BREAKING NEWS
Search

ਕੱਚੇ ਬੰਦਿਆਂ ਲਈ ਆ ਗਈ ਖੁਸ਼ਖਬਰੀ ਅਮਰੀਕਾ ਤੋਂ – ਹਜਾਰਾਂ ਲੋਕਾਂ ਚ ਛਾ ਗਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੇ ਹਨ। ਅਮਰੀਕਾ ਜਾਣ ਦੇ ਚਾਹਵਾਨ ਲੋਕਾਂ ਲਈ ਹੁਣ ਇਕ ਖੁਸ਼ਖਬਰੀ ਸਾਹਮਣੇ ਆਈ ਹੈ। ਅਮਰੀਕਾ ਜਾਣ ਦੇ ਇੱਛੁਕ ਲੋਕਾਂ ਨੂੰ ਟਰੰਪ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਲੰਬੇ ਸਮੇਂ ਤਕ ਇੰਤਜ਼ਾਰ ਕਰਨਾ ਪਿਆ ਹੈ। ਅਮਰੀਕਾ ਦੇ ਨਵੇਂ ਬਣੇ 46 ਵੇਂ ਰਾਸ਼ਟਰਪਤੀ ਜੋਅ ਬਾਈਡਨ ਨੇ ਟਰੰਪ ਵੱਲੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਨੂੰ ਰੱਦ ਕਰ ਦਿੱਤਾ ਹੈ।

ਹੁਣ ਅਮਰੀਕਾ ਤੋਂ ਆਈ ਖਬਰ ਕਾਰਨ ਕੱਚੇ ਬੰਦਿਆਂ ਵਿਚ ਖੁਸ਼ੀ ਦੀ ਲਹਿਰ ਆ ਗਈ ਹੈ। ਟਰੰਪ ਵੱਲੋਂ ਲਾਗੂ ਕੀਤੀਆਂ ਗਈਆਂ ਨੀਤੀਆਂ ਨੂੰ ਰੱਦ ਕਰਨ ਨਾਲ ਐੱਚ 1 ਬੀ ਵੀਜ਼ਾ ਤੇ ਅਮਰੀਕਾ ਆਉਣ ਵਾਲੇ ਭਾਰਤੀ ਪੇਸ਼ੇਵਰਾਂ ਲਈ ਇਹ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ। 10 ਜੁਲਾਈ 2019 ਨੂੰ ਅਮਰੀਕਾ ਦੇ ਪ੍ਰਤਿਨਿਧ ਸਭਾ ਵਿਚ ਇਕ ਬਿੱਲ ਪਾਸ ਕੀਤਾ ਗਿਆ ਸੀ। ਇਸ ਬਿਲ ਨੂੰ ਪਾਸ ਕਰਨ ਨਾਲ ਪਰਿਵਾਰ ਅਧਾਰਤ ਪ੍ਰਵਾਸੀ ਵੀਜ਼ੇ ਦੀ ਸੀਮਾ ਵਧੇਗੀ।

ਇਸ ਬਿਲ ਦੇ ਪਾਸ ਹੋਣ ਨਾਲ ਹਾਈ ਸਕਿਲਡ ਇਮੀਗ੍ਰੇਟ ਐਕਟ ਰਾਹੀਂ ਰਾਹ ਸਾਫ਼ ਹੋ ਗਿਆ ਹੈ। ਐਚ 1 ਬੀ ਅਤੇ ਅਮਰੀਕਾ ਆਉਣ ਵਾਲੇ ਭਾਰਤੀ ਪੇਸ਼ੇਵਰਾਂ ਲਈ ਇਹ ਬਹੁਤ ਰਾਹਤ ਵਾਲੀ ਖਬਰ ਹੈ। ਇਹ ਪੇਸ਼ੇਵਰ ਦਹਾਕਿਆਂ ਤੋਂ ਗ੍ਰੀਨ ਕਾਰਡ ਹਾਸਲ ਕਰ ਯੂ ਐਸ ਏ ਦਾ ਸਥਾਈ ਨਿਵਾਸੀ ਬਣਨ ਦੀ ਉਡੀਕ ਕਰ ਰਹੇ ਸੀ। ਇਸ ਬਿਲ ਦੇ ਪਾਸ ਹੋਣ ਨਾਲ ਬਹੁਤ ਸਾਰੇ ਭਾਰਤੀਆਂ ਦੇ ਸੁਪਨਿਆਂ ਨੂੰ ਬੂਰ ਲੱਗ ਗਿਆ ਹੈ। ਇਸ ਸਮੇਂ ਕੁੱਲ ਵੀਜਾਂ ਦਾ 15% ਕਿਸੇ ਵੀ ਦੇਸ਼ ਨੂੰ ਜਾਰੀ ਕੀਤਾ ਜਾਂਦਾ ਹੈ।

ਇਨ੍ਹਾਂ ਵਿਚੋਂ 7% ਵੀਜ਼ਾ ਪਰਿਵਾਰਕ ਅਧਾਰ ਤੇ ਜਾਰੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਇਹ ਬਿਲ ਰੁਜ਼ਗਾਰ ਦੇ ਅਧਾਰ ਤੇ ਦਿੱਤੇ ਵੀਜ਼ਾ ਤੇ 7% ਸੀਮਾ ਨੂੰ ਵੀ ਹਟਾ ਦੇਵੇਗਾ। ਅਮਰੀਕਾ ਸੈਨੇਟ ਨੇ ਰੁਜ਼ਗਾਰ ਦੇ ਅਧਾਰ ਤੇ ਜਾਰੀ ਕੀਤੇ ਜਾਣ ਵਾਲੇ ਪ੍ਰਵਾਸੀ ਵੀਜ਼ਾ ਤੇ ਦੇਸ਼ਾਂ ਮੁਤਾਬਕ ਲਗਾਈਆਂ ਗਈਆਂ ਸੀਮਾਵਾਂ ਨੂੰ ਖਤਮ ਕਰਨ ਲਈ ਸਰਬ ਸੰਮਤੀ ਨਾਲ ਇੱਕ ਬਿਲ ਪਾਸ ਕਰ ਦਿੱਤਾ ਹੈ। ਇਸ ਬਿਲ ਦੇ ਕਾਨੂੰਨ ਬਣਨ ਤੋਂ ਬਾਅਦ ਵੀਜ਼ਾ ਪਰਿਵਾਰਕ ਆਧਾਰ ਤੇ ਜਾਰੀ ਕੀਤਾ ਜਾਵੇਗਾ। ਇਹ ਬਿੱਲ 10 ਜੁਲਾਈ 2019 ਨੂੰ ਸੈਨੇਟ ਵਿਚ ਯੂਟਾ ਤੋਂ ਰਿਪਬਲਿਕਨ ਸੈਨੇਟਰ ਮਾਈਕ ਲੀ ਨੇ ਸਪਾਂਸਰ ਕੀਤਾ ਸੀ।