BREAKING NEWS
Search

ਇਸ ਔਰਤ ਨੇ ਬਿਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਵੀ ਕਰਾਇਆ ਵਰਲਡ ਰਿਕਾਰਡ ਚ ਨਾਮ ਦਰਜ , 2 ਸਾਲਾਂ ਚ ਵਧਾਈ 11.81 ਇੰਚ ਦਾੜ੍ਹੀ

ਆਈ ਤਾਜਾ ਵੱਡੀ ਖਬਰ 

“ਬੇ-ਹਿੰਮਤੇ ਗਿਲਾ ਕਰਦੇ ਰਹਿੰਦੇ ਮੁਕਦਰਾਂ ਦਾ, ਉੱਗਣ ਵਾਲੇ ਉੱਗ ਹੀ ਜਾਂਦੇ ਸੀਨਾ ਚੀਰ ਕੇ ਪੱਥਰਾਂ ਦਾ” ਇਸ ਗੱਲ ਨੂੰ ਬਹੁਤ ਸਾਰੇ ਲੋਕਾਂ ਨੇ ਸੱਚ ਕਰਕੇ ਦਿਖਾਇਆ ਹੈ l ਦੁਨੀਆਂ ਭਰ ਤੋਂ ਅਜਿਹੀਆਂ ਮਿਸਾਲਾਂ ਵੇਖਣ ਨੂੰ ਮਿਲੀਆਂ, ਜਿੱਥੇ ਲੋਕ ਵੱਡੇ-ਵੱਡੇ ਮੁਕਾਮਾ ਤੇ ਪੁੱਜੇ। ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਔਰਤ ਬਿਮਾਰੀ ਦੇ ਨਾਲ ਪੀੜਤ ਹੋਈ, ਭਿਆਨਕ ਬਿਮਾਰੀ ਦੇ ਨਾਲ ਪੀੜਤ ਹੋਣ ਤੋਂ ਬਾਅਦ ਵੀ ਇਸ ਔਰਤ ਵੱਲੋਂ ਆਪਣਾ ਨਾਮ ਵਰਲਡ ਰਿਕਾਰਡ ‘ਚ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਔਰਤ ਨੇ ਦੋ ਸਾਲਾਂ ‘ਚ 11.81 ਇੰਚ ਦੀ ਦਾੜ੍ਹੀ ਵਧਾ ਕੇ ਪੂਰੀ ਦੁਨੀਆਂ ਭਰ ਦੇ ਵਿੱਚ ਇੱਕ ਵੱਖਰੀ ਮਿਸਾਲ ਕਾਇਮ ਕੀਤੀ l

ਸੋਂ ਇੱਕ ਪਾਸੇ ਤਾਂ ਅੱਜ ਕੱਲ੍ਹ ਨੌਜਵਾਨ ਸਿਰਫ਼ ਚੰਗੀ ਦਿੱਖ ਦਿੱਖਣ ਵਾਸਤੇ ਲੰਬੀ ਦਾੜ੍ਹੀ ਰੱਖਣ ਦੇ ਸ਼ੌਕੀਨ ਹੁੰਦੇ ਜਾ ਰਹੇ ਹਨ l ਫਿਲਮਾਂ ‘ਚ ਦਾੜ੍ਹੀ-ਮੁੱਛਾਂ ਵਾਲੇ ਹੀਰੋ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਇਹ ਸ਼ੌਕ ਕਰਨ ਲੱਗ ਪਏ ਹਨ। ਵੱਖ-ਵੱਖ ਡਿਜ਼ਾਈਨ ਬਣਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ l ਪਰ ਅੱਜ ਉਸ ਔਰਤ ਦਾ ਜ਼ਿਕਰ ਕਰਾਂਗੇ ਜਿਹਨਾਂ ਵੱਲੋਂ ਆਪਣੀ ਲੰਬੀ ਦਾੜੀ ਕਾਰਨ ਗਿਨੀਜ਼ ਵਰਲਡ ਰਿਕਾਰਡ ‘ਚ ਨਾਮ ਦਰਜ ਕਰਵਾਇਆ ।

ਮਿਲੀ ਜਾਣਕਾਰੀ ਮੁਤਾਬਕ ਇਸ ਔਰਤ ਦਾ ਨਾਂ ਐਰਿਨ ਹਨੀਕਟ ਹੈ, ਜਿਹੜੀ ਅਮਰੀਕਾ ਦੇ ਮਿਸ਼ੀਗਨ ਸਟੇਟ ਦੀ ਰਹਿਣ ਵਾਲੀ ਹੈ। ਐਰਿਨ ਦੀ ਉਮਰ 38 ਸਾਲ ਦੇ ਕਰੀਬ ਹੈ। ਐਰਿਨ ਨੇ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਇਸ ਅੋਰਤ ਨੇ ਲਗਭਗ 2 ਸਾਲਾਂ ‘ਚ ਆਪਣੀ 11.81 ਇੰਚ ਜਾਨੀ ਕਿ 29.9 ਸੈਂਟੀਮੀਟਰ ਦਾੜ੍ਹੀ ਵਧਾ ਕੇ ਸਭ ਤੋਂ ਲੰਬੀ ਦਾੜ੍ਹੀ ਦਾ ਵਿਸ਼ਵ ਰਿਕਾਰਡ ਤੋੜਿਆ ਸੀ।

ਦੱਸਦਿਆ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਕੋਈ ਮਰਦ ਨਹੀਂ, ਸਗੋਂ ਇਹ ਇਕ ਔਰਤ ਹੈ। ਦੱਸ ਦਈਏ ਕਿ ਇਹ ਔਰਤ ਇੱਕ ਗੰਭੀਰ ਬਿਮਾਰੀ ਨਾਲ ਪੀੜਤ ਹੈ ਪਰ ਇਸ ਦੇ ਬਾਵਜੂਦ ਵੀ ਇਸ ਔਰਤ ਵੱਲੋਂ ਆਪਣੀ ਦਾੜ੍ਹੀ ਨਾਲ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਗਈ ਹੈ l