ਧੀ ਦੇ ਵਿਆਹ ਲਈ ਰੱਖੇ 18 ਲੱਖ ਰੁਪਈਆਂ ਨੂੰ ਖਾਦਾ ਸਿਉਂਕ ਨੇ – ਸਾਰੇ ਪੈਸੇ ਹੋ ਗਏ ਮਿੱਟੀ

20077

ਆਈ ਤਾਜਾ ਵੱਡੀ ਖਬਰ 

ਹਰੇਕ ਮਨੁੱਖ ਆਪਣੇ ਜੀਵਨ ‘ਚ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣਾ ਚਾਹੁੰਦਾ ਹੈl ਜਿਸ ਕਾਰਨ ਕਈ ਲੋਕ ਆਪਣੇ ਜੀਵਨ ਵਿੱਚ ਦਿਨ ਰਾਤ ਮਿਹਨਤ ਕਰਦੇ ਹਨ l ਜਦੋ ਮਨੁੱਖ ਕੋਲ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ, ਮਨੁੱਖ ਉਸ ਪੈਸੇ ਨੂੰ ਆਪਣੇ ਜੀਵਨ ਚ ਔਖੇ ਵੇਲੇ ਲਈ ਸੰਭਾਲ ਕੇ ਬੈਂਕਾਂ ਚ ਰੱਖ ਦੇਂਦਾ ਹੈ l ਪਰ ਹੁਣ ਬੈਂਕਾਂ ਚ ਰੱਖਿਆ ਪੈਸਾ ਵੀ ਸੁਰੱਖਿਤ ਨਹੀਂ, ਇਹ ਗੱਲ ਇਸ ਮਾਮਲੇ ਨੇ ਸੱਚ ਕਰਕੇ ਦੇਖਾ ਦਿੱਤੀ ਜਿੱਥੇ ਇੱਕ ਧੀ ਦੇ ਵਿਆਹ ਲਈ ਬੈੰਕ ‘ਚ ਰੱਖੇ ਲੱਖਾਂ ਰੁਪਏ ਮਿੰਟਾਂ ਚ ਮਿੱਟੀ ਹੋ ਗਏ l ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਸਨੇ ਸਾਰਿਆਂ ਦਾ ਹੀ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ ਕਿ ਬੈਂਕ ਆਫ ਬੜੌਦਾ ਦੀ ਇਕ ਸ਼ਾਖਾ ਤੋਂ ਹੈਰਾਨੀਜਨਕ ਘਟਨਾ ਸਾਹਮਣੇ ਆਈ, ਜਿੱਥੇ ਇਕ ਗਾਹਕ ਨੇ ਆਪਣੀ ਧੀ ਦੇ ਵਿਆਹ ਲਈ ਬੈਂਕ ਚ ਗਹਿਣੇ ਤੇ ਹੋਰ ਕੀਮਤੀ ਸਾਮਾਨ ਰੱਖਣ ਵਾਲੇ ਬੈਂਕ ਦੇ ਲਾਕਰ ‘ਚ 18 ਲੱਖ ਰੁਪਏ ਨਕਦੀ ਰੱਖੀ ਹੋਈ ਸੀ, ਜਿਸ ‘ਤੇ ਸਿਓਂਕ ਨੇ ਹਮਲਾ ਕਰ ਦਿੱਤਾ ਅਤੇ ਸਾਰੇ 18 ਲੱਖ ਰੁਪਏ ਮਿੱਟੀ ਹੋ ਗਏ।

ਜਿਸ ਤੋਂ ਬਾਅਦ ਹੁਣ ਇਸ ਘਰ ਦੀਆਂ ਖੁਸ਼ੀਆਂ ਉੱਡ ਪੁੱਡ ਚੁੱਕੀਆਂ ਹਨ l ਪਰ ਜਦੋਂ ਸਿਉਂਕ ਲੱਗਣ ਦੀ ਗੱਲ ਸਾਹਮਣੇ ਆਈ, ਤਾਂ ਲਾਕਰ ਧਾਰਕ ਔਰਤ ਇਸ ਨੂੰ ਰੀਨਿਊ ਕਰਵਾਉਣ ਲਈ ਬੈਂਕ ਗਈ। ਜਦੋਂ ਉਸ ਨੇ ਉੱਥੇ ਜਾ ਕੇ ਲਾਕਰ ਖੋਲ੍ਹਿਆ ਤਾਂ ਦੇਖਿਆ ਕਿ 18 ਲੱਖ ਰੁਪਏ ਦੇ ਸਾਰੇ ਨੋਟ ਸਿਓਂਕ ਖਾ ਚੁੱਕੀ ਹੈ, ਜਿਸ ਤੋਂ ਬਾਅਦ ਔਰਤ ਦੇ ਹੋਸ਼ ਉੱਡ ਗਏ। ਲਾਕਰ ਹੋਲਡਰ ਔਰਤ ਨੇ ਇਸ ਦੀ ਸ਼ਿਕਾਇਤ ਬ੍ਰਾਂਚ ਮੈਨੇਜਰ ਨੂੰ ਕੀਤੀ, ਜਿਸ ਤੋਂ ਬਾਅਦ ਬੈਂਕ ‘ਚ ਹੜਕੰਪ ਮਚ ਗਿਆ ਅਤੇ ਬੈਂਕ ਵੱਲੋਂ ਇਸ ਗੰਭੀਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਉੱਥੇ ਹੀ ਇਸ ਘਟਨਾ ਨੂੰ ਲੈ ਕੇ ਪੀੜਿਤ ਔਰਤ ਵੱਲੋਂ ਦੱਸਿਆ ਗਿਆ ਕਿ ਉਸਨੇ ਆਪਣੀ ਛੋਟੀ ਧੀ ਦੇ ਵਿਆਹ ਲਈ ਪਿਛਲੇ ਸਾਲ ਅਕਤੂਬਰ ਮਹੀਨੇ ‘ਚ ਬੈਂਕ ਆਫ ਬੜੌਦਾ ਦੀ ਰਾਮਗੰਗਾ ਵਿਹਾਰ ਸ਼ਾਖਾ ਦੇ ਲਾਕਰ ‘ਚ ਗਹਿਣੇ ਅਤੇ 18 ਲੱਖ ਰੁਪਏ ਰੱਖੇ ਸਨ। ਬੈਂਕ ਸਟਾਫ ਨੇ ਅਲਕਾ ਨੂੰ ਐਗਰੀਮੈਂਟ ਰੀਨਿਊ ਕਰਨ ਅਤੇ ਕੇ.ਵਾਈ.ਸੀ. ਲਈ ਬੁਲਾਇਆ ਸੀ। ਸੋਮਵਾਰ ਨੂੰ ਜਦੋਂ ਅਲਕਾ ਪਾਠਕ ਬੈਂਕ ਪਹੁੰਚ ਕੇ ਲਾਕਰ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ।

ਸਿਓਂਕ ਨੇ ਉਸ ਦੇ ਸਾਰੇ ਨੋਟ ਖਾ ਲਏ ਸਨ। ਜਿਸ ਦੀ ਸੂਚਨਾ ਉਸ ਵੱਲੋਂ ਬੈਂਕ ਦੇ ਮੈਨੇਜਰ ਨੂੰ ਦੇਣ ਤੋਂ ਬਾਅਦ ਪੁਲਿਸ ਨੂੰ ਦਿੱਤੀ ਗਈ l ਫਿਲਹਾਲ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਵਿਆਹ ਵਾਲੇ ਘਰ ਦੇ ਵਿੱਚ ਇੱਕ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਦੂਜੇ ਪਾਸੇ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ l