ਨਰਸ ਨੇ 7 ਨਵਜੰਮੇ ਬੱਚਿਆਂ ਦੀ ਜਾਨ ਲੈਣ ਦੇ ਦੋਸ਼ ਕਰਾਰ , ਨੋਟ ਚ ਲਿਖਿਆ ਮੈ ਹਾਂ ਰਾਖਸ਼ਸ ਨਹੀਂ ਹਾਂ ਜਿਊਣ ਦੇ ਲਾਇਕ

ਆਈ ਤਾਜਾ ਵੱਡੀ ਖਬਰ 

ਕਈ ਵਾਰ ਮਨੁੱਖ ਦੀ ਜ਼ਿੰਦਗੀ ‘ਚ ਅਜਿਹੀਆਂ ਪਰੇਸ਼ਾਨੀਆਂ ਆਉਂਦੀਆਂ ਹਨ, ਜਿਸ ਕਾਰਨ ਮਨੁੱਖ ਦੇ ਸੋਚਣ ਸਮਝਣ ਦੀ ਸ਼ਕਤੀ ਸਮਾਪਤ ਹੋ ਜਾਂਦੀ ਹੈ l ਮਾੜੇ ਹਾਲਤਾਂ ਅਤੇ ਪਰੇਸ਼ਾਨੀਆਂ ਨੂੰ ਲੈ ਕੇ ਕਈ ਵਾਰ ਮਨੁੱਖ ਇੰਨਾ ਜ਼ਿਆਦਾ ਪ੍ਰੇਸ਼ਾਨ ਹੋ ਜਾਂਦਾ ਹੈ ਕਿ ਕਈ ਵਾਰ ਉਸ ਵੱਲੋਂ ਖੌਫਨਾਕ ਕਦਮ ਚੁੱਕ ਲਏ ਜਾਂਦੇ ਹਨ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਨਰਸ ਵੱਲੋ ਅਜਿਹਾ ਖੌਫਨਾਕ ਰੂਪ ਵਿਖਾਇਆ ਗਿਆ ਕਿ ਉਸ ਵੱਲੋਂ ਸੱਤ ਨਵ ਜੰਮੇ ਬੱਚਿਆਂ ਦੀ ਜਾਨ ਲੈ ਲਈ ਗਈ। ਇਹ ਦੋਸ਼ ਨਰਸ ਤੇ ਲੱਗੇ ਹਨ l ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ, ਜਿੱਥੇ ਦੇ ਇਕ ਹਸਪਤਾਲ ‘ਚ 7 ਨਵਜੰਮੇ ਬੱਚਿਆਂ ਦੀ ਹੱਤਿਆ ਕਰਨ ਵਾਲੀ ਨਰਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ । ਦੱਸਦਿਆ ਕਿ ਨਰਸ ‘ਤੇ ਦੋਸ਼ ਹੈ ਕਿ ਉਸ ਨੇ ਦੁੱਧ ਵਿੱਚ ਜ਼ਹਿਰ ਪਾ ਇਹ ਦੁੱਧ 13 ਬੱਚਿਆਂ ਨੂੰ ਪਿਲਾ ਦਿੱਤਾ ਗਿਆ।

ਜਿਸ ਕਾਰਨ ਉਹਨਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ 7 ਬੱਚਿਆਂ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਸੁਣਵਾਈ ਕਰਦਿਆਂ ਨਰਸ ਨੂੰ ਦੋਸ਼ੀ ਸਾਬਤ ਕਰਨ ‘ਚ ਭਾਰਤੀ ਮੂਲ ਦੇ ਡਾਕਟਰ ਨੇ ਅਹਿਮ ਭੂਮਿਕਾ ਨਿਭਾਈ। ਜਿਸ ਤੋਂ ਬਾਅਦ ਨਰਸ ਦੇ ਘਰ ਤੋਂ ਬਰਾਮਦ ਨੋਟ ‘ਚ ਲਿਖਿਆ ਸੀ ਕਿ ਮੈਂ ਰਾਖਸ਼ਸ ਹਾਂ। ਦੱਸ ਦਈਏ ਕਿ ਪੁਲਿਸ ਮੁਤਾਬਕ ਸਾਬਕਾ ਨਰਸ ਛੋਟੇ ਬੱਚਿਆਂ ਦੇ ਪੇਟ ‘ਚ ਹਵਾ ਭਰ ਕੇ, ਉਨ੍ਹਾਂ ਨੂੰ ਦੁੱਧ ਪਿਆ ਕੇ ਉਹਨਾਂ ਤੇ ਹਮਲਾ ਕਰਦੀ ਸੀ। ਨਹੀਂ ਸਗੋਂ ਇਹ ਨਰਸ ਇੰਸੁਲਿਨ ਨਾਲ ਬੱਚਿਆਂ ਨੂੰ ਜ਼ਹਿਰ ਦਿੰਦੀ ਸੀ। ਪੁਲਿਸ ਨੂੰ ਤਲਾਸ਼ੀ ਦੌਰਾਨ ਸਾਬਕਾ ਨਰਸ ਦੇ ਘਰ ਤੋਂ ਨੋਟ ਮਿਲਿਆ, ਜਿਸ ‘ਚ ਲਿਖਿਆ ਸੀ ਕਿ ਮੈਂ ਰਾਖਸ਼ਸ ਹਾਂ, ਮੈਂ ਜੀਊਣ ਦੇ ਲਾਇਕ ਨਹੀਂ ਹਾਂ।

