ਦੂਸਰੇ ਪ੍ਰਤੀ ਆਕਰਸ਼ਿਤ ਹੋਣ ਦੇ ਚੱਲਦਿਆਂ ਹੋਇਆਂ ਇਕੱਠੇ ਰਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਕਈਆਂ ਵੱਲੋਂ ਵਿਆਹ ਦਾ ਫੈਸਲਾ ਲਿਆ ਜਾਂਦਾ ਹੈ ਅਤੇ ਆਪਸੀ ਮਤਭੇਦ ਦੇ ਚਲਦੇ ਹੋਇਆ ਇਕ ਦੂਸਰੇ ਤੋਂ ਦੂਰ ਹੋ ਜਾਂਦੇ ਹਨ। ਪਰ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ ਜਿੱਥੇ ਅੱਜ ਕੱਲ ਬਹੁਤ ਸਾਰੇ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।

ਲੜਕੇ ਅਤੇ ਲੜਕੀਆਂ ਦੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੇ ਹੀ ਮਾਪਿਆਂ ਵਿੱਚ ਵੀ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਹੋ ਜਾਂਦਾ ਹੈ। ਹੁਣ ਇੱਥੇ ਨੌਜਵਾਨ ਮੁੰਡੇ ਵੱਲੋਂ ਪ੍ਰੇਮਿਕਾ ਦੀ ਲਾਸ਼ ਨਾਲ ਵਿਆਹ ਕੀਤਾ ਗਿਆ ਹੈ ਅਤੇ ਸੰਧੂਰ ਨਾਲ ਮਾਂਗ ਭਰ ਕੇ ਕੁਆਰਾ ਰਹਿਣ ਦੀ ਕਸਮ ਖਾਧੀ ਗਈ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਸਾਮ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪ੍ਰੇਮੀ ਅਤੇ ਪ੍ਰੇਮਿਕਾ ਦੇ ਆਪਸ ਵਿੱਚ ਅਜਿਹੇ ਪ੍ਰੇਮ ਨੇ ਲੋਕਾਂ ਲਈ ਇਕ ਵੱਖਰੀ ਮਿਸਾਲ ਕਾਇਮ ਕੀਤੀ ਹੈ।

ਦੱਸਿਆ ਗਿਆ ਕਿ ਨੌਜਵਾਨ ਲੜਕੇ ਅਤੇ ਲੜਕੀ ਵੱਲੋਂ ਜਿਥੇ ਆਪਸ ਵਿੱਚ ਕਾਫ਼ੀ ਲੰਮੇ ਸਮੇਂ ਤੋਂ ਪ੍ਰੇਮ ਕੀਤਾ ਜਾ ਰਿਹਾ ਸੀ ਉੱਥੇ ਹੀ ਮੌਤ ਇਨ੍ਹਾਂ ਦੋਹਾਂ ਦੇ ਵਿਚਕਾਰ ਆ ਖੜ੍ਹੀ ਹੋਈ ਜਿਸ ਕਾਰਨ ਇਹ ਆਪਸ ਵਿੱਚ ਜਿੰਦਗੀ ਚ ਅੱਗੇ ਨਹੀਂ ਵਧ ਸਕੇ। ਜਿਸਦੇ ਚਲਦੇ ਹੋਏ ਪ੍ਰੇਮਿਕਾ ਦੀ ਮੌਤ ਹੋਣ ਤੇ ਪ੍ਰੇਮੀ ਵੱਲੋਂ ਉਸ ਨਾਲ ਕੀਤੇ ਹੋਏ ਵਾਅਦੇ ਨੂੰ ਨਿਭਾਉਂਦੇ ਹੋਏ ਉਸ ਦਾ ਸਾਥ ਦਿੱਤੇ ਜਾਣ ਦੇ ਚਲਦਿਆਂ ਹੋਇਆਂ ਉਸਦੀ ਮਾਂਗ ਵਿਚ ਸੰਧੂਰ ਭਰ ਅਤੇ ਉਮਰ ਭਰ ਉਸ ਦੀ ਖਾਤਰ ਕੁਆਰੇ ਰਹਿਣ ਦੀ ਸਹੁੰ ਖਾ ਲਈ।

ਜਿਸ ਤੋਂ ਬਾਅਦ ਪ੍ਰੇਮੀ ਵੱਲੋਂ ਸਾਰੀਆਂ ਹੀ ਅੰਤਿਮ ਰਸਮਾਂ ਨਿਭਾਈਆਂ ਗਈਆਂ ਅਤੇ ਪਰਵਾਰ ਵਾਲੇ ,ਤੇ ਲੋਕਾਂ ਦੀ ਮੌਜੂਦਗੀ ਦੇ ਵਿੱਚ ਸਭ ਕੁਝ ਕੀਤਾ ਗਿਆ ਹੈ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਜਿੱਥੇ 27 ਸਾਲਾ ਲੜਕੇ ਅਤੇ 24 ਸਾਲਾ ਲੜਕੀ ਦੇ ਪ੍ਰੇਮ ਸਬੰਧ ਸਨ। ਉੱਥੇ ਹੀ ਸਭ ਲੋਕਾਂ ਵੱਲੋਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਗਿਆ।