BREAKING NEWS
Search

ਤਾਜ ਮਹਿਲ ਦੇਖਦੇ ਹੀ ਪਿਤਾ ਨੂੰ ਅਚਾਨਕ ਪੈ ਗਿਆ ਦਿਲ ਦਾ ਦੌਰਾ , ਫੌਜੀ ਪੁੱਤ ਨੇ ਤੁਰੰਤ ਬਚਾਈ ਇਸ ਤਰਾਂ ਜਾਨ

ਆਈ ਤਾਜਾ ਵੱਡੀ ਖਬਰ 

ਤਾਜ ਮਹਿਲ ਜਿਸ ਨੂੰ ਦੁਨੀਆਂ ਦਾ ਅੱਠਵਾਂ ਅਜੂਬਾ ਕਿਹਾ ਜਾਂਦਾ ਹੈ, ਜਿਸ ਨੂੰ ਵੇਖਣ ਦੇ ਲਈ ਲੋਕ ਵਿਦੇਸ਼ਾਂ ਤੋਂ ਭਾਰਤ ਆਉਂਦੇ ਹਨ, ਤੇ ਇਸ ਦੀ ਖੂਬਸੂਰਤੀ ਦੀਆਂ ਤਰੀਫਾਂ ਦੀ ਪੁੱਲ ਬੰਨ੍ਹਦੇ ਹਨ l ਇਸੇ ਵਿਚਾਲੇ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਤਾਜ ਮਹਿਲ ਨੂੰ ਵੇਖਦਿਆਂ ਸਾਰ ਹੀ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਗਿਆ , ਜਿਸ ਕਾਰਨ ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ, ਜਿਸ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿੱਥੇ ਇੱਕ ਪਿਓ ਨੂੰ ਹਾਰਟ ਅਟੈਕ ਆਉਂਦਾ ਹੈ, ਉੱਥੇ ਹੀ ਉਸਦੇ ਪੁੱਤਰ ਦੇ ਵੱਲੋਂ ਉਸਦੀ ਜਾਨ ਬਚਾਈ ਜਾਂਦੀ ਹੈ।

ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇਕ ਪੁੱਤਰ ਆਪਣੇ ਪਿਓ ਨੂੰ ਸੀ.ਪੀ.ਆਰ. ਦਿੰਦੇ ਹੋਏ ਨਜ਼ਰ ਆ ਰਿਹਾ ਹੈ ਜਾਨੀ ਆਪਣੇ ਪਿਓ ਦੀ ਜਾਨ ਬਚਾਉਂਦਾ ਨਜ਼ਰ ਆ ਰਿਹਾ ਹੈ । ਜਿਸ ਦੀ ਵੀਡੀਓ ਵੇਖਣ ਤੋਂ ਬਾਅਦ ਲੋਕ ਆਪਣੀ ਪ੍ਰਤੀਕਰਿਆ ਦਿੰਦੇ ਹੋਏ ਨਜ਼ਰ ਆਉਂਦੇ ਪਏ ਨੇ ਤੇ ਲੋਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ । ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਆਗਰਾ ਦੇ ਤਾਜ ਮਹਿਲ ‘ਚ ਤਾਜ ਦਾ ਦੀਦਾਰ ਕਰਨ ਆਏ ਦਿੱਲੀ ਦੇ ਇਕ ਬਜ਼ੁਰਗ ਵਿਅਕਤੀ ਨੂੰ ਅਚਾਨਕ ਦਿਲ ਦਾ ਦੌਰਾਨ ਪੈ ਗਿਆ।

ਜਿਸਤੋਂ ਬਾਅਦ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਹੀ ਡਿੱਗ ਪਿਆ। ਅਜਿਹੇ ‘ਚ ਬਜ਼ੁਰਗ ਵਿਅਕਤੀ ਦੇ ਫੌਜੀ ਅਫ਼ਸਰ ਪੁੱਤਰ ਨੇ ਸੀ.ਪੀ.ਆਰ. ਦੇਣਾ ਸ਼ੁਰੂ ਕਰ ਦਿੱਤਾ। ਪਿਓ ਦੀ ਛਾਤੀ ਨੂੰ ਪੰਪ ਕੀਤਾ ਤੇ ਆਪਣੇ ਮੁੰਹ ਨਾਲ ਸਾਹ ਦੇਣ ਲੱਗਾ। ਇਹ ਦੇਖ ਕੇ ਬਾਕੀ ਲੋਕ ਉਸਦੇ ਦੁਆਲੇ ਇਕੱਠੇ ਹੋ ਗਏ। ਪੁੱਤਰ ਦੇ ਵੱਲੋਂ ਆਪਣੇ ਪਿਉ ਨੂੰ ਬਚਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਤੇ ਪੁੱਤਰ ਦੀ ਕੁਝ ਮਿੰਟਾਂ ਦੀ ਮਿਹਨਤ ਤੋਂ ਬਾਅਦ ਪਿਓ ਨੂੰ ਹੋਸ਼ ਆ ਗਿਆ।

ਉਸਤੋਂ ਬਾਅਦ ਸੀ.ਆਈ.ਐੱਸ.ਐੱਫ. ਕਰਮਚਾਰੀਆਂ ਦੀ ਮਦਦ ਨਾਲ ਬਜ਼ੁਰਗ ਨੂੰ ਐਂਬੂਲੈਂਸ ਰਾਹੀਂ ਆਰਮੀ ਹਸਪਤਾਲ ਭੇਜ ਦਿੱਤਾ ਗਿਆ। ਪਰ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਇਸ ਦੀ ਵੀਡੀਓ ਬਣਾ ਲਈ ਗਈ ਤੇ ਸੋਸ਼ਲ ਮੀਡੀਆ ਉੱਪਰ ਇਸ ਨੂੰ ਅਪਲੋਡ ਕਰ ਦਿੱਤਾ ਗਿਆ। ਇਸ ਵੀਡੀਓ ਦੇ ਵਾਇਰਲ ਹੋਣ ਦੇ ਬਾਅਦ ਹੀ ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰਦੇ ਪਏ ਹਾਂ, ਤੇ ਹਰ ਕੋਈ ਇਸ ਪਿਓ ਪੁੱਤ ਦੀ ਜੋੜੀ ਨੂੰ ਸਲਿਊਟ ਕਰਦਾ ਨਜ਼ਰ ਆ ਰਿਹਾ ਹੈ।