ਉਥੇ ਹੀ ਹਸਪਤਾਲ ਦੇ ਡਾ. ਰਵੀ ਜੈਰਾਮ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦੇ ਸਾਬਕਾ ਨਰਸ ਲੁਸੀ ਲੇਟਬੀ ਬਾਰੇ ਗੌਰ ਕਰ ਲਿਆ ਹੁੰਦਾ ਤਾਂ ਪੁਲਿਸ ਅਲਰਟ ਹੋ ਸਕਦੀ ਸੀ। ਸਮੇਂ ਰਹਿੰਦੇ ਜ਼ਖਮੀਆਂ ਦਾ ਇਲਾਜ ਸ਼ੁਰੂ ਹੋ ਜਾਂਦਾ ਜਿਸ ਨਾਲ ਕਈਆਂ ਦੀ ਜਾਨ ਬਚ ਸਕਦੀ ਸੀ। ਮੈਨਚੇਸਟਰ ਕਰਾਊਨ ਕੋਰਟ ਦੀ ਜੂਰੀ ਨੇ 7 ਨਵਜੰਮੇ ਬੱਚਿਆਂ ਦੀ ਹੱਤਿਆ ਲਈ ਲੂਸੀ ਨੂੰ ਦੋਸ਼ੀ ਮੰਨਿਆ ਗਿਆ l ਦੱਸ ਦੇਈਏ ਕਿ ਨਰਸ ਨੂੰ ਇਨ੍ਹੀਂ ਦਿਨੀਂ ਲੰਦਨ ਦੀ ਸਭ ਤੋਂ ਖਤਰਨਾਕ ਬੇਬੀ ਸੀਰੀਅਲ ਕਿਲਰ ਮੰਨਿਆ ਜਾ ਰਿਹਾ ਹੈ। ਦੋਸ਼ੀ ਨਰਸ ਖਿਲਾਫ ਅਕਤੂਬਰ 2022 ‘ਚ ਮੁਕੱਦਮਾ ਸ਼ੁਰੂ ਕੀਤਾ ਗਿਆ ਸੀ।

ਕੋਰਟ ਵਿਚ ਦੱਸਿਆ ਗਿਆ ਕਿ ਨਰਸ ਛੋਟੇ ਬੱਚਿਆਂ ਦੀ ਹੱਤਿਆ ਕਰ ਰਹੀ ਸੀ ਤੇ ਆਪਣੇ ਸਾਥੀਆਂ ਨੂੰ ਇਸ ਨੂੰ ਕੁਦਰਤੀ ਮੌਤ ਦੱਸ ਰਹੀ ਸੀ। ਪਰਿਵਾਰ ਨੇ ਭਰੋਸੇ ਵਿਚ ਲੈ ਕੇ ਉਸ ਨੇ ਬੱਚਿਆਂ ‘ਤੇ ਹਮਲੇ ਕੀਤਾ।ਕੋਰਟ ਵਿਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ। ਦੂਜੇ ਪਾਸੇ ਕੋਰਟ ਨੇ ਨਰਸ ਨੂੰ ਕੁੱਲ 13 ਬੱਚਿਆਂ ‘ਤੇ ਜਾਨਲੇਵਾ ਹਮਲੇ ਦਾ ਦੋਸ਼ੀ ਮੰਨਿਆ ਹੈ। ਪਰ ਇਸ ਨਰਸ ਵੱਲੋ ਕਿਤੇ ਕਾਡ ਤੋਂ ਬਾਅਦ ਹੁਣ ਇਲਾਕੇ ਭਰ ਦੇ ਵਿੱਚ ਨਮੋਸ਼ੀ ਦਾ ਤੇ ਡਰ ਦਾ ਮਾਹੌਲ ਹੈ l