BREAKING NEWS
Search

ਨਵੇਂ ਸਾਲ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ, ਆਤਿਸ਼ਬਾਜੀ ਦੇਖਣ ਆਇਆਂ ਚ ਭਗਦੜ ਕਾਰਨ ਹੋਈਆਂ 9 ਮੌਤਾਂ

ਆਈ ਤਾਜਾ ਵੱਡੀ ਖਬਰ 

ਨਵੇਂ ਸਾਲ ਦੀ ਸ਼ੁਰੂਆਤ ਨੂੰ ਲੈ ਕੇ ਜਿੱਥੇ ਵੱਖ-ਵੱਖ ਦੇਸ਼ਾਂ ਵਿੱਚ ਜਸ਼ਨ ਮਨਾਏ ਗਏ ਉਥੇ ਹੀ ਲੋਕਾਂ ਵੱਲੋਂ ਆਪਣੀ ਵੱਖ-ਵੱਖ ਢੰਗ ਦੇ ਨਾਲ ਨਵੇਂ ਸਾਲ ਨੂੰ ਜੀ ਆਇਆ ਆਖਿਆ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਇਕੱਠ ਕਰਕੇ ਪਾਰਟੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਆਤਿਸ਼ਬਾਜੀ ਕੀਤੀ ਗਈ। ਜਿੱਥੇ ਲੋਕਾਂ ਵੱਲੋਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਉਥੇ ਹੀ ਕਈ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਿਸ ਨਾਲ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਖੁਸ਼ੀ ਦੇ ਮੌਕਿਆਂ ਤੇ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਬਹੁਤ ਸਾਰੇ ਪਰਿਵਾਰਾਂ ਵਿਚ ਦੁੱਖਾਂ ਦਾ ਪਹਾੜ ਸੁੱਟ ਦਿੰਦੀਆਂ ਹਨ।

ਸਾਹਮਣੇ ਆਉਣ ਵਾਲੀਆਂ ਜਿੱਥੇ ਅਜਿਹੀਆਂ ਘਟਨਾਵਾਂ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਉਥੇ ਹੀ ਨਵੇਂ ਸਾਲ ਦੀਆਂ ਖੁਸ਼ੀਆਂ ਕਈ ਘਰਾਂ ਦੇ ਵਿੱਚ ਗ਼ਮ ਵਿਚ ਤਬਦੀਲ ਹੋ ਗਈਆਂ। ਹੁਣ ਨਵੇਂ ਸਾਲ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲੀਆਂ ਹਨ ਜਿਥੇ ਆਤਸ਼ਬਾਜੀ ਵੇਖਣ ਆਏ ਲੋਕਾਂ ਵਿਚ ਭਗਦੜ ਮਚਣ ਕਾਰਨ 9 ਮੌਤਾਂ ਹੋਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਖਬਰ ਯੁਗਾਂਡਾ ਤੋਂ ਸਾਹਮਣੇ ਆਈ ਹੈ ਜਿੱਥੇ ਕੰਪਾਲਾ ਦੇ ਫਰੀਡਮ ਸਿਟੀ ਮੌਲ ਵਿੱਚ ਨਵੇਂ ਸਾਲ ਦੇ ਜਸ਼ਨ ਰਾਤ 12 ਵਜੇ ਦੇ ਕਰੀਬ ਮਨਾਏ ਜਾ ਰਹੇ ਸਨ।

ਜਿੱਥੇ ਬਹੁਤ ਸਾਰੇ ਲੋਕ ਨਵੇਂ ਸਾਲ ਦੀ ਆਤਿਸ਼ਬਾਜ਼ੀ ਦੇਖਣ ਵਾਸਤੇ ਇੱਕ ਛੋਟੇ ਜਿਹੇ ਮਾਲ ਦੇ ਬਾਹਰ ਇਕੱਠੇ ਹੋਏ ਸਨ। ਉਥੇ ਹੀ ਲੋਕਾਂ ਦਾ ਇਕੱਠ ਇੰਨਾ ਵਧ ਗਿਆ ਅਤੇ ਅਜਿਹੀ ਭੀੜ ਪੈਦਾ ਹੋ ਗਈ, ਜਿੱਥੇ ਇਸ ਭੀੜ ਦੇ ਚਲਦਿਆਂ ਹੋਇਆਂ ਕੁਝ ਲੋਕਾਂ ਦਾ ਦਮ ਘੁੱਟਣ ਕਾਰਨ ਅਤੇ ਕੁਝ ਦੇ ਭੀੜ ਵਿੱਚ ਦੱਬ ਜਾਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਜਿੱਥੇ ਇਸ ਭਗਦੜ ਦੇ ਕਾਰਨ ਬਹੁਤ ਸਾਰੇ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਜਖਮੀਂ ਲੋਕਾਂ ਨੂੰ ਜਿਥੇ ਹਸਪਤਾਲ ਪਹੁੰਚਾਇਆ ਗਿਆ ਉੱਥੇ ਹੀ ਚਾਰ ਲੋਕਾਂ ਦੇ ਹਸਪਤਾਲ ਪਹੁੰਚਦੇ ਹੀ ਮੌਤ ਹੋ ਗਈ ਅਤੇ ਪੰਜ ਲੋਕਾਂ ਦੀ ਘਟਨਾ ਸਥਾਨ ਤੇ ਭਗਦੜ ਮਚਣ ਕਾਰਨ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਬੱਚੇ ਦੀ ਉਮਰ ਦਸ ਸਾਲ ਦੱਸੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।