BREAKING NEWS
Search

ਨਵੇਂ ਸਾਲ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਦੇ ਘਰੇ ਪਿਆ ਮਾਤਮ , ਹੋਈ ਮਾਤਾ ਪਿਤਾ ਦੀ ਮੌਤ

ਆਈ ਤਾਜਾ ਵੱਡੀ ਖਬਰ 

ਨਵੇਂ ਸਾਲ ਦੇ ਆਉਣ ਵਿੱਚ ਕੁਝ ਹੀ ਦਿਨਾਂ ਦਾ ਸਮਾਂ ਬਾਕੀ ਬਚਿਆ ਹੈ ਤੇ ਨਵੇਂ ਸਾਲ ਦੀ ਉਡੀਕ ਵਿਚਾਲੇ ਇੱਕ ਬੇਹਦ ਹੀ ਮੰਦਭਾਗੀ ਖਬਰ ਪੰਜਾਬੀ ਗਾਇਕ ਦੇ ਘਰੋਂ ਸਾਹਮਣੇ ਆਈ,ਜਿੱਥੇ ਉਨਾਂ ਦੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ ਪੰਜਾਬੀ ਗਾਇਕ ਸਮਸ਼ੇਰ ਚਮਕ ਤੇ ਅਜਮੇਰ ਸਿੰਘ ਇਟਲੀ ਦੇ ਮਾਤਾ-ਪਿਤਾ ਹਰਸੂਰਤ ਸਿੰਘ ਉਮਰ 84 ਸਾਲਾਂ ਤੇ ਕੁਲਵੰਤ ਕੌਰ ਉਮਰ 74 ਸਾਲਾਂ ਦਾ ਅੱਜ ਦਿਹਾਂਤ ਹੋ ਗਿਆ। ਜਿਸ ਕਾਰਨ ਉਹਨਾਂ ਦੇ ਘਰ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਕਈ ਹਸਤੀਆਂ ਦੇ ਵੱਲੋਂ ਘਰ ਵਿਖੇ ਪਹੁੰਚ ਕੇ ਉਹਨਾਂ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ l

ਦੱਸਿਆ ਜਾ ਰਿਹਾ ਹੈ ਕਿ ਸਮਸ਼ੇਰ ਚਮਕ ਦੇ ਮਾਤਾ-ਪਿਤਾ ਬੀਮਾਰ ਚੱਲ ਰਹੇ ਸਨ। ਇਸ ਗਾਇਕ ਦੇ ਮਾਤਾ ਪਿਤਾ ਦਾ ਹਸਪਤਾਲ ਦੇ ਵਿੱਚ ਇਲਾਜ ਵੀ ਚੱਲਦਾ ਪਿਆ ਸੀ। ਪਰ ਪਤਾ ਨਹੀਂ ਸੀ ਕਿ ਇਸ ਤਰੀਕੇ ਦੇ ਨਾਲ ਇਸ ਗਾਇਕ ਦੇ ਮਾਂ ਪਿਓ ਇਕੱਠੇ ਉਹਨਾਂ ਤੋਂ ਦੂਰ ਹੋ ਜਾਣਗੇ ਤੇ ਦੋਵਾਂ ਵਿਚਾਲੇ ਕੁਝ ਹੀ ਘੰਟਿਆਂ ਦੇ ਫਰਕ ਨਾਲ ਦੋਵਾਂ ਦਾ ਦਿਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਗਾਇਕ ਸਮਸ਼ੇਰ ਚਮਕ ਦੇ ਮਾਤਾ-ਪਿਤਾ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਪਤਿਆਲਾ ਨੇੜੇ ਭੋਗਪੁਰ ਵਿਖੇ ਕੀਤਾ ਜਾਵੇਗਾ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਅਜਮੇਰ ਸਿੰਘ ਇਟਲੀ ਤੇ 3 ਧੀਆਂ ਵਿਦੇਸ਼ ‘ਚ ਹਨ, ਜਿਨ੍ਹਾਂ ਦੇ ਵਿਦੇਸ਼ ਤੋਂ ਆਉਣ ਮਗਰੋਂ ਉਨ੍ਹਾਂ ਸਸਕਾਰ ਕੀਤਾ ਜਾਵੇਗਾ। ਸਮਸ਼ੇਰ ਚਮਕ ‘ਅੱਲ੍ਹਾ ਨਾਲ ਯਾਰੀ’, ’18 ਟਾਈਰ ਟਰਾਲਾ’ ਵਰਗੇ ਗੀਤ ਗਾ ਚੁੱਕੇ ਹਨ। ਉਨਾਂ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਆਪਣੇ ਕਦਮ ਜਮਾਉਣ ਦੀਆਂ ਕੋਸ਼ਿਸ਼ਾਂ ਜਾਰੀ ਸੀ, ਪਰ ਇਸੇ ਵਿਚਾਲੇ ਮਾਂ ਪਿਓ ਦੀ ਮੌਤ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਤੋੜ ਕੇ ਰੱਖ ਦਿੱਤਾ ਹੈ l

ਜਿਸ ਕਾਰਨ ਉਹਨਾਂ ਦਾ ਸਾਰਾ ਪਰਿਵਾਰ ਸਦਮੇ ਦੇ ਵਿੱਚ ਹੈ ਤੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ l ਉੱਥੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ l ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ l