ਨੂੰਹ ਨੇ ਗੂਗਲ ਚ ਦੇਖ ਬਣਾਈ ਜਾਨਲੇਵਾ ਸਾਜਿਸ਼ , 1 ਮਹੀਨੇ ਚ ਕਰ ਦਿੱਤਾ ਪੂਰਾ ਟੱਬਰ ਖਤਮ

ਆਈ ਤਾਜਾ ਵੱਡੀ ਖਬਰ 

ਅੱਜ ਕੱਲ ਦੇ ਸਮੇਂ ਵਿੱਚ ਸਾਡੀ ਜ਼ਿੰਦਗੀ ਵਿੱਚ ਇੰਟਰਨੈਟ ਦੀ ਖਾਸ ਮਹੱਤਤਾ ਬਣ ਚੁੱਕੀ ਹੈ l ਲੋਕ ਕਿਸੇ ਪ੍ਰਕਾਰ ਦੀ ਵੀ ਜਾਣਕਾਰੀ ਗੂਗਲ ਤੇ ਸਰਚ ਕਰਕੇ ਮਿੰਟਾਂ ਸਕਿੰਡਾਂ ਦੇ ਵਿੱਚ ਹਾਸਲ ਘਰ ਲੈਂਦੇ ਹਨ। ਪਰ ਬਹੁਤ ਸਾਰੇ ਲੋਕ ਇੰਟਰਨੈਟ ਦੀ ਦੁਰਵਰਤੋਂ ਕਰਦੇ ਹਨ ਜਿਸ ਦਾ ਖਮਿਆਜ਼ਾ ਉਹਨਾਂ ਨੂੰ ਬਾਅਦ ਵਿੱਚ ਭੁਗਤਣਾ ਪੈਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਨੂੰਹ ਦੇ ਵੱਲੋਂ ਗੂਗਲ ਤੇ ਵੇਖ ਕੇ ਅਜਿਹੀ ਜਾਨਲੇਵਾ ਸਾਜ਼ਿਸ਼ ਬਣਾਈ ਗਈ, ਜਿਸ ਕਾਰਨ ਇੱਕ ਮਹੀਨੇ ਦੇ ਵਿੱਚ ਪੂਰਾ ਦਾ ਪੂਰਾ ਟੱਬਰ ਖਤਮ ਹੋ ਗਿਆ। ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ, ਜਿੱਥੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿੱਚ ਇੱਕ ਨੂੰਹ ਦੇ ਵੱਲੋਂ ਗੂਗਲ ਤੇ ਸਰਚ ਕਰਕੇ ਇੱਕ ਮਹੀਨੇ ਦੇ ਅੰਦਰ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ।

ਜਿਸ ਤੋਂ ਬਾਅਦ ਹੁਣ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਬਾਰੇ ਵੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਕਿਸ ਤਰੀਕੇ ਦੇ ਨਾਲ ਨੂਹ ਦੇ ਵੱਲੋਂ ਗੂਗਲ ਤੇ ਸਰਚ ਕਰਕੇ ਇਹ ਖੌਫਨਾਕ ਕਦਮ ਚੁੱਕਿਆ ਗਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸੰਘਮਿੱਤਰਾ ਨਾਮਕ ਲੜਕੀ ਦੇ ਰੌਸ਼ਨ ਨਾਲ ਪ੍ਰੇਮ ਸਬੰਧ ਸਨ, ਪਰ ਦੂਜੇ ਪਾਸੇ ਸੰਘਮਿੱਤਰਾ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਰਿਸ਼ਤੇ ਦੇ ਖਿਲਾਫ ਸਨ। ਜਿਸ ਕਾਰਨ ਦਸੰਬਰ 2022 ‘ਚ ਸੰਘਮਿਤਰਾ ਨੇ ਘਰੋਂ ਭੱਜ ਕੇ ਰੋਸ਼ਨ ਨਾਲ ਵਿਆਹ ਕਰ ਲਿਆ।

ਵਿਆਹ ਤੋਂ ਬਾਅਦ ਰੌਸ਼ਨ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਇਹ ਲੜਕੀ ਬਹੁਤ ਜਿਆਦਾ ਪਰੇਸ਼ਾਨ ਰਹਿਣਾ ਸ਼ੁਰੂ ਹੋ ਗਈ , ਜਿੱਥੇ ਰੌਸ਼ਨ ਵੱਲੋਂ ਉਸ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਸੀ ਉੱਥੇ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਸੰਘਮਿੱਤਰਾ ਨਾਲ ਬੁਰਾ ਸਲੂਕ ਕਰਦੇ ਸਨ l ਉਥੇ ਹੀ ਜਦੋਂ ਆਪਣੀ ਬੇਟੀ ਦੀ ਸਥਿਤੀ ਬਾਰੇ ਸੰਘਮਿੱਤਰਾ ਦੇ ਪਿਤਾ ਨੂੰ ਪਤਾ ਲੱਗਾ ਤਾਂ ਉਸ ਨੇ ਅਪ੍ਰੈਲ ਮਹੀਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੋ ਮਹੀਨੇ ਪਹਿਲਾਂ ਰੱਖੜੀ ਵਾਲੇ ਦਿਨ ਸੰਘਮਿਤਰਾ ਨੇ ਆਪਣੇ ਪੇਕੇ ਘਰ ਜਾਣ ਦੀ ਜ਼ਿੱਦ ਕੀਤੀ ਪਰ ਉਸ ਦੇ ਪਤੀ ਅਤੇ ਸਹੁਰੇ ਵਾਲਿਆਂ ਨੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ।

ਜਿਸ ਤੋਂ ਬਾਅਦ ਗੁੱਸੇ ਵਿੱਚ ਆਈ ਸੰਗ ਮਿੱਤਰਾਂ ਵੱਲੋਂ ਆਪਣੀ ਭਰਜਾਈ ਨਾਲ ਮਿਲ ਕੇ ਆਪਣੇ ਸਹੁਰੇ ਪਰਿਵਾਰ ਨੂੰ ਮਾਰਨ ਦੇ ਲਈ ਵੱਖ-ਵੱਖ ਤਰੀਕੇ ਗੂਗਲ ਤੇ ਲੱਭਣੇ ਸ਼ੁਰੂ ਕਰ ਦਿੱਤੇ l ਇਸ ਦੌਰਾਨ ਉਸ ਨੂੰ ਸਲੋਅ ਪੁਆਇਜ਼ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਇਹਨਾਂ ਦੋਵਾਂ ਦੇ ਵੱਲੋਂ ਤੇਲੰਗਾਨਾ ਤੋਂ ਇਹ ਜ਼ਹਿਰ ਖਰੀਦਿਆ। ਜਿਸ ਤੋਂ ਬਾਅਦ ਉਸ ਵੱਲੋਂ ਹਰ ਰੋਜ਼ ਉਨਾਂ ਦੇ ਖਾਣੇ ਵਿੱਚ ਇਹ ਮਿਲਾ ਕੇ ਦੇ ਦਿੱਤਾ ਜਾਂਦਾ ਸੀ ਜਿਸ ਕਾਰਨ ਪੂਰਾ ਤਾਂ ਪੂਰਾ ਪਰਿਵਾਰ ਖਤਮ ਹੋ ਗਿਆ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਘਰ ਦੀ ਨੂੰਹ ਅਤੇ ਇਕ ਰਿਸ਼ਤੇਦਾਰ ਨੂੰ ਗ੍ਰਿਫਤਾਰ ਕਰ ਲਿਆ ਹੈ।