ਆਈ ਤਾਜਾ ਵੱਡੀ ਖਬਰ 

ਜਿੱਥੇ ਕਰਵਾ ਚੌਥ ਦੇ ਰਤਨ ਨੂੰ ਲੈ ਕੇ ਔਰਤਾਂ ਦੇ ਵਿੱਚ ਉਤਸੁਕਤਾ ਵੇਖਣ ਨੂੰ ਮਿਲਦੀ ਪਈ ਸੀ,ਬਜ਼ਾਰਾਂ ‘ਚ ਕਰਵਾ ਚੌਥ ਨੂੰ ਲੈ ਕੇ ਰੌਣਕਾਂ ਲੱਗੀਆਂ ਹੋਈਆਂ ਸਨ l ਔਰਤਾਂ ਵੱਲੋਂ ਕਈ ਦਿਨ ਪਹਿਲਾਂ ਹੀ ਇਸ ਵਰਤ ਦੀ ਖਰੀਦੋ ਖਰੀਦੀ ਸ਼ੁਰੂ ਕਰ ਦਿੱਤੀ ਗਈ ਸੀ, ਪਰ ਇਸੇ ਵਿਚਾਲੇ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਮੁੰਡਾ ਆਪਣੀ ਘਰਵਾਲੀ ਨੂੰ ਇਸ ਵਰਤ ਦੀ ਸ਼ੋਪਿੰਗ ਕਰਵਾਉਂਦਾ ਪਿਆ ਸੀ, ਪਰ ਸ਼ੋਪਿੰਗ ਕਰਦੇ ਕਰਦੇ ਘਰਵਾਲੀ ਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਜਿਸ ਦੇ ਚਰਚੇ ਚਾਰੇ ਪਾਸੇ ਛਿੜ ਚੁੱਕੇ ਹਨ l

ਮਾਮਲਾ ਉਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦਾ ਹੈ l ਜਿਥੇ ਪਤਨੀ ਦੀ ਬੇਵਫਾਈ ਨੇ ਸਭ ਦੇ ਹੋਸ਼ ਉੜਾ ਦਿੱਤੇ l ਦਰਅਸਲ ਇੱਕ ਪਤੀ ਆਪਣੀ ਪਤਨੀ ਨੂੰ ਕਰਵਾ ਚੌਥ ਦੀ ਖਰੀਦਦਾਰੀ ਕਰਵਾ ਰਿਹਾ ਸੀ, ਪਤੀ ਮੁਤਾਬਕ ਉਸ ਵੱਲੋਂ ਆਪਣੀ ਪਤਨੀ ਨੂੰ ਸਾਰੀਆਂ ਜਰੂਰੀ ਚੀਜ਼ਾਂ ਖਰੀਦ ਕੇ ਦਿੱਤੀਆਂ ਸਨ l ਪਤੀ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ ਅਸੀਂ ਦੋਵੇਂ ਕਰਵਾ ਚੌਥ ਦੀ ਖਰੀਦਦਾਰੀ ਇਸੇ ਤਰ੍ਹਾਂ ਕਰਦੇ ਸੀ।

ਅਸੀਂ ਦੋਵੇਂ ਇੱਕ ਦੂਜੇ ਲਈ ਕਰਵਾ ਚੌਥ ਦਾ ਵਰਤ ਰੱਖਦੇ ਸੀ, ਪਰ ਕਰਵਾ ਚੌਥ ਵਾਲੇ ਦਿਨ ਪਤਨੀ ਆਪਣੀ ਜੀਜੇ ਨਾਲ ਭੱਜ ਗਈ ਤੇ ਮੈਂ ਉਡੀਕਦਾ ਰਿਹਾਂ..!! ਜਿਸ ਤੋਂ ਬਾਅਦ ਪਤੀ ਇੰਨਾ ਜਿਆਦਾ ਪਰੇਸ਼ਾਨ ਹੋਇਆ ਕਿ ਉਸ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੂੰ ਦੱਸਿਆ ਗਿਆ ਕਿ ਮੇਰਾ ਜੀਜਾ ਮੇਰੀ ਘਰਵਾਲੀ ਨੂੰ ਬਹਿਲਾ ਫੁਸਲਾ ਕੇ ਆਪਣੇ ਨਾਲ ਲੈ ਗਿਆ l ਜਦੋਂ ਪੀੜਤਾ ਨੇ ਆਪਣੇ ਸਹੁਰੇ ਘਰ ਜਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ, ਉਥੋਂ ਵੀ ਕੁਝ ਨਹੀਂ ਮਿਲਿਆ।

ਪ੍ਰਾਪਤ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸਿਸੌਲਾ ਪਿੰਡ ਦੇ ਰਹਿਣ ਵਾਲੇ ਰਾਮਫਲ ਦੇ ਪੁੱਤਰ ਅਸ਼ੋਕ ਕੁਮਾਰ ਦਾ ਵਿਆਹ ਸਾਲ 2019 ਵਿੱਚ ਗੰਗਾਨਗਰ ਥਾਣਾ ਖੇਤਰ ਦੇ ਅਮਹੇਡਾ ਆਦਿਪੁਰ ਪਿੰਡ ਵਾਸੀ ਮਰਹੂਮ ਲਖੀਰਾਮ ਦੀ ਧੀ ਪ੍ਰਿਆ ਨਾਲ ਹੋਇਆ ਸੀ। ਹੁਣ ਆਪਣੀ ਪਤਨੀ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਉਸ ਦੀ ਪਤਨੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਤੇ ਪਤੀ ਬਹੁਤ ਜਿਆਦਾ ਪਰੇਸ਼ਾਨ ਹੈ l


                                       
                            
                                                                   
                                    Previous Postਇਹ ਮੱਛੀ 30 ਘੰਟੇ ਤੱਕ ਰਹੇ ਸਕਦੀ ਹੈ ਪਾਣੀ ਤੋਂ ਬਾਹਰ , ਮਰਨ ਤੋਂ ਬਾਅਦ ਹੋ ਜਾਂਦੀ ਹੈ ਜਿੰਦਾ ਹੋ ਜਾਂਦਾ ਚਮਤਕਾਰ
                                                                
                                
                                                                    
                                    Next Postਸੈਂਡਵਿਚ ਨੇ ਇਸ ਬੰਦੇ ਦੀ ਬਦਲ ਦਿੱਤੀ ਕਿਸਮਤ , 1 ਸੈਕੰਡ ਨੇ ਹੀ ਬਣਾ ਦਿੱਤਾ 8 ਕਰੋੜ ਦਾ ਮਾਲਕ
                                                                
                            
               
                            
                                                                            
                                                                                                                                            
                                    
                                    
                                    



