BREAKING NEWS
Search

ਡੋਲੀ ਤੁਰਨ ਲੱਗੇ ਲਾੜੇ ਨੇ ਰਖਤੀ ਅਜਿਹੀ ਮੰਗ, ਕੁੜੀ ਵਾਲਿਆਂ ਨੇ 2 ਦਿਨ ਬਣਾ ਕੇ ਰੱਖਿਆ ਬੰਧਕ- ਨਹੀਂ ਤੋਰੀ ਲਾੜੀ

ਆਈ ਤਾਜਾ ਵੱਡੀ ਖਬਰ 

ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਸਾਹਮਣੇ ਆਉਣ ਵਾਲੇ ਬਹੁਤ ਸਾਰੇ ਅਜਿਹੇ ਮਾਮਲੇ ਕਈ ਵਿਵਾਦਾਂ ਦਾ ਕਾਰਨ ਵੀ ਬਣ ਜਾਂਦੇ ਹਨ ਜਿੱਥੇ ਕਈ ਲੋਕਾਂ ਵੱਲੋਂ ਵਿਆਹ ਵਰਗੇ ਖੂਬਸੂਰਤ ਸਮਾਰੋਹ ਦੇ ਦੌਰਾਨ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ। ਵਿਆਹ ਵਿੱਚ ਜਿੱਥੇ ਦੋਹਾਂ ਪਰਿਵਾਰਾਂ ਵੱਲੋਂ ਇਸ ਦਿਨ ਵਾਸਤੇ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ ਅਤੇ ਦੋ ਇਨਸਾਨਾਂ ਵੱਲੋ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਵੀ ਕੀਤੀ ਜਾਂਦੀ ਹੈ। ਉਥੇ ਹੀ ਕੁਝ ਅਜਿਹੇ ਵਿਵਾਦ ਪੈਦਾ ਹੋ ਜਾਂਦੇ ਹਨ ਜਿਸ ਕਾਰਨ ਦੋਹਾਂ ਪਰਿਵਾਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਵਿਆਹ ਦੀਆਂ ਖੁਸ਼ੀਆਂ ਕਈ ਵਿਵਾਦਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ।

ਹੁਣ ਡੋਲੀ ਤੋਰਨ ਲੱਗੇ ਲਾੜੇ ਵੱਲੋਂ ਅਜਿਹੀ ਮੰਗ ਰੱਖੀ ਗਈ ਹੈ ਜਿਸ ਕਾਰਨ ਲੜਕੀ ਦੇ ਪਰਿਵਾਰ ਵੱਲੋਂ ਲਾੜੇ ਨੂੰ ਦੋ ਦਿਨ ਬੰਧਕ ਬਣਾ ਕੇ ਰੱਖਿਆ ਗਿਆ ਹੈ ਅਤੇ ਲਾੜੀ ਨੂੰ ਨਹੀ ਤੋਰਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤੁਰਕੌਲੀਆ ਥਾਣੇ ਦੀ ਚਾਰਗਾਹ ਤੋਂ ਸਾਹਮਣੇ ਆਇਆ ਹੈ। ਜਿੱਥੇ 16 ਨਵੰਬਰ ਨੂੰ ਇਕ ਵਿਆਹ ਸਮਾਗਮ ਦੇ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਲੜਕੀ ਦੀ ਡੋਲੀ ਤੁਰੀ ਜਾ ਰਹੀ ਸੀ ਅਤੇ ਲੜਕੇ ਵੱਲੋਂ ਕੀਤੀ ਗਈ ਮੰਗ,ਜਿਸ ਕਾਰਨ ਦੋਹਾਂ ਪਰਿਵਾਰਾਂ ਦੇ ਵਿਚਕਾਰ ਝਗੜਾ ਹੋ ਗਿਆ ਅਤੇ ਇਹ ਝਗੜਾ ਇਸ ਕਦਰ ਤੱਕ ਵਧ ਗਿਆ ਕਿ ਲੜਕੇ ਵੱਲੋਂ ਲੜਕੀ ਦਾ ਵਰਜਿਨਿਟੀ ਟੈਸਟ ਕਰਵਾਏ ਜਾਣ ਦੀ ਮੰਗ ਰੱਖ ਦਿੱਤੀ ਗਈ।

ਇਸ ਗੱਲ ਦੀ ਜਾਣਕਾਰੀ ਸਾਹਮਣੇ ਆਉਂਦੇ ਹੀ ਲੜਕੀ ਦਾ ਪਰਿਵਾਰ ਭੜਕ ਗਿਆ। ਗੁੱਸੇ ਵਿੱਚ ਆ ਕੇ ਪਰਿਵਾਰ ਵੱਲੋਂ ਲੜਕੀ ਦੀ ਮੈਡੀਕਲ ਜਾਂਚ ਕਰਵਾਏ ਜਾਣ ਦੀ ਗੱਲ ਨੂੰ ਲੈ ਕੇ ਲੜਕੇ ਨੂੰ ਬੰਧਕ ਬਣਾ ਲਿਆ ਗਿਆ ਅਤੇ ਉਸਦੇ ਦੋ ਜੀਜਿਆਂ ਨੂੰ ਵੀ ਬੰਧਕ ਬਣਾਇਆ ਗਿਆ ਅਤੇ ਦੋ ਦਿਨ ਬਾਅਦ ਉਨ੍ਹਾਂ ਨੂੰ ਰਿਹਾ ਕੀਤਾ ਗਿਆ।

ਬਾਦ ਵਿੱਚ ਦੋਹਾਂ ਪਰਿਵਾਰਾਂ ਦੇ ਨੁਮਾਇੰਦਿਆਂ ਵੱਲੋਂ ਇਸ ਮਾਮਲੇ ਨੂੰ ਸੁਲਝਾਇਆ ਗਿਆ। ਓਥੇ ਹੀ ਲਾੜੀ ਵੱਲੋਂ ਲਾੜੇ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ। ਲੜਕੀ ਪਰਿਵਾਰ ਦੇ ਖਿਲਾਫ ਜਿੱਥੇ ਲੜਕੇ ਵਾਲਿਆਂ ਵੱਲੋਂ ਥਾਣੇ ਵਿਚ ਸ਼ਿਕਾਇਤ ਕੀਤੀ ਗਈ ਜਿਸ ਤੋਂ ਬਾਅਦ ਲਾੜੇ ਨੂੰ ਰਿਹਾ ਕੀਤਾ ਗਿਆ ਅਤੇ ਉਸ ਨੂੰ ਲਾੜੀ ਤੋਂ ਬਿਨਾਂ ਹੀ ਆਪਣੇ ਘਰ ਜਾਣਾ ਪਿਆ।