BREAKING NEWS
Search

ਤਾਂਤਰਿਕ ਕਬੂਤਰ ਬਣਾਉਣ ਦਾ ਡਰਾਵਾ ਦੇਕੇ ਕਰਦਾ ਸੀ ਘਿਨਾਉਣਾ ਕਾਰਾ , ਦੋਸਤਾਂ ਨੇ ਚੁੱਕ ਲਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕ ਤੰਤਰ ਵਿੱਦਿਆ ਦੇ ਵਿੱਚ ਵਿਸ਼ਵਾਸ ਰੱਖਦੇ ਹਨ। ਜਿਸ ਕਾਰਨ ਉਨ੍ਹਾਂ ਵੱਲੋਂ ਵੱਖੋ ਵੱਖਰੇ ਪੰਡਿਤਾਂ ਤੇ ਬਾਬਿਆਂ ਦੇ ਕੋਲੋਂ ਜਾ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ ਜਾਂਦੀਆਂ ਹਨ l ਕਈ ਵਾਰ ਇਨਾ ਤਾਂਤਰਿਕਾ ਵਲੋਂ ਅਜਿਹੇ ਕਾਂਡ ਕਰ ਦਿੱਤੇ ਜਾਂਦੇ ਹਨ ਜਿਸ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਤਾਂਤਰਿਕ ਕਬੂਤਰ ਬਣਾਉਣ ਦਾ ਡਰਾਵਾ ਦੇ ਕੇ ਅਜਿਹਾ ਕਰਦਾ ਰਿਹਾ, ਜਿਸ ਕਾਰਨ ਦੋਸਤਾਂ ਨੇ ਤੰਗ ਆ ਕੇ ਖੌਫਨਾਕ ਕਦਮ ਚੁੱਕ ਲਿਆ। ਮਾਮਲਾ ਉੱਤਰ ਪ੍ਰਦੇਸ਼ ਦੇ ਅਯੁੱਧਿਆ ਜ਼ਿਲੇ ਤੋਂ ਸਾਹਮਣੇ ਆਇਆ, ਜਿੱਥੇ ਰੁਦੌਲੀ ਇਲਾਕੇ ਦੇ ਰਹਿਣ ਵਾਲੇ ਤਾਂਤਰਿਕ ਦੇ ਕਤਲ ਦੇ ਮਾਮਲੇ ‘ਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ, ਤੇ ਇਸ ਦੇ ਨਾਲ ਹੀ ਕਤਲ ‘ਚ ਵਰਤੀ ਗਈ ਕੁਹਾੜੀ ਵੀ ਬਰਾਮਦ ਕਰ ਲਈ ਹੈ।

ਜਿਸ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ l ਦੂਜੇ ਪਾਸੇ ਪੁਲਿਸ ਦੇ ਵਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮ੍ਰਿਤਕ ਦਾ ਨਾਂ ਹਾਫਿਜ਼ ਸਾਕਿਬ ਸੀ ਅਤੇ ਉਹ ਭਾਸ਼ਣ ਦੇਣ ਦੇ ਨਾਲ-ਨਾਲ ਝਾੜ-ਫੂਕ ਵੀ ਕਰਦਾ ਸੀ। ਇਸ ਰੰਜਿਸ਼ ਦੀ ਆੜ ‘ਚ ਉਹ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਕਦੇ ਕੁੱਕੜ, ਕਦੇ ਪਸ਼ੂ ਅਤੇ ਕਦੇ ਜੀਨੀ ਬਣਾ ਕੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਇਸ ਸਰੀਰਕ ਸ਼ੋਸ਼ਣ ਤੋਂ ਤੰਗ ਆ ਕੇ ਦੋਹਾਂ ਦੋਸਤਾਂ ਨੇ ਰਾਤ ਨੂੰ ਸੌਂਦੇ ਹੋਏ ਤਾਂਤਰਿਕ ਤੇ ਕੁਹਾੜੀ ਨਾਲ ਵਾਰ ਕਰ ਦਿੱਤਾ , ਜਿਸ ਕਾਰਨ ਤਾਂਤਰਿਕ ਦੀ ਮੌਕੇ ਤੇ ਹੀ ਮੌਤ ਹੋ ਗਈ ।

ਪੁਲਿਸ ਨੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਤਲ ਅਤੇ ਸਬੂਤਾਂ ਨੂੰ ਛੁਪਾਉਣ ਦੇ ਮਾਮਲੇ ਦੀ ਜਾਂਚ ਵਿੱਚ ਜੁਟੀ ਖੰਡਸਾ ਥਾਣਾ ਇੰਚਾਰਜ ਮਨੋਜ ਕੁਮਾਰ ਦੀ ਟੀਮ ਨੇ ਪਿੰਡ ਘਤੌਲੀ ਸਥਿਤ ਦੋਹਰੀ ਨਹਿਰ ਦੇ ਪੁਲ ਨੇੜਿਓਂ ਮੁਹੰਮਦ ਨੂੰ ਗ੍ਰਿਫ਼ਤਾਰ ਕੀਤਾ।

ਉੱਥੇ ਹੀ ਪੁਲਿਸ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਜਦੋਂ ਪੁਲਿਸ ਨੇ ਇਨ੍ਹਾਂ ਦੋਵਾਂ ਦੇ ਕੋਲੋਂ ਪੁੱਛ ਪੜਤਾਲ ਕੀਤੀ, ਤਾਂ ਇਹਨਾਂ ਦੋਵਾਂ ਦੇ ਵੱਲੋਂ ਕਬੂਲ ਕੀਤਾ ਗਿਆ ਤੇ ਇਨ੍ਹਾਂ ਵੱਲੋਂ ਤਾਂਤਰਿਕ ਤੇ ਕੁਹਾੜੇ ਦੇ ਨਾਲ ਬਾਹਰ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ l