BREAKING NEWS
Search

ਛੁੱਟੀ ਆਏ ਫੌਜੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ

ਹੁਣੇ ਆਈ ਤਾਜਾ ਵੱਡੀ ਖਬਰ

ਛੁੱਟੀ ਆਏ ਇੱਕ ਫ਼ੌਜੀ ਦੇ ਨਾਲ ਅਜਿਹਾ ਭਿਆਨਕ ਹਾਦਸਾ ਵਾਪਰਿਆ ਜਿਸ ਨਾਲ ਪੂਰਾ ਪਰਿਵਾਰ ਧਾਹਾਂ ਮਾਰ ਕੇ ਰੋਇਆ।ਛੁੱਟੀ ਆਏ ਫ਼ੌਜੀ ਨਾਲ ਇਹ ਘਟਨਾ ਵਾਪਰਨ ਨਾਲ ਜਿੱਥੇ ਪਰਿਵਾਰ ਸਦਮੇ ਚ ਹੈ ਉਥੇ ਹੀ ਇਲਾਕੇ ਚ ਸੋਗ ਦੀ ਲਹਿਰ ਦੌੜ ਚੁੱਕੀ ਹੈ। ਹਰ ਕੋਈ ਬੇਹੱਦ ਸਦਮੇ ਚ ਹੈ ਅਤੇ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰ ਆਪਣੇ ਆਪ ਨੂੰ ਟੁੱਟਿਆ ਹੋਇਆ ਮਹਿਸੂਸ ਕਰ ਰਿਹਾ ਹੈ। ਕਿਸੇ ਨੇ ਨਹੀਂ ਸੋਚਿਆ ਹੋਣਾ ਕਿ ਅਜਿਹਾ ਹਾਦਸਾ ਛੁੱਟੀ

ਆਏ ਫ਼ੌਜੀ ਦੇ ਨਾਲ ਵਾਪਰ ਜਾਵੇਗਾ, ਜੌ ਪਰਿਵਾਰ ਨਾਲ ਕੁਝ ਸਮਾਂ ਬਤੀਤ ਕਰਨ ਲਈ ਆਇਆ ਸੀ ਉਹ ਇੰਝ ਪਰਿਵਾਰ ਤੌ ਦੂਰ ਹੋ ਜਾਵੇਗਾ। ਲਗਾਤਾਰ ਵਾਪਰਦੇ ਇਹ ਸੜਕੀ ਹਾਦਸੇ ਪੂਰੇ ਦੇਸ਼ ਨੂੰ ਹੀ ਚਿੰਤਾ ਚ ਪਾ ਰਹੇ ਨੇ,ਆਏ ਦਿਨ ਕੋਈ ਨਾ ਕੋਈ ਦੁਰਘਟਨਾ ਵਾਪਰਦੀ ਹੈ ਜਿਸ ਨਾਲ ਹਸਦੇ ਪਰਿਵਾਰ ਉੱਜੜ ਜਾਂਦੇ ਨੇ।ਬਠਿੰਡਾ ਦਾ ਰਹਿਣ ਵਾਲਾ ਇੱਕ ਫ਼ੌਜੀ ਨੌਜਵਾਨ ਜੋ ਆਪਣੇ ਕੁੱਝ ਦੋਸਤਾਂ ਦੇ ਨਾਲ ਬਾਜ਼ਾਰ ਤੋਂ ਖਰੀਦਦਾਰੀ ਕਰਕੇ ਵਾਪਿਸ ਆ ਰਿਹਾ ਸੀ ਉਹ ਇੱਕ ਅਣਪਛਾਤੇ ਵਾਹਨ ਦਾ ਸ਼ਿਕਾਰ ਹੋ ਗਿਆ।

ਜਿਸ ਚ ਉਸਦੀ ਆਪਣੀ ਜਾਨ ਚਲੀ ਗਈ ਅਤੇ ਬਾਕੀ ਉਸਦੇ ਮਿੱਤਰ ਗੰਭੀਰ ਰੂਪ ਚ ਜ਼ਖਮੀ ਹੋ ਗਏ। ਇਹ ਹਾਦਸਾ ਡੱਬਵਾਲੀ ਸੜਕ ਤੇ ਵਾਪਰਿਆ ਜਿੱਥੇ ਬੁੱਲਟ ਮੋਟਰਸਾਈਕਲ ਅਤੇ ਇੱਕ ਟਰੱਕ ਚ ਭਿਆਨਕ ਟੱਕਰ ਹੋ ਗਈ, ਅਤੇ ਇੱਕ ਜਾਨ ਚਲੀ ਗਈ।ਨੌਜਵਾਨ ਫ਼ੌਜੀ ਪਿੰਡ ਦੁਣੇਵਾਲ ਦਾ ਰਹਿਣ ਵਾਲਾ ਸੀ। ਉਹ ਕੁੱਝ ਖਰੀਦਦਾਰੀ ਕਰਕੇ ਬਠਿੰਡਾ ਤੋਂ ਵਾਪਿਸ ਆਪਣੇ ਪਿੰਡ ਵੱਲ ਆ ਰਿਹਾ ਸੀ ਕਿ ਰਸਤੇ ਚ ਇਹ ਹਾਦਸਾ ਵਾਪਰ ਗਿਆ। ਪਰਿਵਾਰ ਨੂੰ ਜਦ ਇਹ ਘਟਨਾ ਪਤਾ ਲੱਗੀ ਤੇ ਉਹ ਬੇਹੱਦ ਸਦਮੇ ਚ ਚਲੇ ਗਏ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਨੌਜਵਾਨ ਛੁੱਟੀ ਤੇ ਆਇਆ ਹੋਇਆ ਸੀ ਅਤੇ ਵਾਪਿਸ ਸ਼ਨੀਵਾਰ ਉਸਨੇ ਡਿਊਟੀ ਤੇ ਜਾਣਾ ਸੀ।

ਫਿਲਹਾਲ ਘਟਨਾ ਵਾਪਰਨ ਤੋਂ ਬਾਅਦ ਪੁਲਸ ਵੀ ਮੌਕੇ ਤੇ ਪਹੁੰਚੀ ਅਤੇ ਸਾਰੇ ਮਾਮਲੇ ਦਾ ਜਾਇਜ਼ਾ ਲਿਆ। ਸੰਗਤ ਕੈਂਚੀਆਂ ਤੋਂ ਪਹਿਲਾਂ ਪੈਂਦੇ ਇੱਕ ਪੈਟਰੋਲ ਪੰਪ ਤੇ ਸਾਰਾ ਹਾਦਸਾ ਵਾਪਰਿਆ ਹੈ, ਇੱਕ ਅਣਪਛਾਤੇ ਵਾਹਨ ਵਲੋਂ ਬੁੱਲੇਟ ਮੋਟਰਸਾਈਕਲ ਨੂੰ ਟੱਕਰ ਮਾ-ਰ ਦਿੱਤੀ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਅਤੇ ਇੱਕ ਜਾਨ ਚਲੀ ਗਈ।ਜਿਕਰਯੋਗ ਹੈ ਕਿ ਫ਼ੌਜੀ ਜਵਾਨ ਦਾ ਅੰਤਿਮ ਸੰ-ਸ-ਕਾਰ ਸਰਕਾਰੀ ਰੀਤੀ ਰਿਵਾਜ਼ਾਂ ਨਾਲ ਕਰ ਦਿੱਤਾ ਗਿਆ ਹੈ, ਜਿਸ ਚ ਪੂਰੇ ਪਿੰਡ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਭ ਦੀਆਂ ਅੱਖਾਂ ਨਮ ਨਜ਼ਰ ਆਈਆਂ, ਓਧਰ ਦੂਜੇ ਪਾਸੇ ਪੁਲਸ ਨੇ ਅਣਪਛਾਤੇ ਟਰੱਕ ਦੇ ਖਿਲਾਫ਼ ਮਾਮਲਾ ਦਰਜ ਕਰ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।