ਚੋਟੀ ਦੇ ਮਸ਼ਹੂਰ ਪੰਜਾਬੀ ਗਾਇਕ ਨੂੰ ਵਕੀਲਾਂ ਨੇ ਇਸ ਕਾਰਨ ਅੜਾਇਆ ਕਸੂਤਾ -ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਪਹਿਲਾਂ ਵੀ ਤੇ ਹੁਣ ਵੀ ਪੰਜਾਬੀ ਗਾਇਕ ਤੇ ਅਦਾਕਾਰਾ ਵੱਲੋਂ ਕਰੋਨਾ ਦੇ ਦੌਰ ਵਿੱਚ ਲੋਕਾਂ ਦੀ ਮਦਦ ਕੀਤੇ ਜਾਣ ਨਾਲ ਉਹ ਚਰਚਾ ਵਿੱਚ ਰਹੇ ਹਨ। ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਣ ਕਾਰਨ ਬਹੁਤ ਸਾਰੇ ਗਾਇਕ ਚਰਚਾ ਵਿੱਚ ਹਨ। ਪੰਜਾਬ ਅੰਦਰ ਜਿੱਥੇ ਗਾਇਕ ਅਤੇ ਕਲਾਕਾਰ ਕਿਸਾਨੀ ਸੰਘਰਸ਼ ਦਾ ਸਮਰਥਨ ਕਰ ਰਹੇ ਹਨ। ਜਿਨ੍ਹਾਂ ਵੱਲੋਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਗਿਆ ਹੈ। ਜਿਨ੍ਹਾਂ ਵੱਲੋਂ ਲਗਾਤਾਰ ਦਿੱਲੀ ਦੀਆਂ ਸਰਹੱਦਾਂ ਉਪਰ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਵੀ ਸ਼ਮੂਲੀਅਤ ਕਰਕੇ ਆਪਣੀ ਹਾਜ਼ਰੀ ਲਗਵਾਈ ਹੈ। ਪੰਜਾਬ ਦੇ ਗਾਇਕਾਂ ਵੱਲੋਂ ਸਮੇਂ ਸਮੇਂ ਤੇ ਕਿਸਾਨਾਂ ਨੂੰ ਹਰ ਇਕ ਤਰ੍ਹਾਂ ਦੀ ਸਹੂਲਤ ਮੁਹਇਆ ਕਰਵਾਈ ਜਾ ਰਹੀ ਹੈ।

ਉੱਥੇ ਹੀ ਬਹੁਤ ਸਾਰੇ ਗਾਇਕ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦੇ ਹਨ। ਹੁਣ ਮਸ਼ਹੂਰ ਪੰਜਾਬੀ ਗਾਇਕ ਨੂੰ ਵਕੀਲਾਂ ਨੇ ਇਸ ਤਰ੍ਹਾਂ ਕਸੂਤਾ ਅੜਾਇਆ ਹੈ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਮਨਕੀਰਤ ਔਲਖ ਅਤੇ ਗੁਰਲੇਜ ਅਖਤਰ ਇਨ੍ਹੀਂ ਦਿਨੀਂ ਜਿੱਥੇ ਆਪਣੇ ਇੱਕ ਗੀਤ ਕਰਕੇ ਚਰਚਾ ਵਿਚ ਹਨ। ਉੱਥੇ ਹੀ ਇਸ ਗੀਤ ਦੇ ਕੁਝ ਬੋਲਾ ਕਰਕੇ ਉਨ੍ਹਾਂ ਨੂੰ ਵਕੀਲਾਂ ਵੱਲੋਂ ਲੰਮੇ ਹੱਥੀ ਲਏ ਜਾਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ।

ਜਿਸ ਬਾਰੇ ਉਨ੍ਹਾਂ ਨੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਕਿਉਂਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਇਕ ਗੀਤ ਆਇਆ ਹੈ, ਜਿਸ ਵਿੱਚ ਗੁਰਲੇਜ ਅਖਤਰ ਵੱਲੋਂ ਇੱਕ ਲਾਈਨ ਬੋਲੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਤਾਂ ਵਕੀਲ ਚੱਕੀ ਫਿਰਦੇ , ਜਿਸ ਬਾਰੇ ਵਕੀਲਾਂ ਨੇ ਕਿਹਾ ਹੈ ਕਿ ਉਹ ਕੋਈ ਗਾਜਰ ਮੂਲੀ ਨਹੀਂ ਜਿਨ੍ਹਾਂ ਨੂੰ ਚੱਕੀ ਫਿਰਦੇ ਹਨ। ਉਥੇ ਹੀ ਮਨਕੀਰਤ ਔਲਖ ਦੇ ਬੋਲ ਹਨ ਕਿ ਉਹ ਤਾਂ। ਰ-ਫ-ਲ। ਦੇ ਖੋਖੇ, ਇਨ੍ਹਾਂ ਸ਼ਬਦਾਂ ਕਰਕੇ ਵਕੀਲਾਂ ਵੱਲੋਂ ਉਨ੍ਹਾਂ ਉਪਰ ਮਾਨਹਾਨੀ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਅਗਰ ਉਹ ਨੋਟਿਸ ਦਾ ਜਵਾਬ ਨਹੀਂ ਦੇਣਗੇ ਤਾਂ ਉਨ੍ਹਾਂ ਖਿਲਾਫ ਐਫਆਈਆਰ ਵੀ ਦਰਜ ਕਰਵਾਈ ਜਾਵੇਗੀ। ਵਕੀਲਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਗਾਇਕਾਂ ਵੱਲੋਂ ਵਕੀਲਾਂ ਬਾਰੇ ਬੋਲੇ ਗਏ ਇਨ੍ਹਾਂ ਸ਼ਬਦਾਂ ਲਈ ਮਾਫ਼ੀ ਮੰਗਣੀ ਪਵੇਗੀ। ਕਿਉਂਕਿ ਜਿੱਥੇ ਵਕੀਲ ਨੂੰ ਸਾਰੇ ਸਲਾਮ ਕਰਦੇ ਹਨ ਉਥੇ ਹੀ ਗਾਇਕਾਂ ਵੱਲੋਂ ਉਨ੍ਹਾਂ ਦੇ ਬਾਰੇ ਇਸ ਤਰ੍ਹਾਂ ਬੋਲਿਆ ਜਾ ਰਿਹਾ ਹੈ। ਵਕੀਲਾਂ ਦਾ ਕਹਿਣਾ ਹੈ ਕਿ ਇਸ ਗੀਤ ਵਿਚ ਵਰਤੇ ਗਏ ਸ਼ਬਦਾ ਲਈ ਸਾਰਿਆਂ ਉਪਰ ਦੇਸ਼ ਧ੍ਰੋ-ਹ ਦਾ ਮਾਮਲਾ ਦਰਜ ਕੀਤਾ ਜਾਵੇਗਾ।