BREAKING NEWS
Search

ਨਵ ਵਿਆਹੁਤਾ ਕੁੜੀ ਦੀ ਹੋਈ ਭੇਤਭਰੇ ਹਾਲਾਤਾਂ ਚ ਮੌਤ, ਪੇਕਾ ਪਰਿਵਾਰ ਨੇ ਸੋਹਰਿਆਂ ਤੇ ਲਗਾਏ ਇਹ ਇਲਜ਼ਾਮ

ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰ ਆਏ ਦਿਨ ਹੀ ਜਿੱਥੇ ਬਹੁਤ ਸਾਰੇ ਪਰਿਵਾਰਕ ਵਿਵਾਦ ਸਾਹਮਣੇ ਆ ਰਹੇ ਹਨ ਉੱਥੇ ਹੀ ਕਈ ਪਰਿਵਾਰਾਂ ਵੱਲੋਂ ਦਹੇਜ ਖਾਤਰ ਨਵਵਿਆਹੁਤਾ ਲੜਕੀਆਂ ਨੂੰ ਦਹੇਜ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿੱਥੇ ਬਹੁਤ ਸਾਰੇ ਘਰਾਂ ਦੀਆਂ ਧੀਆਂ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਹੁਣ ਨਵ ਵਿਆਹੁਤਾ ਕੁੜੀ ਦੀ ਹੋਈ ਭੇਤਭਰੇ ਹਾਲਾਤਾਂ ਚ ਮੌਤ, ਪੇਕਾ ਪਰਿਵਾਰ ਨੇ ਸੋਹਰਿਆਂ ਤੇ ਲਗਾਏ ਇਹ ਇਲਜ਼ਾਮ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨਵ-ਵਿਆਹੁਤਾ ਦੀ ਮੌਤ ਨੂੰ ਲੈ ਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ਤੇ ਦਹੇਜ ਖਾਤਰ ਮਾਰੇ ਜਾਣ ਦੇ ਆਰੋਪ ਲਗਾਏ ਗਏ ਹਨ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਬੇਟੀ 24 ਸਾਲਾ ਬੇਟੀ ਰੂਬੀ ਬਾਨੋ ਦਾ 20 ਅਕਤੂਬਰ 2022 ਨੂੰ ਪੰਚੋਪੀਰਨ ਕਸਬੇ ਦੇ ਰਹਿਣ ਵਾਲੇ ਮੁਹੰਮਦ ਸੈਫ਼ ਅਹਿਮਦ ਨਾਲ ਹੋਇਆ ਸੀ। ਜਿੱਥੇ ਵਿਆਹ ਤੋਂ ਬਾਅਦ ਹੀ ਉਨ੍ਹਾਂ ਦੀ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਚਾਰ ਪਹੀਆ ਵਾਹਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਚਾਚੇ ਗੰਜੇਹੜੀ ਪਿੰਡ ਵਾਸੀ ਇਜ਼ਹਾਰ ਖਾਨ ਨੇ ਦੱਸਿਆ ਜੇ ਉਨ੍ਹਾਂ ਦੀ ਧੀ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋਈ ਹੈ।

ਸਹੁਰੇ ਪਰਿਵਾਰ ਤੇ ਦਹੇਜ ਦੇ ਕਾਰਨ ਉਨ੍ਹਾਂ ਦੀ ਧੀ ਦੀ ਹੱਤਿਆ ਕਰਨ ਦੇ ਆਰੋਪ ਲਗਾਏ ਗਏ ਹਨ। ਪੁਲਿਸ ਅਧਿਕਾਰੀਆਂ ਵੱਲੋਂ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤ ‘ਚ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਉਥੇ ਹੀ ਸਹੁਰੇ ਪਰਿਵਾਰ ਵੱਲੋਂ ਆਖਿਆ ਗਿਆ ਸੀ ਕਿ ਰੂਬੀ ਰਾਤ ਨੂੰ ਸੁੱਤੀ ਹੋਈ ਮੰਜੇ ਤੋਂ ਹੇਠਾਂ ਡਿੱਗ ਗਈ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਸਨ। ਪੁਲੀਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।